Tuesday, November 24, 2026

ਅੰਮ੍ਰਿਤਸਰ ਵਿਚ ਬਣੇਗੀ 10 ਰੁਪਏ `ਚ ਖਾਣਾ ਦੇਣ ਵਾਲੀ ਰਸੋਈ- ਡਿਪਟੀ ਕਮਿਸ਼ਨਰ

ਦਾਨੀ ਸੱਜਣਾਂ ਨੂੰ ਕੀਤੀ ਨੇਕ ਕੰਮ ਵਿਚ ਅੱਗੇ ਆਉਣ ਦੀ ਅਪੀਲ
ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) –  PPN2404201711ਅੰਮ੍ਰਿਤਸਰ ਦੇ ਲੋੜਵੰਦ ਲੋਕਾਂ, ਜਿੰਨਾਂ ਵਿਚ ਹਸਪਤਾਲ ਦਾਖਲ ਹੋਏ ਮਰੀਜ ਦੇ ਵਾਰਸ, ਪਿੰਡਾਂ ਮਜ਼ਦੂਰੀ ਕਰਨ ਆਏ ਮਜ਼ਦੂਰ, ਰਾਹਗੀਰ ਅਤੇ ਹੋਰ ਉਹ ਸੱਜਣ, ਜਿੰਨਾਂ ਨੂੰ ਖਾਣੇ ਦੀ ਲੋੜ ਹੋਵੇਗੀ, ਨੂੰ 10 ਰੁਪਏ ਵਿਚ ਇਕ ਵੇਲੇ ਦਾ ਪੌਸ਼ਟਿਕ ਖਾਣਾ ਦੇਣ ਲਈ ਸਾਂਝੀ ਰਸੋਈ ਛੇਤੀ ਹੀ ਬਣਾਈ ਜਾਵੇਗੀ। ਉਕਤ ਰਸੋਈ ਕਾਇਮ ਕਰਨ ਲਈ ਸ਼ਹਿਰ ਦੇ ਜਿੰਮੇਵਾਰ ਲੋਕਾਂ ਦੇ ਵਿਚਾਰ ਅਤੇ ਸਹਿਯੋਗ ਲੈਣ ਵਾਸਤੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਅੱਜ ਇੰਨਾਂ ਨਾਲ ਵਿਸਥਾਰਤ ਮੀਟਿੰਗ ਕੀਤੀ। ਨੇਕੀ ਦੇ ਇਸ ਕੰਮ ਲਈ ਆਪਣੀ ਰੈਅ ਸਾਂਝੀ ਕਰਦੇ ਸੰਘਾ ਨੇ ਕਿਹਾ ਕਿ ਮੇਰੀ ਜਾਣਕਾਰੀ ਵਿਚ ਇਹ ਆਇਆ ਹੈ ਕਿ ਗੁਰੂ ਨਗਰੀ ਵਿਚ ਰੋਜ਼ਮਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਬਾਹਰੋਂ ਆਉਂਦੇ ਲੋਕ ਅਤੇ ਇੱਥੇ ਰਹਿ ਰਹੇ ਕਾਫ ਲੋਕ ਵੀ ਰੋਜ਼ਾਨਾ ਪੇਟ ਭਰ ਭੋਜਨ ਖਾਣ ਤੋਂ ਟੁੱਟੇ ਰਹਿੰਦੇ ਹਨ। ਉਨਾਂ ਕਿਹਾ ਕਿ ਆਪਣੇ ਕੰਮਾਂ ਜਾਂ ਹੋਰ ਮਜ਼ਬੂਰੀਆਂ ਕਾਰਨ ਸਾਰੇ ਗੁਰਦੁਆਰਾ ਸਾਹਿਬ ਦੇ ਲੰਗਰ ਤੱਕ ਪਹੁੰਚ ਨਹੀਂ ਸਕਦੇ, ਇਸ ਲਈ ਇੰਨਾਂ ਲੋਕਾਂ ਨੂੰ ਉਨਾਂ ਦੇ ਕੰਮ ਵਾਲੇ ਸਥਾਨ ਜਿਸ ਵਿਚ ਹਸਪਤਾਲ, ਬੱਸ ਅੱਡਾ, ਸਟੇਸ਼ਨ, ਮਜ਼ਦੂਰਾਂ ਦੇ ਕੰਮ ਕਰਨ ਵਾਲੇ ਸਥਾਨ ਆਦਿ ਸ਼ਾਮਿਲ ਹੋਣ ਵਿਖੇ ਸਸਤੇ ਮੁੱਲ ’ਤੇ ਸ਼ੁੱਧ, ਸਾਫ-ਸੁਥਰਾ ਅਤੇ ਪੌਸ਼ਟਿਕ ਖਾਣਾ ਦੇਣਾ ਦੀ ਲੋੜ ਹੈ।
ਸੰਘਾ ਨੇ ਦੱਸਿਆ ਕਿ ਇਸ ਕੰਮ ਲਈ ਉਨਾਂ ਜੀ.ਏ ਵਿਕਾਸ ਹੀਰਾ ਨੂੰ ਜਿੰਮੇਵਾਰੀ ਦਿੱਤੀ ਸੀ, ਜਿੰਨਾ ਨੇ ਚੰਡੀਗੜ ਅਤੇ ਲੁਧਿਆਣਾ ਵਿਚ ਚੱਲਦੀਆਂ ਸਾਂਝੀਆਂ ਰਸੋਈਆਂ ਦਾ ਖਰਚਾ ਅਤੇ ਕੰਮ ਵੇਖ ਲਿਆ ਹੈ।ਉਨਾਂ ਦੱਸਿਆ ਕਿ ਇਸੇ ਤਰਜ਼ ’ਤੇ ਅੰਮਿ੍ਰਤਸਰ ਵਿਚ ਸਾਂਝੀ ਰਸੋਈ ਬਣੇਗੀ, ਜਿਸ ਨੂੰ ਰੈਡ ਕਰਾਸ ਅਧੀਨ ਚਲਾਇਆ ਜਾਵੇਗਾ। ਉਕਤ ਰਸੋਈ ਵਿਚੋਂ ਤਿਆਰ ਕੀਤਾ ਪੌਸ਼ਟਿਕ ਤੇ ਸਾਫ-ਸੁਥਰਾ ਭੋਜਨ, ਜਿਸ ਦਾ ਰੇਟ ਫਿਲਹਾਲ 10 ਰੁਪਏ ਪ੍ਰਤੀ ਖਾਣਾ ਤੈਅ ਕੀਤਾ ਗਿਆ ਹੈੈ, ਨੂੰ ਵੱਖ-ਵੱਖ ਸਥਾਨਾਂ, ਜਿੱਥੇ ਕਿ ਲੋੜ ਹੋਵੇਗੀ, ਵਿਖੇ ਪਹੁੰਚਾ ਕੇ ਵੰਡਿਆ ਜਾਵੇਗਾ। ਉਨਾਂ ਦੱਸਿਆ ਕਿ ਪ੍ਰਤੀ ਖਾਣੇ ’ਤੇ ਇਸ ਵੇਲੇ 17 ਰੁਪਏ ਖਰਚ ਹੋਣ ਦਾ ਅਨੁਮਾਨ ਹੈ, ਇਸ ਤਰਾਂ 7 ਰੁਪਏ ਪ੍ਰਤੀ ਖਾਣਾ ਦਾਨੀ ਸੱਜਣਾਂ, ਸਮਾਜ ਸੇਵੀ ਸੰਸਥਾਵਾਂ ਆਦਿ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਵੇਗਾ।ਉਨਾਂ ਸ਼ਹਿਰ ਦੀਆਂ ਸਖਸ਼ੀਅਤਾਂ ਨੂੰ ਖੁੱਲ ਕੇ ਇਸ ਨੇਕ ਕੰਮ ਵਿਚ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਹਾਜ਼ਰ ਸ੍ਰੀ ਵਰਿੰਦਰ ਕੁਮਾਰ ਮੰਡੀ ਭੀਲੋਵਾਲ ਨੇ ਆਪਣੇ ਸਾਥੀ ਆੜਤੀਆਂ ਦੀ ਤਰਫੋਂ ਇਕ ਲੱਖ ਰੁਪਏ, ਨਰਿੰਦਰ ਬਹਿਲ ਪ੍ਰਧਾਨ ਆੜਤੀਆ ਐਸੋ. ਭਗਤਾਂਵਾਲਾ ਨੇ 50 ਹਜ਼ਾਰ ਰੁਪਏ, ਸੁਰਜੀਤ ਸਿੰਘ ਕੰਗ ਜੰਡਿਆਲਾ ਨੇ ਸ਼ੈਲਰ ਐਸੋਸੀਏਸ਼ਨ ਦੀ ਤਰਫੋਂ 50 ਹਜ਼ਾਰ ਰੁਪਏ ਦੇਣ ਦਾ ਐਲਾਨ ਮੌਕੇ ’ਤੇ ਕੀਤਾ, ਜਦਕਿ ਬਾਕੀ ਹਸਤੀਆਂ ਨੇ ਆਪਣੀਆਂ ਐਸੋਸੀਏਸ਼ਨਾਂ ਨਾਲ ਸਲਾਹ-ਮਸ਼ਵਰਾ ਕਰਕੇ ਵੱਧ ਤੋਂ ਵੱਧ ਸਾਥ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਪ੍ਰੀਤੀ ਯਾਦਵ ਐਸ ਡੀ ਐਮ, ਸਹਾਇਕ ਕਮਿਸ਼ਨਰ ਸ੍ਰੀ ਵਿਕਾਸ ਹੀਰਾ, ਜਿਲਾ ਖੁਰਾਕ ਸਪਲਾਈ ਕੰਟਰੋਲਰ ਸਰਤਾਜ ਸਿੰਘ, ਮੰਡੀ ਅਫਸਰ ਅਤੇ ਹੋਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply