Friday, March 27, 2026

415 ਲੋਕਾਂ ਦੀਆਂ ਅੱਖਾਂ ਦੀ ਕੀਤੀ ਜਾਂਚ

ਫਾਜ਼ਿਲਕਾ, 24 ਅਪ੍ਰੈਲ (ਵਿਨੀਤ ਅਰੋੜਾ) –PPN2404201713 ਲਾਇਨਜ਼ ਕਲੱਬ ਫਾਜ਼ਿਲਕਾ ਵੱਲੋਂ ਸਮਾਜਸੇਵੀ ਕੰਮਾਂ ਦੇ ਤਹਿਤ ਸਥਾਨਕ ਸ਼੍ਰੀ ਰਾਮ ਸ਼ਰਨਮ ਆਸ਼ਰਮ ਵਿਚ ਅੱਖਾਂ ਦੀ ਜਾਂਚ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ।ਸੰਸਥਾ ਦੇ ਚਾਰਟਡ ਮੈਂਬਰ ਸਵ. ਰਾਜ ਕ੍ਰਿਸ਼ਨ ਠਠਈ ਦੀ ਯਾਦ ਵਿਚ ਲਗਾਏ ਗਏ ਇਸ ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਕੀਤੀ। ਜਦਕਿ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਪ੍ਰੋਗਰਾਮ ਵਿਚ ਰਮਨ ਵਲੇਚਾ, ਕਲੱਬ ਦੇ ਜੇਡੀਸੀ ਲਾਇਨਜ਼ ਅਸ਼ੋਕ ਗਿਲਹੋਤਰਾ, ਸਮਾਜਸੇਵੀ ਕੁਸੁਮ ਕੰਵਰ ਸਾਵਨ ਸੁੱਖਾ, ਵਿਨੈ ਪ੍ਰਤਾਪ ਸਿੰਘ ਸਾਵਨਸੁੱਖਾ, ਦਇਆ ਕ੍ਰਿਸ਼ਨ ਬੱਬਰ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ।
ਇਸ ਮੌਕੇ ਸੰਸਥਾ ਦੇ ਸਮਾਜਸੇਵੀ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਲਾਇਨਜ ਕਲੱਬ ਵੱਲੋਂ ਪਿਛੜੇ ਵਰਗ ਤੱਕ ਵੱਖ ਵੱਖ ਤਰਾਂ ਦੀਆਂ ਸੁਵਿਧਾਵਾਂ ਪਹੁੰਚਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਮਾਨਵਤਾ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ ਅਤੇ ਕਲੱਬ ਇਸ ਕੰਮ ਨੂੰ ਬਖੂਬੀ ਕਰ ਰਿਹਾ ਹੈ। ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਨੇ ਹਾਜ਼ਰੀਨ ਨੂੰ ਅੱਖਾਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੱਤੀ। ਜਾਣਕਾਰੀ ਦਿੱਦੇ ਹੋਏ ਕਲੱਬ ਦੇ ਪ੍ਰਧਾਨ ਨਵੀਨ ਕਵਾਤੜਾ ਕੈਪਟਨ ਨੇ ਦੱਸਿਆ ਕਿ ਕੈਂਪ ਵਿਚ ਲਾਇਨਜ਼ ਆਈ ਐਂਡ ਕੇਅਰ ਹਸਪਤਾਲ ਜੈਤੋ ਦੀ ਟੀਮ ਨੇ 415 ਮਰੀਜ਼ਾਂ ਦੀ ਜਾਂਚ ਕੀਤੀ ਜਿਨਾਂ ਵਿਚੋਂ 110 ਵਿਅਕਤੀ ਅਪ੍ਰੇਸ਼ਨ ਯੋਗ ਪਾਏ ਗਏ। ਜਦਕਿ ਹੋਰਨਾਂ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਦਿਤੀਆਂ ਗਈਆਂ।
ਆਈ ਕੈਂਪ ਦੇ ਚੇਅਰਮੈਨ ਅਜੈ ਸਿੰਘ ਸਾਵਨਸੁਖਾ, ਕੋ ਚੇਅਰਮੈਨ ਘਮੰਡ ਸਿੰਘ ਅਹੂਜਾ ਅਤੇ ਲਾਇਨ ਡੀ.ਕੇ.ਬੱਬਰ ਨੇ ਦੱਸਿਆ ਕਿ ਕੈਪ ਵਿਚ ਚੁਣੇ ਗਏ ਮਰੀਜ਼ਾਂ ਦੇ ਅਪ੍ਰੇਸ਼ਨ ਕਲੱਬ ਵੱਲੋਂ ਜੈਤੋ ਆਈ ਹਸਪਤਾਲ ਵਿਚ ਕਰਵਾਏ ਜਾਣਗੇ ਜਿਨਾਂ ਦਾ ਪੂਰਾ ਖਰਚ ਕਲੱਬ ਵੱਲੌਂ ਕੀਤਾ ਜਾਵੇਗਾ।ਕੈਂਪ ਦੌਰਾਨ ਮਾਸਟਰਜ ਆਫ਼ ਸੈਰਾਮਨੀ ਲਾਇਨਜ਼ ਰਵਿੰਦਰ ਸੱਗੜ ਅਤੇ ਲਾਇਨ ਗੋਤਮ ਸੇਨ ਨੇ ਨਿਭਾਈ।
ਕੈਂਪ ਵਿਚ ਮੈਂਬਰ ਅਜੈ ਚੁੱਘ, ਅਵਿਨਾਸ਼ ਤਨੇਜਾ, ਅਸ਼ੋਕ ਗਗਨੇਜਾ, ਅਵਿਨਾਸ਼ ਧੁੜੀਆ, ਗੁਰਜਿੰਦਰ ਸਿੰਘ ਬੰਟੀ, ਖਜ਼ਾਨਚੀ ਕਪਿਲ ਚੁੱਘ, ਮਨਜੀਤ ਗਾਂਧੀ, ਸਕੱਤਰ ਮਨਦੀਪ ਬਜਾਜ, ਪੀਆਰਓ ਮਨਪ੍ਰੀਤ ਅਹੂਜਾ, ਮਨੋਜ਼ ਵਢੇਰਾ, ਨਰੇਸ਼ ਰਾਜਦੇਵ, ਨਰੇਸ਼ ਸਚਦੇਵਾ, ਨੋਰੰਗ ਲਾਲ, ਰਤਨ ਲਾਲ ਕਟਾਰੀਆ, ਸੁਭਾਸ਼ ਧੂੜੀਆ, ਸੁਸ਼ੀਲ ਜੈਰਥ, ਸੁਮਿਤ ਦਾਵੜਾ, ਰਵਿੰਦਰ ਨਾਰੰਗ, ਰਮਨ ਜੈਰਥ ਨੇ ਸਹਿਯੋਗ ਕੀਤਾ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply