Monday, September 28, 2026

ਭੱਠਾ ਮਜ਼ਦੂਰ ਵਰਕਰ ਯੂਨੀਅਨ ਅਤੇ ਨਿਊ ਵਿਸ਼ਵਕਰਮਾ ਰਾਜ ਮਜ਼ਦੂਰ ਵਰਕਰ ਯੂਨੀਅਨ ਦੀ ਮੀਟਿੰਗ ਹੋਈ

PPN2604201704ਫਾਜ਼ਿਲਕਾ, 26 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਭੱਠਾ ਮਜ਼ਦੂਰ ਵਰਕਰ ਯੂਨੀਅਨ ਅਤੇ ਨਿਊ ਵਿਸ਼ਵਕਰਮਾ ਰਾਜ ਮਜ਼ਦੂਰ ਵਰਕਰ ਯੂਨੀਅਨ ਦੀ ਇੱਕ ਮੀਟਿੰਗ ਸਥਾਨਕ ਪ੍ਰਜਾਪਤ ਧਰਮਸ਼ਾਲਾ ਰੇਗਰ ਚੌਕ ਗਾਂਧੀ ਨਗਰ ਵਿਚ ਪ੍ਰਧਾਨ ਸੁਭਾਸ਼ ਚੰਦਰ ਡਾਬੀ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਮਜ਼ਦੂਰਾਂ ਨੂੰ ਰੇਤ ਸਬੰਧੀ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਬੀਤੇ ਲਗਭਗ ਇੱਕ ਮਹੀਨੇਤ ੋਂ ਰੇਤ ਨਾ ਮਿਲਣ ਕਾਰਨ ਉਸਾਰੀ ਦੇ ਕੰਮ ਪੂਰੀ ਤਰਾਂ ਨਾਲ ਠੱਪ ਪਏ ਹਨ ਜਿਸ ਕਾਰਨ ਮਿਸਤਰੀ, ਮਜ਼ਦੂਰ, ਖੱਚਰ ਰੇਹੜਾ ਮਜ਼ਦੂਰਾਂ ਨੂੰ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਰੇਤ ਨਾ ਮਿਲਣ ਕਾਰਨ ਜਿੱਥੇ ਉਸਾਰੀ ਦੇ ਕੰਮ ਠੱਪ ਪਏ ਹਨ ਉੱਥੇ ਸਾਰੇ ਮਜ਼ਦੂਰ ਭੁੱਖਮਰੀ ਦੀ ਕਗਾਰ ਤੇ ਪਹੁੰਚ ਗਏ ਹਨ। ਕੰਮ ਨਾ ਹੋਣ ਕਾਰਨ ਮਜ਼ਦੂਰਾਂ ਨੂੰ ਘਰ ਦਾ ਖਰਚ ਚਲਾਉਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਉਹ ਬੱਚਿਆਂ ਦੀਆਂ ਸਕੂਲ ਫੀਸਾਂ ਨਹੀਂ ਭਰ ਪਾ ਰਹੇ ਹਨ। ਉਨਾਂ ਸਰਕਾਰ ਤੋਂ ਮੰਗ ਕਰਦ ਹੋਏ ਕਿਹਾ ਕਿ ਮਜ਼ਦੂਰਾਂ ਦੇ ਪਰਿਵਾਰਾਂ ਦੇ ਪਾਲਣ ਪੋਸ਼ਨ ਦੇ ਲਈ ਸਰਕਾਰ ਜਲਦੀ ਤੋਂ ਜਲਦੀ ਖਰਚ ਰੇਹੜਿਆਂ ਦੇ ਤਹਿਤ ਰੇਤ ਦੀ ਢੋਆ ਢੋਆਈ ਦਾ ਕੰਮ ਜੋਕਿ ਮਾਈਲਿੰਗ ਵਿਚ ਨਹੀਂ ਆਉਂਦਾ ਨੂੰ ਸ਼ੁਰੂ ਕਰੇ। ਤਾਕਿ ਮਜ਼ਦੂਰ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਨ ਕਰ ਸਕਣ ਅਤੇ ਆਪਣੇ ਬੱਚਿਆਂ ਨੂੰ ਸਕੂਲ ਭੇਜ ਸਕਣ।
ਇਸ ਮੌਕੇ ਮਹਾਵੀਰ ਪ੍ਰਸਾਦ, ਸੁਭਾਸ਼ ਬਾਗੜੀ, ਓਮ ਪ੍ਰਕਾਸ਼, ਕ੍ਰਿਸ਼ਨ ਲਾਲ, ਰਤਨ ਲਾਲ, ਬਨਵਾਰੀ  ਲਾਲ ਅਤੇ ਵੱਡੀ ਗਿਣਤੀ ਵਿਚ ਉਕਤ ਯੂਨੀਅਨਾਂ ਨਾਲ ਸਬੰਧਤ ਮੈਂਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਅਤੇ ਆਸਟਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦਰਮਿਆਨ ਹੋਇਆ ਸਮਝੌਤਾ

ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …

Leave a Reply