Tuesday, November 24, 2026

ਵਿਰਸਾ ਵਿਹਾਰ ਵਿਖੇ ਮਨਾਇਆ ਗਿਆ ‘ਨ੍ਰਿੱਤ ਉਤਸਵ’

PPN2704201721ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ- ਦਵਿੰਦਰ ਸਿੰਘ)- ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਸਭਿਆਚਾਰਕ ਸਮਾਗਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਮਿਤੀ 27 ਅਪ੍ਰੈਲ “ਵਿਸ਼ਵ ਨ੍ਰਿੱਤ ਦਿਵਸ” ਨੂੰ ਸਮਰਪਿਤ ਨ੍ਰਿੱਤ ਉਸਤਵ ਮੌਕੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਫੋਕ ਨ੍ਰਿੱਤ, ਵੈਸਟਰਨ ਡਾਂਸ ਅਤੇ ਕਲਾਸੀਕਲ ਨ੍ਰਿੱਤ ਵੰਨਗੀ ਦੀਆਂ ਪੇਸ਼ਕਾਰੀਆਂ ਦਿੱਤੀਆਂ। ਜਿਨ੍ਹਾਂ ਵਿੱਚ ਐਸ. ਆਰ ਗੌਰਮਿੰਟ ਕਾਲਜ਼ ਫਾਰ ਵੂਮੈਨ, ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ, ਅੰਜਤਾ ਪਬਲਿਕ ਸਕੂਲ, ਸੈਕਰਡ ਹਾਰਟ ਸਕੂਲ, ਸਟੈਪਪਿੰਗ ਸਟੋਨ, ਐਸ. ਐਲ ਭਵਜਨਜ਼, ਸਕੂਲ, ਡੀ. ਏੇ. ਵੀ. ਇੰਟਰਨੈਸ਼ਨਲ ਸਕੂਲ, ਪੁਲਿਸ ਡੀ. ਏ. ਵੀ ਸਕੂਲ, ਸੈਕਰਡ ਹਾਰਟ ਪਬਲਿਕ ਸਕੂਲ, ਡੀ. ਏ. ਵੀ ਪਬਲਿਕ ਸਕੂਲ ਆਦਿ ਵੱਲੋਂ ਪੇਸ਼ਕਾਰੀਆਂ ਦਿੱਤੀਆਂ ਗਈਆਂ ਗਿਆ। ਇਹ ਸਮਾਗਮ ਵਿਰਸਾ ਵਿਹਾਰ ਦੇ ਨਟਰਾਜ ਨ੍ਰਿੱਤ ਸਦਨ ਦੇ ਮੁੱਖੀ ਡਾ. ਰਸ਼ਮੀ ਨੰਦਾ ਦੀ ਅਗਵਾਈ ਹੇਠ ਵਿਰਸਾ ਵਿਹਾਰ ਦੇ ਸ੍ਰ: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕਰਵਾਇਆ ਗਿਆ।
ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਨ੍ਰਿੱਤ ਪ੍ਰੋਗਰਾਮ ਵਿੱਚ ਪੇਸ਼ਕਾਰੀ ਦੇਣ ਵਾਲੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਏ ਹੋਏ ਦਰਸ਼ਕਾਂ ਅਤੇ ਨ੍ਰਿੱਤ ਪ੍ਰੇਮੀਆਂ ਨੂੰ ਜੀ ਆਇਆ ਨੂੰ  ਕਿਹਾ। ਵਿਰਸਾ ਵਿਹਾਰ ਦੇ ਜਨਰਲ ਸਕੱਤਰ ਜਗਦੀਸ਼ ਸਚਦੇਵਾ ਨੇ ਵਿਸ਼ਵ ਨ੍ਰਿੱਤ ਦਿਵਸ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਦੇ ਵਿਰਸਾ ਵਿਹਾਰ ਦੇ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਸ੍ਰੀਮਤੀ ਅੰਜਨਾ ਸੇਠ, ਜਨਰਲ ਸਕੱਤਰ ਜਗਦੀਸ਼ ਸਚਦੇਵਾ ਅਤੇ ਰਸ਼ਮੀ ਨੰਦਾ ਵੱਲੋਂ ਅਧਿਆਪਕਾਂ ਨੂੰ ਵਿਰਸਾ ਵਿਹਾਰ ਵੱਲੋਂ ਸਨਮਾਨ ਚਿੰਨ੍ਹ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਮੰਚ ਸੰਚਾਲਨ ਦੀ ਭੂਮਿਕਾ ਰੂਪੀ ਅਤੇ ਕਰਨ ਵੱਲੋਂ ਬਾਖੂਬੀ ਨਿਭਾਇਆ। ਇਸ ਮੌਕੇ ਰਮੇਸ਼ ਯਾਦਵ, ਅਰਤਿੰਦਰ ਸੰਧੂ, ਪ੍ਰੇਮ ਸਾਗਰ ਕਾਲੀਆ, ਟੀ. ਐਸ. ਰਾਜਾ, ਬਲਵਿੰਦਰ ਕੌਰ, ਮੈਡਮ ਸੁਮਨ ਤਾਰਾ ਸਾਕਸ਼ੀ, ਸ਼ਾਮਭਵੀ, ਰੰਜੂ, ਮੋਨਾ, ਮਨੀਸ਼ਾ, ਰੋਜੀ, ਮੋਨਾ, ਉਰਵਸ਼ੀ, ਵੰਨਦਨਾ ਭਾਨੂੰ, ਆਦਿ ਵੱਡੀ ਗਿਣਤੀ ਵਿੱਚ ਨ੍ਰਿੱਤ ਪ੍ਰੇਮੀ ਹਾਜ਼ਰ ਸਨ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply