ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ- ਜਗਦੀਪ ਸਿੰਘ ਸੱਗੂ) –
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਵਿਸ਼ਵ ਪੁਸਤਕ ਦਿਵਸ ਦੇ ਮੌਕੇ ਤੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਜਿਸ ਦਾ ਉਦਘਾਟਨ ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਸਿੰਘ ਨੇ ਕੀਤਾ।ਪ੍ਰਸਿੱੱਧ ਬਾਲ ਸਹਿਤਕਾਰ ਡਾ. ਕੁਲਬੀਰ ਸਿੰਘ ਸੂਰੀ, ਜਸਬੀਰ ਸਿੰਘ ਝਬਾਲ ਪ੍ਰਧਾਨ ਪੰਜਾਬੀ ਸਭਿਆਚਾਰ ਤੇ ਸਾਹਿਤ ਸੰਸਥਾ ਵਿਸ਼ੇਸ਼ ਤੌਰ ਤੇ ਹਾਜਰ ਹੋਏ।ਸਕੂਲ ਦੇ ਮੈਂਬਰ ਇੰਚਾਰਜ ਸੰਤੋਖ ਸਿੰਘ ਸੇਠੀ, ਜਸਵਿੰਦਰ ਸਿੰਘ ਐਡਵੋਕੇਟ ਅਤੇ ਕੁਲਜੀਤ ਸਿੰਘ ਸਾਹਨੀ ਵੀ ਇਸ ਮੌਕੇ ਹਾਜ਼ਰ ਸਨ।ਮੈਂਬਰ ਇੰਚਾਰਜ ਜਸਵਿੰਦਰ ਸਿੰਘ ਐਡਵੋਕੇਟ ਨੇ ਆਪਣੇ ਸੰਬੋਧਨ ਵਿੱੱਚ ਵਿਦਿਆਰਥੀਆਂ ਨੂੰ ਪੁਸਤਕਾਂ ਦੀ ਮਹੱੱਤਤਾ ਦੱੱਸਦੇ ਹੋਏ ਪੁਸਤਕਾਂ ਨੰੁ ਆਪਣਾ ਸਭ ਤੋਂ ਵਧੀਆ ਮਿੱੱਤਰ ਬਣਾਉਣ ਦੀ ਪ੍ਰੇਰਣਾ ਦਿੱੱਤੀ।ਵਿੱੱਚ ਸਿੰਘ ਬ੍ਰਦਰਜ਼, ਸੁਕ੍ਰਿਤ ਟ੍ਰਸ਼ਟ ਅਤੇ ਭਾਸ਼ਾ ਵਿਭਾਗ ਨੇ ਇਸ ਪ੍ਰਦਰਸ਼ਨੀ `ਚ ਆਪਣੀਆਂ ਪੁਸਤਕਾਂ ਦੇ ਸਟਾਲ ਲਾਏ। ਡਾ. ਕੁਲਬੀਰ ਸਿੰਘ ਸੂਰੀ ਸਕੂਲ ਦੇ ਵਿਦਿਆਰਥੀਆਂ ਨਾਲ ਰੁ-ਬ-ਰੂ ਹੋਏ ਅਤੇ ਆਪਣੇ ਜੀਵਨ, ਰਚਨਾਵਾਂ ਸੁਚੱੱਜੀ ਜੀਵਨ ਜਾਚ ਅਤੇ ਸਮਾਜਿਕ ਕਦਰਾਂ ਕੀਮਤਾਂ ਬਾਰੇ ਵਿਚਾਰ ਸਾਂਝੇ ਕੀਤੇ।ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ ਪਿਤਾ ਨੇ ਪ੍ਰਦਰਸ਼ਨੀ ਨੂੰ ਜ਼ਬਰਦਸਤ ਹੁੰਗਾਰਾ ਦਿੱੱਤਾ ਅਤੇ ਪੁਸਤਕਾਂ ਦੀ ਖਰੀਦੋ-ਫਰੋਖਤ ਵੀ ਕੀਤੀ। ਸਕੂਲ ਦੇ ਪਿ੍ਰੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਦਾ ਉਦੇਸ਼ ਨਵੀਂ ਪਨੀਰੀ ਵਿੱੱਚ ਸਾਹਿਤ ਪੜ੍ਹਨ ਤੇ ਲਿਖਣ ਦੀ ਚੇਟਕ ਪੈਦਾ ਕਰਨਾ ਹੈ ਪੁਸਤਕਾਂ ਇਨਸਾਨ ਦਾ ਹਰ ਕਦਮ ਤੇ ਮਾਰਗ ਦਰਸ਼ਨ ਕਰਦੀਆਂ ਹਨ ਤੇ ਮਨੁੱੱਖੀ ਭਾਵਨਾਵਾਂ ਦੀ ਕਦਰ ਕਰਨਾ ਸਿਖਾਉਂਦੀਆਂ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media