Wednesday, November 25, 2026

ਚੋਰੀ ਦੇ ਮੋਟਰਸਾਈਕਲ ਸਮੇਤ ਭਗੋੜਾ ਕਾਬੂ

ਅਲਗੋਂਕੋਠੀ/ ਅਮਰਕੋਟ, 24 ਅਪ੍ਰੈਲ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – PPN2404201702ਜਿਲੇ ਦੇ ਐਸ.ਐਸ.ਪੀ ਹਰਜੀਤ ਸਿੰਘ ਵਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਅਲਗੋਂਕੋਠੀ ਦੀ ਪੁਿਲਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕੇਸ ਵਿਚੋਂ ਭਗੋੜੇ ਮੁਜ਼ਰਮ ਨੂੰ  ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੋਕੀ ਇੰਚਾਰਜ ਏ.ਐਸ.ਆਈ ਲਖਵਿੰਦਰ ਸਿੰਘ ਦੱਸਿਆ ਕਿ ਮੁੱਖਬਰ ਦੀ ਖਾਸ ਇਤਲਾਹ `ਤੇ ਕਲਦੀਪ ਸਿੰਘ ਦੀਪੂ ਪੁੱਤਰ ਕਾਲਾ ਸਿੰਘ ਵਾਸੀ ਮਹਿਮੂਦਪੁਰਾ ਜੋ ਅਮਰਕੋਟ ਵਲੋਂ ਅਲਗੋਕੋਠੀ ਆ ਰਿਹਾ ਸੀ, ਨੂੰ ਨਾਕੇਬੰਦੀ ਦੋਰਾਨ ਅਲਗੋਕੋਠੀ ਦੇ ਨਜਦੀਕ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ।ਉਨਾਂ ਕਿਹਾ ਕਿ  ਕਲਦੀਪ ਸਿੰਘ ਦੀਪੂ ਪਹਿਲਾਂ ਵੀ ਥਾਣਾ ਖੇਮਕਰਨ ਨੂੰ ਚੋਰੀ ਦੇ ਕੇਸ ਵਿਚ ਲੋੜੀਦਾ ਸੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply