ਅੰਮਿ੍ਤਸਰ, 28 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਦਫ਼ਤਰੀ ਕੰਮ-ਕਾਰਜ ਦੀ ਵਿਧੀ ਅਤੇ ਸਰਕਾਰੀ ਸਕੀਮਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਨੇਪਰੇ ਚਾੜਣ ਲਈ ਭਾਰਤ ਸਰਕਾਰ ਦੁਆਰਾ ਪ੍ਰਵਾਨਿਤ 12 ਦਿਨਾਂ ਟ੍ਰੇਨਿੰਗ ਪ੍ਰੋਗਰਾਮ ਤਹਿਤ ਮਹਾਤਮਾ ਗਾਧੀ ਰਾਜ ਲੋਕ ਪ੍ਰਸਾਸ਼ਨ ਸੰਸਥਾਨ ਚੰਡੀਗੜ ਵੱਲੋ ਸ੍ਰੀ ਅੰਮਿ੍ਰਤਸਰ ਸਾਹਿਬ ਜਿਲੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਥਾਨਕ ਡੀ.ਏ.ਵੀ. ਸੀਨਿਅਰ ਸੈਕੰਡਰੀ ਸਕੂਲ ਵਿਖੇ ਸਿਖਲਾਈ ਦਿੱਤੀ ਗਈ। ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਮਗਸੀਪਾ ਦੇ ਪ੍ਰੋਜ਼ੈਕਟ ਕੋਆਰਡੀਨੇਟਰ ਸ੍ਰੀ ਮਨਦੀਪ ਸਿੰਘ ਨੇ ਦੱਸਿਆ ਕੀ ਇਹ ਟ੍ਰੇਨਿੰਗ ਪ੍ਰੋਗਰਾਮ ਡਿਪਟੀ ਕਮਿਸ਼ਨਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਮਗਸੀਪਾ ਦੇ ਵਿਸ਼ਾ-ਮਾਹਿਰਾਂ ਨੇ ਸਮਾਂ ਪ੍ਰਬੰਧਨ, ਪ੍ਰੇਰਨਾ, ਸਮੱਸਿਆਵਾ ਦਾ ਹੱਲ ਤਨਾਅ ਮੁੁਕਤੀ, ਸੂਚਨਾ ਦਾ ਅਧਿਕਾਰ ਐਕਟ 2005, ਆਮ ਲੋਕਾਂ ਦੀ ਅਹਿਮੀਅਤ, ਸੰਗਠਨ ਵਿੱਚ ਕੰਮ ਕਰਨਾ ਆਦਿ ਵਿਸ਼ਿਆ ਤੋਂ ਇਲਾਵਾ ਦਫ਼ਤਰੀ ਕੰਮ-ਕਾਰਜ ਦੀ ਵਿਧੀ, ਫਾਈਲ ਸਿਸਟਮ, ਪੰਜਾਬ ਸਿਵਲ ਸਰਵਸ ਰੂਲਜ, ਸਜਾ ਅਤੇ ਅਪੀਲ ਰੂਲਜ ਉਪਰ ਜਾਣਕਾਰੀ ਦਿੱਤੀ ਗਈ।
ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਭਾਗੀਦਾਰਾਂ ਵਿੱਚ ਸੇਵਾ ਦੀ ਭਾਵਨਾ ਨੂੰ ਪੈਦਾ ਕਰਨ ਲਈ ਸਿਵਲ ਹਸਪਤਾਲ ਵਿਖੇ ਇੱਕ ਖੂਨਦਾਨ ਕੈਂਪ ਵੀ ਲਗਾਇਆ ਗਿਆ।ਇਸ ਤੋ ਇਲਾਵਾ ਬਾਬਾ ਬਕਾਲਾ ਗ੍ਰਾਮ ਪੰਚਾਇਤ ਵਿਖੇ ਭਾਗੀਦਾਰਾ ਨੂੰ ਦੌਰਾ ਕਰਵਾਇਆ ਗਿਆ ਤਾਂ ਜੋ ਉਨਾਂ ਨੂੰ ਪਿੰਡਾ ਵਿੱਚ ਰਹਿਣ ਵਾਲੇ ਲੋਕਾ ਦੀਆਂ ਮੁਸ਼ਕਿਲਾਂ ਅਤੇ ਜੀਵਨ ਨਿਰਵਾਹ ਬਾਰੇ ਜਾਣੂ ਕਰਵਾਇਆ ਜਾ ਸਕੇ।ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਦਫ਼ਤਰ ਸ੍ਰੀ ਅੰਮਿ੍ਰਤਸਰ ਸਾਹਿਬ ਤੋ ਇਲਾਵਾ ਜਿਲਾਂ ਸਿੱਖਿਆ ਦਫਤਰ (ਸੈ:ਸੰ), ਮੁੱਖ ਖੇਤੀਬਾੜੀ ਦਫਤਰ ਅਤੇ ਸਿਵਲ ਸਰਜਨ ਦਫਤਰ ਸ੍ਰੀ ਅੰਮਿ੍ਰਤਸਰ ਸਾਹਿਬ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਟ੍ਰੇਨਿੰਗ ਪ੍ਰੋਗਰਾਮ ਦੇ ਅੰਤ ਵਿੱਚ ਮਗਸੀਪਾ ਦੇ ਮੁੱਖ ਦਫ਼ਤਰ ਚੰਡੀਗੜ ਤੋ ਆਏ ਡਾ. ਪੀ.ਵੀ. ਰਾਉ ਦੁਆਰਾ ਭਾਗੀਦਾਰਾਂ ਨਾਲ ਇਸ ਟ੍ਰੇਨਿੰਗ ਪ੍ਰੋਗਰਾਮ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਜਿਲਾ ਪ੍ਰਸਾਸ਼ਨ ਵੱਲੋ ਸ੍ਰੀ ਵਿਕਾਸ ਹੀਰਾ ਨੇ ਭਾਗੀਦਾਰਾਂ ਤੋ ਟ੍ਰੇਨਿੰਗ ਪ੍ਰੋਗਰਾਮ ਸਬੰਧੀ ਫੀਡਬੈੱਕ ਲਈ ਅਤੇ ਭਾਗ ਲੈਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਟ੍ਰੇਨਿੰਗ ਦੌਰਾਨ ਪੜਾਏ ਗਏ ਵਿਸ਼ਿਆ ਉਪੱਰ ਅਮਲ ਕਰਨ ਲਈ ਕਿਹਾ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media