Monday, September 28, 2026

ਮ੍ਰਿਤਕ ਸਰਪੰਚ ਕਾਂਗਰਸ ਦਾ ਹਮਾਇਤੀ, ਛੇਤੀ ਕਾਬੂ ਕਰ ਲਏ ਜਾਣਗੇ ਦੋਸ਼ੀ – ਥਾਣਾ ਮੁਖੀ

ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਬੀਤੀ ਰਾਤ ਪਿੰਡ ਦੇ ਝਗੜੇ ਵਿਚ ਮਾਰੇ ਗਏ ਝੀਤੇ ਚੇਤ ਸਿੰਘ ਵਾਲਾ ਨੇੜੇ ਮਾਨਾਂਵਾਲਾ ਦੇ ਸਰਪੰਚ ਗੁਰਪਿੰਦਰ ਸਿੰਘ ਲਾਲੀ ਦੇ ਕਤਲ ਕੇਸ ਦੇ ਦੋਸ਼ ਵਿਚ ਪੁਲਿਸ ਨੇ ਚਾਰ ਕਥਿਤ ਮੁਲਜਮਾਂ ਸਖਦੇਵ ਸਿੰਘ ਦੋਧੀ, ਜਗਸ਼ੇਰ ਸਿੰਘ, ਸਮਸ਼ੇਰ ਸਿੰਘ, ਗੁਰਬੀਰ ਸਿੰਘ ਗੋਰਾ ’ਤੇ ਧਾਰਾ 302, 34 ਅਧੀਨ ਕੇਸ ਦਰਜ ਕਰ ਲਿਆ ਹੈ। ਉਕਤ ਜਾਣਕਾਰੀ ਦਿੰਦੇ ਥਾਣਾ ਚਾਟੀਵਿੰਡ ਦੇ ਐਸ.ਐਚ.ਓ ਅਮਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਵਿਚ ਗ੍ਰੰਥੀ ਨੂੰ ਰੱਖਣ ਦੇ ਮਾਮਲੇ ’ਤੇ ਦੋਵਾਂ ਧਿਰਾਂ ਦਰਮਿਆਨ ਤਕਰਾਰ ਹੋਇਆ ਸੀ, ਜੋੋ ਬਾਅਦ ਵਿਚ ਝਗੜੇ ਦਾ ਰੂਪ ਲੈ ਗਿਆ।ਉਨਾਂ ਦੱਸਿਆ ਕਿ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਦੋਵੇਂ ਧਿਰਾਂ ਕੱਟੜ ਅਕਾਲੀ ਸਮਰਥਕ ਸਨ ਅਤੇ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਮਿ੍ਰਤਕ ਸਰਪੰਚ ਗੁਰਪਿੰਦਰ ਸਿੰਘ ਲਾਲੀ ਨੇ ਅੰਮਿ੍ਰਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਹਮਾਇਤ ਕੀਤੀ ਸੀ।ਉਨਾਂ ਦੱਸਿਆ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਅਤੇ ਮਿ੍ਰਤਕ ਦੇ ਭਰਾ ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ ’ਤੇ ਤੁਰੰਤ ਕੇਸ ਦਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਉਨਾਂ ਕਿਹਾ ਕਿ ਛੇਤੀ ਹੀ ਸਾਰੇ ਦੋਸ਼ੀ ਪੁਲਿਸ ਦੀ ਗਿ੍ਰਫਤ ਵਿਚ ਹੋਣਗੇ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply