Saturday, July 4, 2026

ਸ਼ਰਾਰਤੀ ਅਨਸਰਾਂ ਨੇ ਚਾਰ ਕਾਰਾਂ ਦੇ ਸ਼ੀਸ਼ੇ ਤੋੜੇ

ਫਾਜ਼ਿਲਕਾ, 25 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –PPN2504201713 ਸ਼ਰਾਰਤੀ ਅਨਸਰਾਂ ਵੱਲੋਂ ਬੀਤੀ ਰਾਤ ਸਥਾਨਕ ਰਾਧਾ ਸਵਾਮੀ ਕਲੋਨੀ ਅਤੇ ਸਥਾਨਕ ਜੰਗਲੀਆਂ ਗਲੀ ਵਿਚ ਚਾਰ ਕਾਰਾਂ ਦੇ ਸ਼ੀਸ਼ੇ ਤੋੜ ਦੇਣ ਦਾ ਸਮਾਚਾਰ ਹੈ।ਜਾਣਕਾਰੀ ਦਿੰਦੇ ਹੋਏ ਰਾਹੁਲ ਕਟਾਰੀਆ ਵਾਸੀ ਸਥਾਨਕ ਰਾਧਾ ਸਵਾਮੀ ਕਲੋਨੀ ਨੇ ਦੱਸਿਆ ਕਿ  ਉਸਨੇ ਆਪਣੀ ਕਾਰ ਨੰਬਰ ਐਚ.ਆਰ.21ਏ-9800 ਘਰ ਦੇ ਬਾਹਰ ਖੜੀ ਕੀਤੀ ਸੀ। ਉਸਨੇ ਦੱਸਿਆ ਕਿ ਰਾਤ ਲਗਭਗ ਇੱਕ ਵਜੇ ਤੋਂ ਬਾਅਦ ਕੁਝ ਸ਼ਰਾਰਤੀ ਅਨਸਰ ਆਏ ਅਤੇ ਉਸਦੀ ਕਾਰ ਦਾ ਅੱਗੇ ਵਾਲਾ ਸ਼ੀਸ਼ਾ ਤੋੜ ਗਏ। ਇਸ ਤੋਂ ਇਲਾਵਾ ਸਥਾਨਕ ਜੰਗਲੀਆਂ ਗਲੀ ਵਿਚ ਵੀ ਬੀਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਤਿੰਨ ਕਾਰਾਂ ਦੇ ਸ਼ੀਸ਼ੇ ਤੋੜ ਦੇਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦੇ ਹੋਏ ਗਲੀ ਵਾਲੀ ਪਿੰਟੂ ਪੈੜੀਵਾਲ ਨੇ ਦੱਸਿਆ ਕਿ ਬੀਤੀ ਰਾਤ ਉਨਾਂ ਦੀ ਰਿਟਜੀ ਕਾਰ ਨੰਬਰ ਪੀਬੀ 30 ਐਚ-9890 ਅਤੇ ਗਲੀ ਵਾਸੀ ਚਿਮਨ ਲਾਲ ਵਰਮਾ ਦੀ ਸਵਿਫਟ ਕਾਰ ਨੰਬਰ ਐਚ.ਆਰ.26ਏਯੂ-2486 ਅਤੇ ਗੋਪਾਲ ਵਰਮਾ  ਦੀ ਮਾਰੂਤੀ ਕਾਰ ਨੰਬਰ ਐਚ.ਆਰ.26ਸੀ-4687 ਗਲੀ ਵਿਚ ਖੜੀ ਸੀ। ਉਸਨੇ ਦੱਸਿਆ ਕਿ ਰਾਤ 12 ਵਜੇ ਤੋਂ ਬਾਅਦ ਕੁਝ ਸ਼ਰਾਰਤੀ ਅਨਸਰ ਗਲੀ ਵਿਚ ਆਏ ਅਤੇ ਇੱਟਾਂ ਨਾਲ ਉਨਾਂ ਦੀ ਰਿਟਜੀ ਕਾਰ ਦਾ ਸਾਇਡ ਵਾਲਾ ਸ਼ੀਸ਼ਾ, ਚਿਮਨ ਲਾਲ ਵਰਮਾ ਦੀ ਸਵਿਫਟ ਕਾਰ ਦਾ ਅੱਗੇ ਵਾਲਾ ਸ਼ੀਸ਼ਾ ਅਤੇ ਗੋਪਾਲ ਵਰਮਾ ਦੀ ਮਾਰੂਤੀ ਕਾਰ ਦਾ ਪਿੱਛੇ ਵਾਲਾ ਸ਼ੀਸ਼ਾ ਤੋੜ ਗਏ।
ਕਾਰ ਮਾਲਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਰਾਤ ਦੇ ਸਮੇਂ ਕਾਰਾਂ ਦੇ ਸ਼ੀਸ਼ੇ ਤੋੜਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਫੜਨ ਲਈ ਗਸ਼ਤ ਤੇਜ਼ ਕੀਤੀ ਜਾਵੇ ਅਤੇ ਉਕਤ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਕੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply