ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –
ਡੀ.ਏ.ਵੀ ਕਾਲਜ ਵਿਖੇ ਸੰਸਕ੍ਰਿਤ ਪੜਣ ਵਾਲੇ ਲਗਭਗ 33 ਛਾਤ੍ਰੋਂ ਕੋ 2400 ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਸੰਸਕ੍ਰਿਤ ਵਜੀਫੇ ਦੇੇ ਚੈਕ ਪ੍ਰਿੰਸਿਪਲ ਡਾ. ਰਾਜੇਸ਼ ਕੁਮਾਰ ਨੇ ਤਕਸੀਮ ਕੀਤੇ। ਇਸ ਦੇ ਨਾਲ ਹੀ 2400 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਸਲਾਨਾ ਫੀਸ ਵੀ ਮਾਫ ਕੀਤੀ ਗਈ।ਇਸ ਪ੍ਰਕਾਰ ਕਾਲਜ ਵਿੱਚ ਜੋ ਵੀ ਵਿਦਿਆਰਥੀ ਸੰਸਕ੍ਰਿਤ ਪੜਦਾ ਹੈ ਉਸਨੁੰ 4800 ਰੁਪਏ ਵਿਸ਼ੇਸ਼ ਵਜੀਫਾ ਦਿੱਤਾ ਜਾਂਦਾ ਹੈ।ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਕਾਲਜ ਵਿੱਚ ਵੇਦ ਪ੍ਰਚਾਰ ਤੇ ਸੰਸ੍ਕ੍ਰਿਤ ਕੇ ਵਿਕਾਸ ਲਈ ਸਮੇਂ-ਸਮੇਂ `ਤੇ ਕਈ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ ।ਸੰਸ੍ਕ੍ਰਿਤ ਵਿਸ਼ਵ ਦੀ ਸਭ ਤੋਂ ਪ੍ਰਾਚੀਨ, ਵੈਗਿਆਨਿਕ ਭਾਸ਼ਾ ਹੈ ਤੇ ਆਧੁਨਿਕ ਸਮੇਂ `ਚ ਵਿਦਿਆਰਥੀਆਂ ਵਿੱਚ ਨੈਤਿਕ ਗੁਣ ਭਰਨ ਦੇ ਸਮਰੱਥ ਹੈ।ਰੋਜਗਾਰ ਦੀ ਦ੍ਰਿਸ਼ਟੀ ਤੋਂ ਵੀ ਸੰਸ੍ਕ੍ਰਿਤ ਸਭ ਤੋਂ ਉਤਮ ਭਾਸ਼ਾ ਹੈ ।
ਇਸ ਸਮੇਂ ਸੰਸ੍ਕ੍ਰਿਤ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਆਰੀਆ ਨੇ ਦੱਸਿਆ ਕਿ ਸੰਸ੍ਕ੍ਰਿਤ ਸਭ ਤੋਂ ਆਸਾਨ ਵਿਸ਼ਾ ਹੈ।ਜਿਸ ਨੇ ਕਦੀ ਸੰਸ੍ਕ੍ਰਿਤ ਨਾ ਵੀ ਪੜੀ ਹੋਵੇ, ਉਹ ਵੀ ਬੀ.ਏ ਵਿੱਚ ਸੰਸ੍ਕ੍ਰਿਤ ਆਸਾਨੀ ਨਾਲ ਪੜ ਲੈਦਾ ਹੈ।ਕਿਉਂਕਿ ਹਿੰਦੀ, ਅੰਗ੍ਰੇਜੀ ਤੇ ਪੰਜਾਬੀ ਆਦਿ ਕਿਸੇ ਵੀ ਭਾਸ਼ਾ ਵਿਚ ਪ੍ਰੀਖਿਆ ਦਿਤੀ ਜਾ ਸਕਦੀ ਹੈ।ਜਿਆਦਾ ਅੰਕ ਆਉਣ `ਤੇ ਸੰਸ੍ਕ੍ਰਿਤ ਪੜਣ ਵਾਲਾ ਵਿਦਿਆਰਥੀ ਮੈਰਿਟ ਵਿੱਚ ਆ ਜਾਂਦਾ ਹੈ।ਜਿਸ ਨਾਲ ਪੁਲਿਸ, ਭਾਰਤੀ ਸੇਨਾ, ਰੇਲਵੇ, ਸ਼ਿਖਿਆ, ਬੈਂਕ, ਮੀਡੀਆ ਆਦਿ ਵਿਭਾਗਾਂ ਵਿੱਚ ਕਰਮਚਾਰੀ ਜਾਂ ਅਧਿਕਾਰੀ ਦੇ ਰੂਪ ਵਿੱਚ ਆਸਾਨੀ ਨਾਲ ਨਿਯੁੱਕਤੀ ਹੋ ਜਾਂਦੀ ਹੈ।ਜੋਤਿਸ਼, ਵਾਸ੍ਤੁ ਪੰਡਿਤ ਆਦਿ ਖੇਤਰਾਂ ਵਿੱਚ ਵੀ ਸੰਸ੍ਕ੍ਰਿਤ ਦੀਆਂ ਬਹੁਤ ਸੰਭਾਵਨਾਵਾਂ ਹਨ।
Punjab Post Daily Online Newspaper & Print Media