ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਿਲਾ ਮਾਨਸਾ ਦੇ ਪਿੰਡ ਵੀਰ ਖੁਰਦ ਤੋਂ ਕਿਸਾਨ ਭਾਈ ਬਲਦੇਵ ਸਿੰਘ ਅਤੇ ਹਰਮੇਲ ਸਿੰਘ ਗੋਡੇ ਦੀ ਸਮੱਸਿਆ ਨੂੰ ਲੈ ਕੇ ਲੰਬੇ ਅਰਸੇ ਤੋਂ ਜੂਝ ਰਹੇ ਸਨ।ਗੋਡਿਆਂ ਦੀ ਵਜਾ ਨਾਲ ਚੱਲਣਾ-ਫਿਰਨਾ ਅਤੇ ਹੋਰ ਕਾਰਜ ਕਰਨ ਵਿੱਚ ਅਸਮਰਥ ਹੋਣ ਦੇ ਕਾਰਨ ਘਰ ਵਿੱਚ ਆਰਥਿਕ ਹਾਲਤ ਤੱਕ ਪੈਦਾ ਹੋਣ ਲੱਗੀ।ਜਗ੍ਹਾ-ਜਗ੍ਹਾ ਇਲਾਜ ਕਰਵਾਉਣ ਦੇ ਬਾਅਦ ਵੀ ਜਦੋਂ ਉਨਾਂ ਨੂੰ ਆਰਾਮ ਨਹੀਂ ਮਿਲਿਆ, ਤਂ ਉਕਤ ਨੇ ਬਠਿੰਡਾ ਪਾਵਰ ਹਾਊਸ ਰੋੜ ਸਥਿਤ ਗੁਪਤਾ ਹਸਪਤਾਲ ਦੇ ਆਰਥੋ ਡਾ. ਮੋਹਿਤ ਗੁਪਤਾ ਨੂੰ ਆਪਣੀ ਸਮਸਿਆ ਦੱਸੀ। ਇਸ ਮੌਕੇ ਡਾ. ਮੋਹਿਤ ਗੁਪਤਾ ਨੇ ਦੱਸਿਆ ਕਿ ਆਰਥਰਾਇਟਿਸ ਹੋਣ ਕਾਰਨ ਵਿਕਲਾਂਗਤਾ ਦੀ ਹਾਲਤ ਹੋਣ ਕਾਰਨ ਹੌਲੀ-ਹੌਲੀ ਚੱਲਣ-ਫਿਰਨ, ਉੱਠਣ-ਬੈਠਣ ਇੱਥੇ ਤੱਕ ਕਿ ਬਿਸਤਰੇ ਤੋਂ ਉੱਠ ਪਾਉਣ ਵਿੱਚ ਵੀ ਮੁੱਕਿਲ ਹੋ ਰਹੀ ਸੀ। ਅਜਿਹੀ ਹਾਲਤ ਵਿੱਚ ਨੀ ਰਿਪਲੇਸਮੈਂਟ ਯਾਨੀ ਗੋਡਿਆਂ ਦਾ ਬਦਲਣਾ ਹੀ ਇਕ ਬਦਲ ਰਹਿ ਗਿਆ ਸੀ। ਡਾ. ਮੋਹਿਤ ਗੁਪਤਾ ਨੇ ਦੱਸਿਆ ਕਿ ਗਠੀਆ ਦੇ ਚੱਲਦੇ ਲਗਾਤਾਰ ਦਰਦ ਦੇ ਨਾਲ ਜਾਮ ਹੁੰਦੇ ਗੋਡਿਆਂ ਲਈ ਦਵਾਈ ਦਾ ਵੀ ਅਸਰ ਨਹੀਂ ਹੁੰਦਾ।ਪੀੜਿਤ ਸਮਾਨ ਕੰਮ ਧੰਦਾ ਨਹੀਂ ਕਰ ਪਾਉਂਦਾ।ਇਸ ਲਈ ਮਰੀਜਾਂ ਨੂੰ ਸਰਜਰੀ ਦੀ ਜਰੂਰਤ ਪੈਂਦੀ ਹੈ। ਡਾਕਟਰੀ ਸਲਾਹ ਦੇ ਬਾਅਦ ਬਲਦੇਵ ਸਿੰਘ ਨੇ ਆਪਣੇ ਗੋਡੇ ਬਦਲਵਾਏ ਅਤੇ ਕਰੀਬਨ ਤਿੰਨ ਦਿਨ ਵਿੱਚ ਚੱਲਣ ਵਿੱਚ ਸਹਾਇਕ ਹੋ ਗਿਆ।ਆਪਰੇਸ਼ਨ ਦੇ ਬਾਅਦ ਜਦੋਂ ਬਲਦੇਵ ਸਿੰਘ ਨੇ ਜਦੋਂ ਆਪਣੇ ਗੋਡੇ ਬਿਲਕੁੱਲ ਤੰਦੁਰੁਸਤ ਵੇਖੇ ਅਤੇ ਚੱਲਣ ਫਿਰਨ ਲੱਗਾ ਤਾਂ ਉਸਨੇ ਆਪਣੇ ਭਾਈ ਹਰਮੇਲ ਸਿੰਘ (ਪਿੰਡ ਲਾਡ ਬੰਜਾਰਾ, ਜਿਲਾ ਸੰਗਰੂਰ) ਗੋਡੇ ਬਦਲਣ ਦੇ ਆਪਰੇਸ਼ਨ ਕੀਤਾ ਗਿਆ। ਹੁਣ ਦੋਨੋਂ ਨਾਂ ਕੇਵਲ ਚੱਲਣ ਫਿਰਨ ਵਿੱਚ ਸਮਰੱਥ ਹਨ, ਸਗੋਂ ਆਪਣੇ ਖੇਤੀ ਕਾਰਜ ਦੌਰਾਨ ਸਹਾਇਕ ਸਿੱਧ ਹੋ ਰਹੇ ਹਨ ਬਲਦੇਵ ਸਿੰਘ ਨੇ ਦੱਸਿਆ ਕਿ ਉਨਾਂ ਦਾ ਸਾਰਾ ਘਰ ਖੇਤੀ ਨਾਲ ਚੱਲਦਾ ਹੈ, ਅਜਿਹੇ ਵਿੱਚ ਉਹ ਗੋਡਿਆਂ ਦੀ ਸਮੱਸਿਆ ਕਰਕੇ ਖੇਤੀ ਕਾਰਜ ਨਹੀਂ ਕਰ ਪਾ ਰਹੇ ਸਨ ਅਤੇ ਘਰ ਦੀ ਆਰਥਿਕ ਹਾਲਤ ਵੀ ਬਦਹਾਲ ਹੋ ਰਹੀ ਸੀ।ਪਰ ਗੋਡੇ ਬਦਲਣ ਦੇ ਬਾਅਦ ਉਹ ਜੀਵਨ ਵਿੱਚ ਬੇਹੱਦ ਬਦਲਾਅ ਮਹਿਸੂਸ ਕਰ ਰਹੇ ਹਨ, ਹੁਣ ਉਹ ਚੌਕੜੀ ਮਾਰ ਕੇ ਬੈਠਣਾ ਅਤੇ ਸਾਇਕਲ ਚਲਾਉਣ ਵਰਗੀਆਂ ਕਿਰਿਆਵਾਂ ਵੀ ਆਸਾਨੀ ਨਾਲ ਕਰ ਰਹੇ ਹਨ।
Check Also
ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …
Punjab Post Daily Online Newspaper & Print Media