Tuesday, November 24, 2026

ਜਾਦੂਗਰ ਨੇ ਅੱਖਾਂ `ਤੇ ਕਾਲੀ ਪੱਟੀ ਬੰਨ੍ਹ ਕੇ ਸ਼ਹਿਰ ਦਾ ਲਾਇਆ ਰਾਊਂਡ

PPN2804201707ਧੂਰੀ, 28 (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸੰਗਰੂਰ ਰੋਡ ਉੱਪਰ ਸਥਿਤ ਗਰਗ ਪੈਲੇਸ ਵਿਖੇ ਜਾਦੂਗਰ-ਸ਼ੋਅ 29 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜੋ ਕਿ ਲਗਾਤਾਰ 11 ਦਿਨ ਤੱਕ ਚੱਲੇਗਾ ਅਤੇ ਡੀ.ਐਸ.ਪੀ ਧੂਰੀ ਅਕਾਸ਼ਦੀਪ ਸਿੰਘ ਔਲਖ ਸ਼ੋਅ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਅੱਜ ਹੋਈ ਪ੍ਰੈਸ ਕਾਨਫਰੰਸ ਦੌਰਾਨ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਨੇ ਜਾਦੂਗਰ ਐਸ.ਕੁਮਾਰ ਦੀਆਂ ਅੱਖਾਂ `ਤੇ ਕਾਲੀ ਪੱਟੀ ਬੰਨ੍ਹੀ ਅਤੇ ਜਾਦੂਗਰ ਵੱਲੋਂ ਮੋਟਰਸਾਈਕਲ `ਤੇ ਸਵਾਰ ਹੋ ਕੇ ਪੂਰੇ ਸ਼ਹਿਰ ਵਿੱਚ ਰਾਊਂਡ ਲਗਾ ਕੇ ਆਪਣੀ ਕਲਾ ਦਾ ਨਮੂਨਾ ਪੇਸ਼ ਕੀਤਾ ਗਿਆ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼ੋਅ ਦੇ ਮੈਨੇਜਰ ਰਾਹੁਲ ਕੁਮਾਰ ਨੇ ਦੱਸਿਆ ਕਿ ਰੋਜ਼ਾਨਾ ਚੱਲਣ ਵਾਲੇ ਦੋ ਸ਼ੋਅ ਅਤੇ ਐਤਵਾਰ ਨੂੰ ਵਿਸ਼ੇਸ਼ ਤੌਰ `ਤੇ ਹੋਣ ਵਾਲੇ ਤਿੰਨ ਸ਼ੋਅ ਦੌਰਾਨ ਜਾਦੂਗਰ ਐਸ.ਕੁਮਾਰ ਆਪਣੀ ਕਲਾ ਨਾਲ ਜਾਦੂਈ ਕਰਤੱਬ ਦਿਖਾਉਣਗੇ। ਜ਼ਿਕਰਯੋਗ ਹੈ ਕਿ ਜਾਦੂਗਰ ਐਸ.ਕੁਮਾਰ ਆਪਣੀ ਇਸ ਕਲਾ ਨਾਲ ਉੱਤਰਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਹੋਰ ਕਈ ਰਾਜਾਂ ਵਿੱਚ ਜਾ ਕੇ ਲੋਕਾਂ ਨੂੰ ਉਤਸਾਹਿਤ ਕਰ ਚੁੱਕੇ ਹਨ ਅਤੇ ਹੁਣ ਲੋਕਾਂ ਦੇ ਜਾਦੂ ਪ੍ਰਤੀ ਘਟ ਰਹੇ ਰੁਝਾਨ ਕਾਰਨ ਪੰਜਾਬ ਵਿੱਚ ਵੀ ਵੱਖ-ਵੱਖ ਥਾਂਵਾਂ `ਤੇ ਇਹ ਸ਼ੋਅ ਲਗਾ ਕੇ ਲੋਕਾਂ ਦੇ ਮਾਨਸਿਕ ਤਨਾਅ ਨੂੰ ਕੁਝ ਹੱਦ ਤੱਕ ਘੱਟ ਕਰਨ ਦੀ ਕੋਸ਼ਿਸ਼ ਵਿੱਚ ਜੁੱਟੇ ਹਨ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply