ਸੰਦੌੜ, 30 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) –
ਸਮਾਜ ਸੇਵਾ ਦੇ ਖੇਤਰ ਵਿਚ ਕੰਮ ਕਰ ਰਹੀ ਸੰਸਥਾ ਸਮਾਜ ਭਲਾਈ ਮੰਚ ਪੰਜਾਬ ਵੱਲੋਂ ਨੇੜਲੇ ਪਿੰਡ ਹੈਦਰ ਨਗਰ ਵਿਖੇ ਨਕਾਰਮਤਕ ਸੋਚ ਨੂੰ ਤਿਆਗ ਕੇ ਰੌਸ਼ਨ ਜ਼ਿੰਦਗੀ ਵੱਲ ਅਗਲਾ ਕਦਮ ਪੁੱਟਣ ਦੇ ਲਈ ਸਮਾਜ ਨੂੰ ਪ੍ਰੇਰਿਤ ਕਰਨ ਵਾਲੇ ਪ੍ਰੋਜੈਕਟ ਜੈ ਜ਼ਿੰਦਗੀ ਵਿਸ਼ੇ ਤਹਿਤ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ।ਮੰਚ ਦੇ ਪ੍ਰਧਾਨ ਰਜਿੰਦਰਜੀਤ ਸਿੰਘ ਕਾਲਾਬੂਲਾ ਨੇ ਦੱਸਿਆ ਕਿ ਇਸ ਸੈਮੀਨਾਰ ਨੂੰ ਉੱਘੇ ਲੇਖਕ ਰਾਜੇਸ਼ ਰਿਖੀ ਪੰਜਗਰਾਈਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਜਿਊਣ ਦਾ ਨਾਮ ਹੈ ਇਸ ਲਈ ਇਨਸਾਨ ਨੂੰ ਉੱਚੇ ਇਰਾਦੇ ਅਤੇ ਚੰਗੀ ਸੋਚ ਧਾਰਨ ਕਰਨੀ ਚਾਹੀਦੀ ਹੈ ਅਤੇ ਆਪਣੇ ਕੰਮ ਨੂੰ ਮਿਹਨਤ ਨਾਲ ਕਰ ਕੇ ਅੱਗੇ ਵਧਣਾ ਚਾਹੀਦਾ ਹੈ।ਉਨਾਂ ਕਿਹਾ ਕਿ ਅੱਜ ਬਹੁਤੇ ਲੋਕ ਆਪਣੀਆਂ ਵਧਾਈਆਂ ਜਾ ਰਹਿਆਂ ਲਾਲਸਾਵਾਂ ਦੇ ਕਾਰਨ ਹੀ ਮਾਨਸਿਕ ਰੋਗੀ ਹਨ ਜਿਹੜੇ ਉਨਾਂ ਦੇ ਦੁੱਖਾਂ ਦਾ ਵੱਡਾ ਕਾਰਨ ਹੈ ਅਤੇ ਇਹੀ ਬੋਝ ਵਿਅਕਤੀ ਨੂੰ ਖ਼ੁਦਕੁਸ਼ੀ ਤੱਕ ਲੈ ਜਾਂਦਾ ਹੈ ਇਸ ਲਈ ਮਨੁੱਖ ਨੂੰ ਆਪਣੀਆਂ ਲਾਲਸਾਵਾਂ ਤੇ ਕਾਬੂ ਰੱਖਣਾ ਚਾਹੀਦਾ ਹੈ ਤੇ ਮਿਹਨਤ ਦੇ ਨਾਲ ਹੌਲੀ ਹੌਲੀ ਅੱਗੇ ਵਧਣ ਵਾਲੀ ਸੋਚ ਧਾਰਨ ਕਰਨੀ ਚਾਹੀਦੀ ਹੈ।ਉਨਾਂ ਕਿਹਾ ਜ਼ਿੰਦਗੀ ਬਹੁਤ ਖ਼ੂਬਸੂਰਤ ਹੈ ਜੇਕਰ ਸਾਰੇ ਇਸ ਨੂੰ ਜਿਊਣ ਦਾ ਸਲੀਕਾ ਸਿੱਖ ਲੈਣ।
ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮੈਡਮ ਚਰਨਜੀਤ ਕੌਰ ਨੇ ਕਿਹਾ ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਕੰਮਾਂ ਵਿਚ ਹੱਥ ਵਟਾਉਣਾ ਚਾਹੀਦਾ ਹੈ ਤਾਂ ਜੋ ਘਰ ਦੀ ਆਰਥਿਕ ਹਾਲਤ ਮਜ਼ਬੂਤ ਹੋਵੇ ਤੇ ਜ਼ਰੂਰੀ ਲੋੜਾ ਪੂਰੀਆਂ ਹੋ ਸਕਣ ਅਤੇ ਸਾਡੀ ਮਾਨਸਿਕ ਸਥਿਤੀ ਮਜ਼ਬੂਤ ਹੋਵੇ ਉਨਾਂ ਕਿਹਾ ਕਿ ਖ਼ੁਦਕੁਸ਼ੀ ਸਮੱਸਿਆ ਦਾ ਹੱਲ ਨਹੀਂ ਹੈ ਬਲਕਿ ਦੁਨੀਆ ਤੇ ਹਰ ਸਮੱਸਿਆ ਦਾ ਹੱਲ ਹੈ ਬੱਸ ਸਾਨੂੰ ਸੰਜਮ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਆਪਸੀ ਪਿਆਰ ਤੇ ਮਦਦ ਨਾਲ ਸਮੱਸਿਆ ਦਾ ਹੱਲ ਲਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਇਸ ਸਮਾਗਮ ਨੂੰ ਲੇਖਕ ਰਾਜੇਸ਼ ਰਿਖੀ ਪੰਜਗਰਾਈਆਂ ,ਪ੍ਰਧਾਨ ਰਜਿੰਦਰਜੀਤ ਸਿੰਘ ਕਾਲਾਬੂਲਾ ,ਮੰਚ ਦੀ ਆਗੂ ਚਰਨਜੀਤ ਕੌਰ,ਮੁਲਾਜ਼ਮ ਆਗੂ ਗੁਲਜ਼ਾਰ ਖਾਂ,ਸਰਪੰਚ ਬੀਬੀ ਪਰਵਿੰਦਰ ਕੌਰ,ਦਰਸ਼ਨ ਸਿੰਘ ਪੰਚ, ਏਕਤਾ ਸੈਲਫ਼ ਹੈਲਪ ਗਰੂੱਪ ਦੀ ਪ੍ਰਧਾਨ ਬੀਬੀ ਬਲਜੀਤ ਕੌਰ, ਸਕੱਤਰ ਪ੍ਰਦੀਪ ਰਾਣੀ, ਗੁਰਦੇਵ ਸਿੰਘ ਦੇਵ, ਸਕੱਤਰ ਲਛਮਣ ਸਿੰਘ, ਅਮਨਦੀਪ ਕੌਰ, ਮਨਪ੍ਰੀਤ ਕੌਰ, ਗੁਰਵਿੰਦਰ ਕੌਰ ਸਮੇਤ ਕਈਆਂ ਨੇ ਸੰਬੋਧਨ ਕੀਤਾ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media