Saturday, July 4, 2026

5 ਮੋਟਰ ਸਾਈਕਲਾਂ ਸਮੇਤ ਦੋ ਦੋਸ਼ੀ ਕਾਬੂ

PPN2504201719
ਜੰਡਿਆਲਾ ਗੁਰੂ, 25 ਅਪ੍ਰੈਲ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) –  ਜੰਡਿਆਲਾ ਪੁਲਿਸ ਵਲੋਂ ਚੋਰੀ ਕੀਤੇ 5 ਮੋਟਰਸਈਕਲਾਂ ਸਮੇਤ ਦੋ ਦੋਸ਼ੀ ਕਾਬੀ ਕੀਤੇ ਜਾਣ ਦੀ ਖਬਰ ਹੈ। ਅੱਜ ਸੱਦੀ ਗਈ ਪ੍ਰੈਸ ਕਾਨਫਰੰਸ ਦੋਰਾਨ ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਣਯੋਗ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਵਲੋਂ ਮਿਲੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਏ.ਐਸ.ਆਈ ਨਰੇਸ਼ ਕੁਮਾਰ ਅਤੇ ਪੁਲਿਸ ਕਰਮਚਾਰੀਆਂ ਸਮੇਤ ਬੀਤੇ ਕਲ੍ਹ ਧਾਰੜ ਨਹਿਰ ਦੇ ਪੁੱਲ `ਤੇ ਸਪੈਸ਼ਲ ਨਾਕਾਬੰਦੀ ਦੋਰਾਨ ਬੰਟੀ ਪੁੱਤਰ ਰਾਮ ਸਿੰਘ ਵਾਸੀ ਪਾਖਰਪੁਰਾ ਥਾਣਾ ਕੱਥੂਨੰਗਲ ਅਤੇ ਸੁਖਦੇਵ ਸਿੰਘ ਪੁੱਤਰ ਚਰਨ ਸਿੰਘ ਵਾਸੀ ਜੀਤੋ ਸਰਜ਼ਾ ਜਿਲ੍ਹਾ ਗੁਰਦਾਸਪੁਰ ਦੋ ਵੱਖ ਵੱਖ ਮੋਟਰਸਾਈਕਲਾਂ ਤੇ ਆ ਰਹੇ ਸਨ।ਚੈਕਿੰਗ ਦੋਰਾਨ ਉਹਨਾਂ ਕੋਲੋਂ ਮੋਟਰਸਾਈਕਲ ਦਾ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ।ਲੇਕਿਨ ਸਖਤੀ ਨਾਲ ਪੁੱਛਗਿਛ ਦੋਰਾਨ ਉਹਨਾਂ ਨੇ ਮੰਨਿਆ ਕਿ ਮੋਟਰਸਾਈਕਲ ਚੋਰੀ ਦੇ ਹਨ ਅਤੇ ਉਹਨਾਂ ਨੇ ਫਰਜੀ ਨੰਬਰ ਲਗਾਏ ਹਨ।ਏ.ਐਸ.ਆਈ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਚੋਰਾਂ ਦੇ ਖਿਲਾਫ ਧਾਰਾ 379/411/472 ਅਧੀਨ ਮਾਮਲਾ ਦਰਜ ਕਰਕੇ ਇਕ ਵਾਰ ਫਿਰ ਸਖਤੀ ਨਾਲ ਪੁਛਗਿੱਛ ਕੀਤੀ ਤਾਂ ਦੋਹਾਂ ਚੋਰਾਂ ਕੋਲੋਂ ਤਿੰਨ ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ। ਡੀ.ਐਸ.ਪੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਹੋਰ ਬਾਰੀਕੀ ਨਾਲ ਪੁਛਗਿੱਛ ਕੀਤੀ ਜਾਵੇਗੀ।
ਇਸ ਮੋਕੇ ਸਬ ਇੰਸਪੈਕਟਰ ਹਰਮੀਤ ਸਿੰਘ, ਏ.ਐਸ.ਆਈ ਬਲਕਾਰ ਸਿੰਘ, ਏ.ਐਸ.ਆਈ ਹਰਜੀਤ ਸਿੰਘ, ਗੁਰਪਿੰਦਰ ਸਿੰਘ, ਨਿਰਮਲ ਸਿੰਘ ਆਦਿ ਮੋਜੂਦ ਸਨ।ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿੱਚ ਡੀ.ਐਸ.ਪੀ ਨੇ ਸਖਤੀ ਨਾਲ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਕਾਰਵਾਈਆਂ ਕਰਨ ਵਾਲੇ ਅਨਸਰ ਨੂੰ ‘ਰਾਜਨੀਤਿਕ ਸਿਫਾਰਸ਼’ ਆਉਣ `ਤੇ ਵੀ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਦਾ ਹੋਵੇ। ਉਹਨਾਂ ਨੇ ਵਿਸ਼ੇਸ਼ ਤੋਰ ਤੇ ਨਸ਼ਾ ਤਸਕਰਾਂ ਨੂੰ ਚੇਤਾਵਨੀਂ ਦਿੰਦੇ ਹੋਏ ਕਿਹਾ ਕਿ ਉਹ ਭੁੱਲ ਜਾਣ ਕਿ ਕਿਸੇ ਨੂੰ ਅਜਿਹੀ ਕਿਸੇ ਸਿਫਾਰਸ਼ ਤੇ ਛੱਡਿਆ ਜਾਵੇਗਾ।ਉਹਨਾਂ ਕਿਹਾ ਕਿ ਜਲਦੀ ਹੀ ਸਮੈਕ ਆਦਿ ਗੈਰ ਕਾਨੂੰਨੀ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਨੂੰ ਠੱਲ ਪਾ ਦਿੱਤੀ ਜਾਵੇਗੀ।

Check Also

ਮਾਨ ਸਰਕਾਰ ਨੇ ਇਸਤਰੀਆਂ ਨੂੰ 1000-1500 ਦੀ ਆਖਰੀ ਗਾਰੰਟੀ ਵੀ ਪੂਰੀ ਕੀਤੀ – ਸੰਧੂ

ਅੰਮ੍ਰਿਤਸਰ, 3 ਜੁਲਾਈ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਅਤੇ …

Leave a Reply