Thursday, October 1, 2026

3 ਦਿੰਨਾਂ ਕੌਮਾਂਤਰੀ ਤਾਈਕਵਾਂਡੋ ਚੈਂਪੀਅਨਸ਼ਿਪ 19 ਮਈ ਤੋਂ

PPN2504201727

ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਤਾਈਕਵਾਂਡੋ ਖੇਡ ਐਸੋਸੀਏਸ਼ਨ ਆਫ ਪੰਜਾਬ ਦੀ ਇੱਕ ਜ਼ਰੂਰੀ ਮੀਟਿੰਗ ਸੰਪੰਨ ਹੋਈ। ਮੀਟਿੰਗ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਮੈਂਬਰ ਤੇ ਚੀਫ ਆਰਗੇਨਾਈਜ਼ਰ ਸੈਕਟਰੀ ਮਨਜੀਤ ਕੌਰ ਨੇ ਕੀਤੀ। ਇਸ ਮੌਕੇ 19 ਤੋਂ 21 ਮਈ ਤੱਕ ਗੋਲਬਾਗ ਬੈਡਮਿੰਟਨ ਹਾਲ ਵਿਖੇ ਇੰਟਰਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ ਕਰਵਾਉਣ ਦੀ ਚਰਚਾ ਕੀਤੀ ਗਈ।ਮੀਟਿੰਗ ਵਿੱਚ ਵਿਧਾਇਕ ਸੁਨੀਲ ਦੱਤੀ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਮੂਲੀਅਤ ਕੀਤੀ ਤੇ ਸਰਕਾਰ ਵੱਲੋਂ ਤਾਈਕਵਾਂਡੋਂ ਖੇਡ ਨੂੰ ਹੋਰ ਵੀ ਪ੍ਰਫੁਲਿਤ ਕਰਨ ਦਾ ਵਿਸ਼ਵਾਸ਼ ਦਿਵਾਇਆ। ਮਨਜੀਤ ਕੌਰ ਨੇ ਵਿਸ਼ਵ ਚੈਂਪੀਅਨਸ਼ਿਪ ਦੀ ਰੂਪ ਰੇਖਾਂ ਤੋਂ ਦੱਤੀ ਨੂੰ ਜਾਣੂ ਕਰਵਾਇਆ ਤੇ ਦੱਸਿਆ ਕਿ ਭਾਰਤ ਤੋਂ ਇਲਾਵਾ ਭੁਟਾਨ, ਬੰਗਲਾਦੇਸ਼, ਨੇਪਾਲ, ਸਾਊਥ ਕੋਰੀਆ ਦੀਆਂ ਟੀਮਾਂ ਵੀ ਹਿੱਸ ਲੈਣਗੀਆਂ।ਇਸ ਮੌਕੇ ਐਸੋਸੀਏਸ਼ਨ ਦੇ ਵੱਲੋਂ ਦੱਤੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਅਭਿਲਾਸ਼ ਕੁਮਾਰ ਅਰਵਿੰਦਰ ਕੁਮਾਰ, ਰਣਜੀਤ ਕੁਮਾਰ, ਰਾਜੂ, ਗੁਪਤਾ ਦਲੀਪ ਗੁਪਤਾ, ਰਾਜੂ ਭਾਰਤੀ, ਅਜੈ ਕੁਮਾਰ, ਬਜਰੰਗ, ਰਾਜੂ, ਵਰਿੰਦਰ ਸਿੰਘ, ਹਰਮੀਤ ਸਿੰਘ, ਪੰਕਜ ਚੌਰਸੀਆ। ਸੁਮਿਤ ਸ਼ਰਮਾ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply