Monday, September 28, 2026

ਹਵਾਲਾਤੀਆਂ ਦੀਆਂ ਸਮੀਖਿਆ ਅਧੀਨ ਕਮੇਟੀ ਦੀ ਤਿਮਾਹੀ ਮੀਟਿੰਗ ਹੋਈ

PPN2604201706ਫਾਜ਼ਿਲਕਾ, 26 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) -ਮਾਣਯੋਗ ਸੁਪਰੀਮ ਕੋਰਟ ਆਫ਼ ਇੰਡੀਆ ਦੇ ਦਿਸ਼ਾਂ-ਨਿਰਦੇਸ਼ਾਂ  ਅਨੁਸਾਰ ‘ਰੀਹੂਮਨ ਕੰਡੀਸ਼ਨ ਇਨ 1382 ਪਰੀਜ਼ਨਰਜ਼’ ਅਤੇ ਇਸ ਦੇ ਮੰਤਵ ਲਈ ਜ਼ਿਲਾ ਪੱਧਰੀ ਅੰਡਰ ਟਰੈਲ ਰੀਵਿੳ ਕਮੇਟੀ (ਯੂ.ਟੀ.ਆਰ.ਸੀ) ਦੀ ਤਿਮਾਹੀ ਮੀਟਿੰਗ ਇਸ ਦੇ ਚੇਅਰਮੈਨ ਵਧੀਕ ਜ਼ਿਲਾ ਅਤੇ ਸੈਸ਼ਨਜ਼ ਜਜ-ਕਮ-ਚੈਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਸ਼੍ਰੀ ਲੱਛਮਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜ਼ਿਲਾ ਕੋਰਟ ਕੰਪਲੈਕਸ ਵਿਖੇ ਹੋਈ ਇਸ ਇਕੱਤਰਤਾ ਦੌਰਾਨ ਹਵਾਲਾਤੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਉਨਾਂ ਦੀ ਭਲਾਈ ਲਈ ਵਿਚਾਰ-ਵਿਟਾਦਰਾਂ ਕੀਤਾ ਗਿਆ।  ਇਸ ਮੀਟਿੰਗ ਦੌਰਾਨ ਉਨਾਂ ਹਵਾਲਾਤੀਆਂ ਦੀ ਭਲਾਈ ਬਾਰੇ ਚਰਚਾ ਕੀਤੀ ਗਈ ਜਿਹਨਾਂ ਨੂੰ ਭਾਵੇਂ ਜਮਾਨਤ ਤਾਂ ਮਿਲ ਚੁੱਕੀ ਹੈ ਪਰ ਅਜੇ ਤੱਕ ਰਿਹਾ ਨਹੀਂ ਹੋਏ। ਇਸ ਦੇ ਨਾਲ ਹੀ ਉਨਾਂ ਹਵਾਲਾਤੀਆਂ ਦੇ ਕੇਸਾ ਬਾਰੇ ਵੀ ਵਿਚਾਰ ਵਿਟਾਦਰਾਂ ਵੀ ਕੀਤਾ ਗਿਆ ਜਿਨਾਂ ਦਾ ਰਾਜੀਨਾਮਾ ਹੋ ਸਕਦਾ ਹੈ। ਇਸ ਦੌਰਾਨ ਉਨਾਂ ਹਵਾਲਾਤੀਆਂ ਦੇ ਕੇਸਾਂ ਬਾਰੇ ਵੀ ਵਿਚਾਰ ਸਾਝੇ ਕੀਤੇ ਗਏ ਜਿਹਨਾਂ ਨੂੰ ਸੈਕਸ਼ਨ 436-ਏ ਦੇ ਅਧੀਨ ਲਾਭ ਮਿਲ ਸਕਦਾ ਹੈ। ਇਸ ਮੀਟਿੰਗ ਮੌਕੇ ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਕੇ.ਕੇ ਬਾਂਸਲ, ਵਧੀਕ ਡਿਪਟੀ ਕਮਿਸ਼ਨਰ(ਜ਼) ਜਰਨੈਲ ਸਿੰਘ, ਪੁਲਿਸ ਕਪਤਾਨ(ਸਪੈਸ਼ਲ) ਅਮਰਜੀਤ ਸਿੰਘ ਮਟਵਾਨੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply