ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ ਦਵਿੰਦਰ ਸਿੰਘ) –
ਸ਼ੇਖ ਫਰੀਦ ਸਾਹਿਤ ਵਿਚਾਰ ਮੰਚ ਫਰੀਦਕੋਟ ਵੱਲੋਂ ਆਲਮੀ ਪੰਜਾਬੀ ਵਿਰਾਸਤ ਫਾੳੂਂਡੇਸ਼ਨ ਦੇ ਸਹਿਯੋਗ ਨਾਲ ਸਾਹਿਤਕ ਸਨਮਾਨ ਸਮਾਰੋਹ ਦਾ ਆਯੋਜਨ ਸਥਾਨਕ ਵਿਰਸਾ ਵਿਹਾਰ ਦੇ ਨਾਵਲਕਾਰ ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ਕੀਤਾ ਗਿਆ।ਸਮਾਗਮ ਵਿਚ ਪੰਜਾਬ ਦੀ ਵਿਸ਼ਵ ਪ੍ਰਸਿੱਧ ਗਾਇਕਾ ਗੁਰਮੀਤ ਬਾਵਾ ਨੂੰ ਪੰਜਾਬ ਦੀ ਕੋਇਲ ‘ਸੁਰਿੰਦਰ ਕੌਰ ਯਾਦਗਾਰੀ ਪੁਰਸਕਾਰ’, ਲੋਕ ਕਵੀ ਅਵਤਾਰ ਸਿੰਘ ਤਾਰੀ ਨੂੰ ‘ਰਾਮ ਨਰੈਣ ਸਿੰਘ ਦਰਦੀ ਯਾਦਗਾਰੀ ਪੁਰਸਕਾਰ’, ਸਾਹਿਤਕ ਸੇਵਾਵਾਂ ਲਈ ਡਾ. ਦਰਿਆ ਨੂੰ ‘ਸੰਤੋਖ ਸਿੰਘ ਧੀਰ ਯਾਦਗਾਰੀ ਪੁਰਸਕਾਰ’ ਅਜੀਤ ਸਿੰਘ ਰਤਨ ਨੂੰ ਲੋਕ ਗਾਇਕ ‘ਗਿਆਨ ਸਿੰਘ ਕੰਵਲ ਯਾਦਗਾਰੀ ਪੁਰਸਕਾਰ’ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਏ.ਡੀ.ਜੀ.ਪੀ ਗੁਰਦੇਵ ਸਿੰਘ ਸਹੋਤਾ ਨੇ ਕੀਤੀ।ਉਨਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਪੰਜਾਬੀ ਲੇਖਕ ਤੇ ਕਾਲਮ ਨਵੀਸ ਨਿੰਦਰ ਘੁਗਿਆਣਵੀ, ਭੁਪਿੰਦਰ ਸਿੰਘ ਸੰਧੂ, ਸੁਧੀਰ ਕੁਮਾਰ ਸ਼ਾਹੀ, ਭਗਵੰਤ ਸਿੰਘ ਅਜੀ, ਅਤੇ ਪ੍ਰੋ: ਨਵਪ੍ਰੀਤ ਨਵੀ ਸ਼ਾਮਿਲ ਹੋਏ।
ਸਮਾਗਮ ਦੇ ਆਰੰਭ ਵਿੱਚ ਸਵਾਗਤੀ ਸ਼ਬਦ ਅਤੇ ਸਮਾਗਮ ਦੀ ਰੂਪ ਰੇਖਾ ਬਾਰੇ ਵਿਚਾਰ ਪੇਸ਼ ਕਰਦਿਆਂ ਸ੍ਰੀ ਘੁਗਿਆਣਵੀ ਨੇ ਕਿਹਾ ਕਿ ਮੰਡੀ ਦੇ ਇਸ ਯੁੱਗ ਵਿੱਚ ਜੇਕਰ ਅਸੀਂ ਆਪਣੇ ਪੂਰਵਜਾਂ ਦੀਆਂ ਲਿਖਤਾਂ, ਉਨ੍ਾਂ ਦੇ ਵਿਚਾਰ, ਸਾਫ਼ ਸੁਥਰੀ ਗਾਇਂਕੀ ਅਤੇ ਸ਼ਾਇਰੀ ਨੂੰ ਨਾਂ ਸਾਂਭੀਆਂ ਤਾਂ ਇਤਿਹਾਸ ਸਾਨੂੰ ਮਾਫ਼ ਨਹੀਂ ਕਰੇਗਾ।ਆਪਣੇ ਪ੍ਰਧਾਨਗੀ ਭਾਸ਼ਨ ਵਿਚ ਸਮਾਗਮ ਦੇ ਮੁੱਖ ਮਹਿਮਾਨ ਗੁਰਦੇਵ ਸਿੰਘ ਸਹੋਤਾ (ਸਾਬਕਾ ਏ.ਡੀ.ਜੀ.ਪੀ) ਨੇ ਕਿਹਾ ਕਿ ਅਜਿਹੇ ਸਮਾਗਮ ਸਾਡੀ ਨਵੀ ਪੀੜੀ ਲਈ ਬੜੇ ਸਿਖਿਆ ਦਾਇਕ ਹਨ ਅਤੇ ਇਨਾਂ ਨੂੰ ਪੜਾਅ ਦਰ ਪੜਾਅ ਜਾਰੀ ਰੱਖਣਾ ਚਹੀਦਾ ਹੈ।ਇਸ ਦੌਰਾਨ ਮੰਚ ਸੰਚਾਲਣ ਭੁਪਿੰਦਰ ਸਿੰਘ ਸੰਧੂ ਨੇ ਕੀਤਾ ਅਤੇ ਧੰਨਵਾਦੀ ਸ਼ਬਦ ਭਗਵੰਤ ਸਿੰਘ ਅਜੀ ਨੇ ਕਹੇ।ਸਨਮਾਨਿਤ ਸਖਸੀਅਤਾਂ ਦੇ ਸਨਮਾਨ ਵਿਚ ਧਰਮਿੰਦਰ ਔਲਖ, ਪਰਮਿੰਦਰ ਸਿੰਘ ਕੰਵਲ, ਨਵਪ੍ਰੀਤ ਸਿੰਘ ਨਵਈ ਅਤੇ ਨਿੰਦਰ ਘੁਗਿਆਣਵੀ ਵਲੋਂ ਸਨਮਾਨ ਪੱਤਰ ਪੜੇ ਗਏ।ਸਨਮਾਨ ਹੋਣ ਵਾਲੀਆਂ ਸ਼ਖੀਸਅਤਾ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਇਸ ਮੌਕੇ ਤੇ ਸਵਰਨ ਸਿੰਘ ਪਟਿਆਲਾ, ਸੁਖਦੇਵ ਰਾਜ ਕਾਲੀਆ, ਨਿਰਮਲ ਅਰਪਣ, ਗੁਰਬਾਜ ਛੀਨਾ, ਡਾ:ਰਾਣੀ, ਪ੍ਰੋ: ਮੱਧੂ ਸ਼ਰਮਾ, ਪ੍ਰੋ: ਭਜਨ ਸਿੰਘ ਲਾਰਕ, ਦੀਪ ਦਵਿੰਦਰ ਸਿੰਘ, ਸਤਿੰਦਰ ਸਿੰਘ ਉਠੀ, ਬਲਬੀਰ ਸਿੰਘ ਮੂਧਲ, ਸਰਦਾਰਾ ਸਿੰਘ, ਕੁਲਵੰਤ ਸਿੰਘ ਅਣਖੀ, ਸੁਮੀਤ ਸਿੰਘ, ਸੁਖਵਿੰਦਰ ਕੌਰ ਆਹੀ ਪਟਿਆਲਾ, ਹਰਜੀਤ ਸਿੰਘ ਰਾਜਾਸਾਂਸੀ, ਹਰੀ ਸਿੰਘ ਗਰੀਬ, ਮਾ: ਨਵਦੀਪ ਸਿੰਘ ਟਪਿਆਲਾ, ਗੁਰਦੇਵ ਸਿੰਘ ਭਰੋਵਾਲ, ਰਾਣਾ ਪ੍ਰਤਾਪ ਸਿੰਘ, ਅਮੋਲਕ ਸਿੰਘ ਅਰਸ਼ੀ, ਪ੍ਰੋ. ਮੋਹਨ ਸਿੰਘ, ਹਰਜੀਤ ਸਿੰਘ ਸੰਧੂ, ਚਰਨ ਸਿੰਘ ਸਰਪੰਚ, ਸੁਖਮੀਤ ਆਦਿ ਵੱਡੀ ਗਿਣਤੀ ਵਿੱਚ ਲੇਖਕ, ਸਾਹਿਕਾਰ ਅਤੇ ਅਦੀਬ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media