Tuesday, April 7, 2026

ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਵਾਉਣ ਲਈ ਨਸ਼ਾ ਛੁਡਾਊ ਕੇਂਦਰ ਦੀ ਹੈਲਪ ਲਾਈਨ ਜਾਰੀ

ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ‘ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਾਂ ਹੀ ਕਾਮਯਾਬ ਹੋਵੇਗੀ, ਜੇਕਰ ਸਮਾਜ ਦੇ ਸਾਰੇ ਵਰਗ, ਜਿਸ ਵਿਚ ਮਾਪੇ, ਅਧਿਆਪਕ, ਮੋਹਤਬਰ, ਲੀਡਰ, ਪੁਲਿਸ ਅਤੇ ਪ੍ਰਸ਼ਾਸਨ ਇਕ ਟੀਮ ਬਣਕੇ ਕੰਮ ਕਰਨਗੇ ਅਤੇ ਲੋੜ ਪੈਣ ’ਤੇ ਨਸ਼ਾ ਛੁਡਾਊ ਕੇਂਦਰ ਦੀ ਸਹਾਇਤਾ ਲੈ ਕੇ ਪ੍ਰਭਾਵਿਤ ਨੌਜਵਾਨ ਨੂੰ ਸਹੀ ਰਾਹ ਪਾਉਣ ਦੀ ਕੋਸ਼ਿਸ਼ ਕਰਨਗੇ।ਉਕਤ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸਥਾਨਕ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਅਤੇ ਸਰਕਾਰੀ ਨਸ਼ਾ ਛੁਡਾਊ ਮੁੜ ਵਸੇਬਾ ਕੇਂਦਰ ਦੇ ਹੈਲਪ ਲਾਈਨ ਨੰਬਰ ਜਾਰੀ ਕਰਨ ਮੌਕੇ ਆਪਣੇ ਸੰਬੋਧਨ ਵਿਚ ਕੀਤਾ।ਸੰਘਾ ਨੇ ਕਿਹਾ ਕਿ ਇਸ ਵੇਲੇ ਅਸੀਂ ਸਾਰੇ ਜਿੰਨਾ ਕੰਮ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਕਰ ਰਹੇ ਹਾਂ, ਉਹ ਕਾਫੀ ਨਹੀਂ, ਇਸ ਨੂੰ ਆਪਣੀ ਮਿਹਨਤ, ਇਰਾਦੇ ਅਤੇ ਲਗਨ ਨਾਲ ਹੋਰ ਵਧਾਉਣ ਦੀ ਲੋੜ ਹੈ।
ਸੰਘਾ ਨੇ ਕਿਹਾ ਕਿ ਮਾਪੇ ਇਹ ਵਹਿਮ ਮਨ ਵਿਚੋਂ ਕੱਢ ਦੇਣ ਕਿ ਸਾਡੇ ਤਾਂ ਬਚੇ ਨਸ਼ੇ ਤੋਂ ਬਚੇ ਹਨ, ਅਸੀਂ ਸਮਾਜ ਤੋਂ ਕੀ ਲੈਣਾ?  ਕਿਉਂਕਿ ਜੇਕਰ ਸਮਾਜ ਬਿਮਾਰ ਹੈ ਤਾਂ ਕਿਸੇ ਵੇਲੇ ਕੋਈ ਵੀ ਇਸ ਦੀ ਪਕੜ ਵਿਚ ਆ ਸਕਦਾ।ਸੰਘਾ ਨੇ ਕਿਹਾ ਕਿ ਜੇਕਰ ਤੁਸੀਂ ਕਿਸੇ ਨਸ਼ਾ ਪ੍ਰਭਾਵਿਤ ਨੌਜਵਾਨ ਨੂੰ ਨਸ਼ੇ ਤੋਂ ਮੁੱਕਤ ਕਰਵਾਉਣਾ ਚਾਹੁੰਦੇ ਹੋ ਤਾਂ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਅੰਮ੍ਰਿਤਸਰ ਦੇ ਫੋਨ ਨੰਬਰ 0183-5093741, 5093759 ਅਤੇ ਸਰਕਾਰੀ ਨਸ਼ਾ ਛੁਡਾਊ ਮੁੜ ਵਸੇਬਾ ਕੇਂਦਰ ਅੰਮ੍ਰਿਤਸਰ ਨਾਲ 099146-65413 ਅਤੇ 0183-2423332 ਨਾਲ ਸੰਪਰਕ ਕਰ ਸਕਦੇ ਹੋ।
ਇਸ ਮੌਕੇ ਡਾ. ਪ੍ਰਭਦੀਪ ਕੌਰ ਜੌਹਲ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਉਕਤ ਕੇਂਦਰਾਂ ’ਤੇ ਸਰਕਾਰ ਵੱਲੋਂ ਸਾਰੇ ਪ੍ਰਬੰਧ ਕੀਤੀ ਹੋਏ ਹਨ ਅਤੇ ਹਰੇਕ ਮਰੀਜ਼ ਦੀ ਸ਼ਨਾਖਤ ਵੀ ਜਨਤਕ ਨਹੀਂ ਕੀਤੀ ਜਾਂਦੀ, ਇਸ ਲਈ ਕੋਈ ਵੀ ਪ੍ਰਭਵਿਤ ਵਿਅਕਤੀ ਇੰਨਾਂ ਕੇਂਦਰਾਂ ਤੋਂ ਮਦਦ ਲੈ ਸਕਦਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ, ਐਸ ਡੀ ਐਮ ਮੈਡਮ ਪ੍ਰੀਤੀ ਯਾਦਵ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply