Tuesday, April 7, 2026

ਫ਼ਿਲਮ ‘ਅਰਜਨ’ ਦੀ ਸਮੁੱਚੀ ਟੀਮ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ

ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ ਸੱਗੂ) – PPN04052017075 ਮਈ ਨੂੰ ਸਿਨੇਮਿਆਂ ਦਾ ਸ਼ਿੰਗਾਰ ਬਨਣ ਜਾ ਰਹੀ ਪੰਜਾਬੀ ਫਿਲਮ ‘ਅਰਜਨਂ ਦੀ ਟੀਮ ਪ੍ਰੋਮੋਸ਼ਨ ਲਈ ਗੁਰੂ ਨਗਰੀ ਪਹੁੰਚੀ ਅਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਉਨਾਂ ਨੇ ਫਿਲਮ ਦੀ ਸਫਲਤਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ।
ਸਥਾਨਕ ਹੋਟਲ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਰੀਅਲ ਵਰਲਡ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਫਿਲਮ “ਅਰਜਨ” ਦੇ ਕਹਾਣੀਕਾਰ ਅਤੇ ਨਿਰਦੇਸ਼ਕ ਮਨਦੀਪ ਸਿੰਘ ਨੇ ਕਿਹਾ ਕਿ ਇਹ ਫਿਲਮ ਪੂਰੀ ਤਰਾਂ ਰੋਮਾਂਸ, ਡਰਾਮਾ ਅਤੇ ਭਾਵਨਾਤਮਿਕ ਵਿਸ਼ੇ ਨਾਲ ਭਰੀ ਹੋਈ ਹੈ, ਜੋ ਕਿ ਪੰਜਾਬੀ ਸਿਨੇਮਾ ਲਈ ਇੱਕ ਨਵਾਂ ਮੀਲ ਪੱਥਰ ਸਾਬਿਤ ਹੋਵੇਗੀ।ਉਨਾਂ ਕਿਹਾ ਕਿ ਇਹ ਇਕ ਬਹੁਤ ਹੀ ਅਲੱਗ ਕਿਸਮ ਦੀ ਕਹਾਣੀ ਹੈ ਜੋ ਦਰਸ਼ਕਾਂ ਨੂੰ ਬਹੁਤ ਹੀ ਪਸੰਦ ਆਏਗੀ।ਉਨਾਂ ਦੱਸਿਆ ਕਿ ਫਿਲਮ ਵਿੱਚ ਮੁੱਖ ਅਦਾਕਾਰ ਦੀ ਭੂਮਿਕਾ ਪ੍ਰਸਿੱਧ ਗਾਇਕ ਅਤੇ ਅਦਾਕਾਰ ਰੋਸ਼ਨ ਪ੍ਰਿੰਸ ਨਿਭਾਉਣਗੇ ਜਦਕਿ ਉਨਾਂ ਦਾ ਸਾਥ ਅਦਾਕਾਰਾ ਦੇ ਰੂਪ ਵਿੱਚ ਪ੍ਰਸਿੱਧ ਬਾਸਕਟਬਾਲ ਖਿਡਾਰੀ ਪ੍ਰਾਚੀ ਤਹਿਲਾਨ ਨੇ ਦਿੱਤਾ ਹੈ।ਇਸ ਤੋਂ ਇਲਾਵਾ ਹੌਬੀ ਧਾਲੀਵਾਲ, ਸਵਿੰਦਰ ਮਾਹਲ, ਨਿਰਮਲ ਰਿਸ਼ੀ, ਬੀ.ਐਨ ਸ਼ਰਮਾ, ਬਨਿੰਦਰਜੀਤ ਸਿੰਘ, ਰੁਪਿੰਦਰ ਕੌਰ, ਦੀਪ ਮਨਦੀਪ ਕੌਰ, ਜਰਨੈਲ ਸਿੰਘ, ਜਸਵਿੰਦਰ ਮਕਰੌਣਾ, ਨਿਹਾਲ ਪੁਰਬਾ, ਦੀਪਾਲੀ ਅਰੋੜਾ, ਕਰਨਵੀਰ ਕੌਰ, ਰਿਧਮ ਅਰੋੜਾ, ਹਰਵਿੰਦਰ ਸਿੰਘ, ਹਰਿੰਦਰ ਅਤੇ ਭੰਗੂ ਵੀ ਆਪੋ ਆਪਣੀ ਭੂਮਿਕਾ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ।ਫਿਲਮ ਫਿਲਮ ਦੇ ਕ੍ਰਿਏਟਿਵ ਪ੍ਰੋਡਿਊਸਰ ਰਾਜੇਸ਼ ਭੱਟ ਨੇ ਕਿਹਾ ਕਿ ਉਹ ਆਪਣੀ ਪਲੇਠੀ ਪੰਜਾਬੀ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।ਉਨਾਂ ਦੱਸਿਆ ਕਿ ਫਿਲਮ ਦੇ ਡਾਇਲਾਗ ਕਹਾਣੀ ਵਿੱਚ ਸਾਥ ਦੇਣ ਵਾਲੇ ਨਿਹਾਲ ਪੁਰਬਾ ਨੇ ਲਿਖੇ ਹਨ ਜਦਕਿ ਫਿਲਮ ਦੇ ਪ੍ਰੋਡਿਊਸਰ ਪੁਨੀਤ ਚੋਪੜਾ ਹਨ।

ਫਿਲਮ ਦੀ ਲੀਡ ਐਕਟਰੈਸ ਪ੍ਰਾਚੀ ਤਹਿਲਾਨ ਨੇ ਕਿਹਾ, “ਉਹ ਇਕ ਕੌਮੀ ਪੱਧਰ ਦੀ ਬਾਸਕੇਟ ਬਾਲ ਖਿਡਾਰੀ ਹੈ ਤੇ ਫ਼ਿਲਮਾਂ ਚ ਦਿਲਚਸਪੀ ਘੱਟ ਸੀ, ਪਰ ਹੁਣ “ਅਰਜਨ” ਵਰਗੀ ਫਿਲਮ ਤੋਂ ਆਪਣਾ ਫ਼ਿਲਮੀ ਕੈਰੀਅਰ ਸ਼ੁਰੂ ਕਰਨ ‘ਤੇ ਉਹਨਾ ਨੂੰ ਬਹੁਤ ਉਮੀਦਾਂ ਹਨ।ਫਿਲਮ ਦੇ ਪ੍ਰੋਡਿਊਸਰ ਪੁਨੀਤ ਚੋਪੜਾ ਨੇ ਕਿਹਾ ਕਿ ਪੰਜਾਬ, ਚੰਡੀਗੜ ਅਤੇ ਮਲੇਸ਼ੀਆ ਵਿੱਚ ਫਿਲਮਾਈ ਗਈ ਫਿਲਮ ਦੀ ਟੀਮ ਤਨੋਂ-ਮਨੋਂ ਹੋ ਕੇ ਇਸ ਦੀ ਕਾਮਯਾਬੀ ਲਈ ਕੰਮ ਕਰ ਰਹੀ ਹੈ।ਫਿਲਮ ਦਾ ਸੰਗੀਤ ਜੱਸੀ ਕਤਿਆਲ ਅਤੇ ਗੁਰਚਰਨ ਸਿੰਘ ਨੇ ਤਿਆਰ ਕੀਤਾ ਹੈ ਜਦਕਿ ਇਸ ਦੇ ਗੀਤ ਹੈਪੀ ਰਾਇਕੋਟੀ, ਸੰਜੇ ਗਲੌਰੀ, ਸਿਮਰਨਜੀਤ ਸਿੰਘ ਹੁੰਦਲ, ਦਲਬੀਰ ਸਾਰੋਬਾਦ ਨੇ ਲਿਖੇ ਹਨ, ਜਦਕਿ ਰੋਸ਼ਨ ਪ੍ਰਿੰਸ, ਨੂਰਾਂ ਸਿਸਟਰਜ਼, ਪ੍ਰਭ ਗਿੱਲ ਅਤੇ ਨਿਮਰਤ ਖਹਿਰਾ ਨੇ ਗੀਤਾਂ ਨੂੰ ਆਪਣੀ ਅਵਾਜ਼ ਵਿੱਚ ਪਰੋਇਆ ਹੈ ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply