Saturday, July 4, 2026

ਰਾਜ ਕੁਮਾਰ ਗੁਪਤਾ ਬਣੇ ਸ਼੍ਰੀ ਬਾਂਕੇ ਬਿਹਾਰੀ ਮੰਦਰ ਕਮੇਟੀ ਦੇ ਪ੍ਰਧਾਨ

ਫਾਜ਼ਿਲਕਾ, 25 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –PPN2504201714 ਸ਼੍ਰੀ ਬਾਂਕੇ ਬਿਹਰੀ ਮੰਦਰ ਕਮੇਟੀ ਫਾਜ਼ਿਲਕਾ ਦੀ ਇੱਕ ਮੀਟਿੰਗ ਕਮੇਟੀ ਦੇ ਚੇਅਰਮੈਨ ਪੂਰਨ ਚੰਦ ਜਸੂਜਾ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਮੰਦਰ ਕਮੇਟੀ ਦੀ ਨਵੀਂ ਕਾਰਜਕਾਰਣੀ ਦਾ ਐਲਾਣ ਕੀਤਾ ਗਿਆ।ਮੀਟਿੰਗ ਦੌਰਾਨ ਸਰਵ ਸੰਮਤੀ ਨਾਲ ਰਾਜ ਕੁਮਾਰ ਗੁਪਤਾ ਨੂੰ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉੱਥੇ ਹਰੀਸ਼ ਠਾਕੁਰ ਅਤੇ ਬਲਵੀਰ ਸਿੰਘ ਨੂੰ ਸਹਾਇਕ ਖਜ਼ਾਨਚੀ, ਅਜੈ ਸਾਵਨਸੁੱਖਾ ਅਤੇ ਪਵਨ ਵਰਮਾ ਨੂੰ ਮੀਤ ਪ੍ਰਧਾਨ, ਮੋਤੀ ਰਾਮ ਪਟਵਾਰੀ ਨੂੰ ਸਕੱਤਰ, ਆਤਮਾ ਰਾਮ ਕੰਬੋਜ ਨੂੰ ਸਹਾਇਕ ਸਕੱਤਰ, ਰਜਿੰਦਰ ਕੁਮਾਰ ਨੂੰ ਖਜ਼ਾਨਚੀ, ਪ੍ਰਦੀਪ ਗੁਪਤਾ ਨੂੰ ਸਹਾਇਕ ਖਜ਼ਾਨਚੀ ਨਿਯੁਕਤ ਕੀਤਾ ਗਿਆ। ਇਸ ਮੌਕੇ ਗੁਰਦੇਵ ਸਿੰਘ ਨੂੰ ਲੰਗਰ ਕਮੇਟੀ ਅਤੇ ਚੰਦਰਕਾਂਤ ਚੋਧਰੀ ਨੂੰ ਉਤਸਵ ਕਮੇਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸੰਦੀਪ ਗੁਪਤਾ ਅਤੇ ਸੁਸ਼ੀਲ ਗੁਪਤਾ ਨੂੰ ਪ੍ਰਚਾਰ ਮੰਤਰੀ ਨਿਯੁਕਤ ਕੀਤਾ ਗਿਆ।ਮੀਟਿੰਗ ਵਿਚ ਮੰਦਰ ਵਿਚ ਆਉਣ ਵਾਲੇ ਸਮੇਂ ਵਿਚ ਹੋਣ ਵਾਲੇ ਪੋ੍ਰਗਰਾਮਾਂ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply