Monday, July 27, 2026

ਗੌਰਮਿੰਟ ਟੀਚਰ ਯੂਨੀਅਨ ਨੇ ਡੀ.ਈ.ਓ ਫਿਰੋਜ਼ਪੁਰ ਦੇ ਰਵਈਏ ਦੀ ਕੀਤੀ ਨਿੰਦਾ

ਫਾਜ਼ਿਲਕਾ, 26 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਗੌਰਮਿੰਟ ਟੀਚਰ ਯੂਨੀਅਨ ਫਾਜ਼ਿਲਕਾ ਵੱਲਂੋ ਸਾਂਝੇ ਬਿਆਨ ਵਿਚ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਅਤੇ ਐਲੀਮੈਂਟਰੀ ਫਿਰੋਜ਼ਪੁਰ ਸੁਰੇਸ਼ ਕੁਮਾਰ ਅਰੋੜਾ ਦੇ ਪ੍ਰਾਈਵੇਟ ਸਕੂਲ ਪਿ੍ਰੰਸੀਪਲਾਂ ਦੇ ਨਾਲ ਗੱਲਬਾਤ ਕਰਦੇ ਹੋਏ ਮਾਪਿਆਂ ਦੇ ਲਈ ਭੱਦੀ ਸ਼ਬਦਾਵਲੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।  ਪ੍ਰੈਸ ਨੂੰ ਦਿੱਤੇ ਬਿਆਨ ਵਿਚ ਗੌਰਮਿੰਟ ਟੀਚਰ ਯੂਨੀਅਨ ਜ਼ਿਲਾ ਫਾਜ਼ਿਲਕਾ ਦੇ ਪ੍ਰਧਾਨ ਭਗਵੰਤ ਭਠੇਜਾ, ਜਨਰਲ ਸਕੱਤਰ ਨਿਸ਼ਾਂਤ ਅਗਵਾਲ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ, ਦਫ਼ਤਰੀ ਸਕੱਤਰ ਰਾਜੀਵ ਚਗਤੀ, ਸਹਾਇਕ ਦਫ਼ਤਰੀ ਸਕੱਤਰ ਰਜਨੀਸ਼ ਕੁਮਾਰ ਨੇ ਕਿਹਾ ਕਿ ਸੋਸ਼ਲ ਮੀਡਿਆ ਵਿਚ ਵਾਇਰਲ ਹੋਈ ਆਡੀਓ ਜੋਕਿ ਜ਼ਿਲਾ ਸਿੱਖਿਆ ਅਧਿਕਾਰੀ ਫਿਰੋਜ਼ਪੁਰ ਸੁਰੇਸ਼ ਅਰੋੜਾ ਦੀ ਹੈ ਦੇ ਸਬੰਧ ਵਿਚ ਉਨਾਂ ਵੱਲੋਂ ਫੋਨ ਤੇ ਮਾਪਿਆਂ ਦੇ ਲਈ ਅਪਣਾਈ ਗਈ ਗਾਲਾਂ ਸਮੇਤ ਭੱਤੀ ਸ਼ਬਦਾਵਲੀ ਬਹੁਤ ਨਿੰਦਾ ਜਨਕ ਹੈ ਅਤੇ ਉਨਾਂ ਦਾ ਇਹ ਰਵਈਆ ਸਿੱਖਿਆ ਦੇ ਖੇਤਰ ਵਿਚ ਜ਼ਿਲੇ ਦੇ ਸਭ ਤੋਂ ਵੱਡੇ ਅਹੁੱਦੇ ਤੇ ਹੁੰਦੇ ਹੋਏ ਬੜਾ ਹੀ ਹੈਰਾਨੀਜਨਕ ਪ੍ਰਤੀਤ ਹੁੰਦਾ ਹੈ। ਵਾਇਰਲ ਹੋਏ ਆਡੀਓ ਕਲਿਪ ਵਿਚ ਸਬੰਧਤ ਜ਼ਿਲਾ ਸਿੱਖਿਆ ਅਧਿਕਾਰੀ ਵੱਲੋਂ ਪ੍ਰਾਈਵੇਟ ਸਕੂਲ ਮਾਲਕਾਂ ਦੀ ਗਰੀਬ ਮਾਪਿਆਂ ਤੋਂ ਕੀਤੀ ਜਾ ਰਹੀ ਲੁੱਟ ਘਸੁਟ ਨੂੰ ਜਾਇਜ ਠਹਿਰਾਉਂਦੀ ਹੋਈ ਵਿਖਾਈ ਦੇ ਰਹੀ ਹੈ। ਯੂਨੀਅਨ ਨੇ ਕਿਹਾ ਕਿ ਸਬੰਧਤ ਵਾਇਰਲ ਹੋਏ ਸੋਸ਼ਲ ਮੀਡੀਆ ਵਿਚ ਫੋਨ ਦੀ ਟੇਪਿੰਗ ਦੀ ਸਿੱਖਿਆ ਵਿਭਾਗ ਅਤੇ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਵੱਲੋਂ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀ ਅਧਿਕਾਰੀਆਂ ਅਤੇ ਹੋਰਨਾਂ ਵਿਅਕਤੀਆਂ ਨੂੰ ਵੀ ਉਚਿਤ ਸਜਾ ਮਿਲਣੀ ਚਾਹੀਦੀ ਹੈ। ਤਾਕਿ ਨਜਾਇਜ ਲੁੱਟ ਦੇ ਖਿਲਾਫ਼ ਗਰੀਬ ਮਾਪਿਆਂ ਅਤੇ ਬੱਚਿਆਂ ਦੇ ਨਾਲ ਸਿੱਖਿਆ ਜਗਤ ਵਿਚ ਇਨਸਾਫ਼ ਹੋ ਸਕੇ।
ਯੂਨੀਅਨ ਦੇ ਜ਼ਿਲਾ ਪ੍ਰੈਸ ਸਕੱਤਰ ਰਾਜ ਕੁਮਾਰ ਖਤਰੀ, ਬਲਾਕ ਪ੍ਰਧਾਨ ਰੀਸ਼ੂ ਸੇਠੀ, ਅਮਨਦੀਪ ਸਿੰਘ, ਪਰਮਜੀਤ ਸਿੰਘ ਸ਼ੇਰੇਵਾਲਾ, ਰਵੇਲਸਿੰਘ, ਕੁਲਵੀਰ ਸਿੰਘ ਖੈਹਰਾ, ਹਰਭਜਨ ਲਾਲ, ਧਰਮਿੰਦਰ ਗੁਪਤਾ, ਵਿਨੈ ਕੁਮਾਰ, ਰਵਿੰਦਰ ਸ਼ਰਮਾ, ਵਿਨੋਦ ਮੋਂਗਾ, ਕ੍ਰਿਸ਼ਨ ਕੁਮਾਰ, ਵਰਿੰਦਰ ਸਿੰਘ ਮਿੱਤਲ, ਓਮ ਪ੍ਰਕਾਸ਼ ਬੰਨਾਵਾਲੀ, ਸੰਦੀਪ ਪੈਟਰਸਨ, ਮਹਿੰਦਰ ਕੁਮਾਰ ਜਾਜੋਰੀਆ, ਘਨਸ਼ਾਮ, ਮਨਜੀਤ ਨੇ ਵੀ ਸਿੱਖਿਆ ਮੰਤਰੀ ਪੰਜਾਬ ਅਰੁਣ ਚੋਧਰੀ ਤੋਂ ਮੰਗ ਕੀਤੀ ਕਿ ਜੇਕਰ ਸਰਕਾਰੀ ਅਧਿਕਾਰੀ ਹੀ ਪ੍ਰਾਈਵੇਟ ਮਾਫ਼ੀਆ ਦੇ ਨਾਲ ਮਿਲ ਜਾਣਗੇ ਤਾਂ ਆਮ ਜਨਤਾ ਦੀ ਸੁਨਵਾਈ ਕਿੱਥੇ ਹੋਵੇਗੀ ਇਸਦੀ ਜਲਦੀ ਜਾਂਚ ਕੀਤੀ ਜਾਵੇ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply