Tuesday, November 24, 2026

ਦੋ ਦਿਨਾਂ ਇੰਟਰ-ਸਕੂਲ ਐਥਲੈਟਿਕਸ, ਸਕੇਟਿੰਗ ਤੇ ਫੁੱਟਬਾਲ ਮੁਕਾਬਲੇ ਸਮਾਪਤ

ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ- ਸੰਧੂ) – PPN2304201718ਸਥਾਨਕ ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ (ਰਜਿ:) ਆਯੋਜਿਤ ਦੋ ਦਿਨਾਂ ਇੰਟਰ-ਸਕੂਲ ਐਥਲੈਟਿਕਸ, ਫੁੱਟਬਾਲ ਅਤੇ ਸਕੇਟਿੰਗ ਚੈਂਪੀਅਨਸ਼ਿਪ ਸੰਪਨ ਹੋਈ, ਜਿਸ ਵਿੱਚ ਵੱਖ-ਵੱਖ ਉਮਰ ਵਰਗ ਦੇ ਸੈਂਕੜੇ ਮਹਿਲਾ-ਪੁਰਸ਼ ਖਿਡਾਰੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਇਸ ਚੈਂਪੀਅਨਸ਼ਿਪ ਦਾ ਇਨਾਮ ਵੰਡ ਸਮਾਗਮ ਪ੍ਰਭਾਕਰ ਸੀਨੀ: ਸੈਕੰ: ਸਕੂਲ ਜੀ.ਟੀ ਰੋਡ ਛੇਹਰਟਾ ਵਿਖੇ ਪ੍ਰਿੰ: ਰਾਜੇਸ਼ ਪ੍ਰਭਾਕਰ ਦੀ ਅਗਵਾਈ ਹੇਠ ਹੋਇਆ।ਇਸ ਸਮਾਰੋਹ ਵਿੱਚ ਡੀ.ਐਫ.ਐਸ.ਸੀ ਨਿਰਮਲ ਸਿੰਘ ਮੁੱਖ ਮਹਿਮਾਨ ਅਤੇ ਕਾਂਗਰਸੀ ਆਗੂ ਓਮ ਪ੍ਰਕਾਸ਼ ਗੱਬਰ ਤੇ ਫੂਡ ਇੰਸਪੈਕਟਰ ਅਰੁਣ ਖੋਸਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਜਿੰਨਾਂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।ਖੇਡ ਪ੍ਰਮੋਟਰ ਹਰਜੀਤ ਕੋਰ ਬੁੱਟਰ, ਮੈਡਮ ਮਾਨਸੀ ਖੰਨਾ, ਮੈਡਮ ਰੂਬੀ ਮਲਹੋਤਰਾ, ਮੈਡਮ ਰਾਜਬੀਰ ਕੋਰ, ਮੈਡਮ ਪੂਜਾ, ਪ੍ਰਭਜੋਤ ਕੋਰ, ਅਨੰਨਿਆ ਅਗਰਵਾਲ ਆਦਿ ਨੂੰ ਵੀ ਵਿਸ਼ੇਸ਼ ਤੋਰ `ਤੇ ਸਨਮਾਨਿਤ ਕੀਤਾ ਗਿਆ।ਡੀ.ਐਫ.ਐਸ.ਸੀ ਨਿਰਮਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖਿਡਾਰੀਆਂ ਵਿਚ ਜਿੱਤ-ਹਾਰ ਨਹੀਂ ਬਲਕਿ ਖੇਡ ਭਾਵਨਾ ਦਾ ਜ਼ਜਬਾ ਹੋਣਾ ਬਹੁਤ ਜਰੂਰੀ ਹੈ।ਇਸ ਮੋਕੇ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਰੈਫਰੀ ਰਾਜਨ ਕੁਮਾਰ ਸੁੂਰਯਵੰਸ਼ੀ, ਮੁਨੀਸ਼ ਕੁਮਾਰ, ਸੰਤੋਸ਼ ਕੁਮਾਰ, ਡਾ: ਮਨਦੀਪ ਸਿੰਘ, ਡਾ: ਵਿਕਰਮ, ਅਮਿਤ ਕੁਮਾਰ, ਵਰੁਣ, ਨਵੀਨ, ਗਗਨਦੀਪ ਚਾਹਲ, ਦਿਵਯਾ, ਪੂਜਾ, ਰੂਬੀ, ਪ੍ਰਭਜੋਤ ਕੋਰ, ਦੀਪਿਕਾ, ਮੰਜੂ ਮੈਡਮ, ਰਾਹੁਲ ਓੁਪੋ, ਸੁਖਦੀਪ ਕੋਰ, ਸੁਵੰਸ਼ ਖੰਨਾ, ਪੁਸ਼ਪਿੰਦਰ ਸਿੰਘ ਕੁਲਜੀਤ ਸਿੰਘ ਲੱਕੀ, ਭੂਸ਼ਣ, ਹਿਮਾਂਸ਼ੂੰ, ਅਕਵਿੰਦਰ ਕੋਰ ਟੀ.ਟੀ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply