Monday, April 13, 2026

ਇਨਹੇਲਰਾਂ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ ਦਮਾ- ਡਾ. ਨਵੀਨ ਪਾਂਧੀ

ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ ਸੱਗੂ) – PPN0405201709ਸਿਗਰੇਟ ਪੀਣਾ, ਕੋਈ ਸ਼ਰੀਰਕ ਕਸਰਤ ਨਾ ਕਰਨਾ, ਭੋਜਨ ਦੀ ਚੋਣ ਅਤੇ ਧੂੜ ਦੇ ਤੁਫਾਨ ਅਤੇ ਪ੍ਰਦੂਸ਼ਨ ਵਰਗੇ ਵਾਤਵਰਣ ਦੇ ਤੱਤਾਂ ਵਰਗੀਆਂ ਤਰੁਟੀਆਂ ਸਾਡੇ ਫੇਫੜਿਆਂ ਨੂੰ ਕਮਜੋਰ ਬਣਾ ਰਹੀਆਂ ਹਨ।ਇਹਨਾਂ ਸਭ ਤੱਤਾਂ ਨੇ ਸਾਡੇ ਫੇਫੜਿਆਂ ਨੂੰ ਇੰਨਾ ਕਮਜੋਰ ਕਰ ਦਿੱਤਾ ਹੈ ਕਿ ਸਾਨੂੰ ਸਾਹ ਲੈਣ ਲਈ ਕਠੋਰ ਮਿਹਨਤ ਕਰਨੀ ਪੈਂਦੀ ਹੈ।
ਵਿਸ਼ਵ ਐਸਥਮਾ ਦਿਵਸ ਮੌਕੇ ਇਕ ਪ੍ਰੈਸ ਕਾਨਫਰੰਸ ਦੌਰਾਨ ਫੇਫੜਿਆਂ ਦੀ ਜਾਂਚ ਦੇ ਮਹੱਤਵ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਬੀ.ਸੀ ਸਰੀਨ ਐਚ.ਓ.ਡੀ ਅਤੇ ਪ੍ਰੋਫੈਸਰ, ਐਸ.ਜੀ.ਆਰ.ਡੀ ਹਸਪਤਾਲ ਨੇ ਕਿਹਾ, ‘ਇਹ ਹਮੇਸ਼ਾਂ ਯਾਦ ਰੱਖਣਾ ਚਾਹਿਦਾ ਹੈ ਕਿ ਦਮਾ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੀ ਬਿਮਾਰੀ ਹੈ ਜਿਸ ਦਾ ਕੋਈ ਇਲਾਜ ਨਹੀਂ ਹੈ, ਪਰ ਇਸ ਨੂੰ ਇਨਹੇਲਰਾਂ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਜਿਆਦਾਤਰ ਲੋਕਾਂ ਲਈ ਇਹ ਦਮੇ ਦੀ ਬਿਮਾਰੀ ਦਾ ਮੁੱਖ ਕਾਰਨ ਹੋ ਸਕਦੇ ਹਨ ਅਤੇ ਤੁਹਾਡੇ ਫੇਫੜਿਆਂ ਦੀ ਸਿਹਤ ਬਾਰੇ ਜਾਨਣ ਦਾ ਪਹਿਲਾ ਕਦਮ ‘ਫੇਫੜਿਆਂ ਦੇ ਨੰਬਰ ਨੂੰ ਜਾਨਣਾ’ ਹੈ।ਜਦੋਂ ਕਿਸੇ ਨੂੰ ਦਮਾ ਹੁੰਦਾ ਹੈ ਤਾਂ ਫੇਫੜੇ ਹਵਾ ਉੰਨੀ ਚੰਗੀ ਤਰ੍ਹਾਂ ਖਿੱਚ ਅਤੇ ਛੱਡ ਨਹੀਂ ਸਕਦੇ ਜਿੰਨੀ ਚੰਗੀ ਤਰ੍ਹਾਂ ਉਹਨਾਂ ਨੂੰ ਅਜਿਹਾ ਕਰਨਾ ਚਾਹਿਦਾ ਹੈ।
ਡਾ. ਨਵੀਨ ਪਾਂਧੀ ਐਚ.ਓ.ਡੀ ਅਤੇ ਐਸੋਸੀਏਟ ਪ੍ਰੋਫੈਸਰ ਸਰਕਾਰੀ ਚੈਸਟ ਅਤੇ ਟੀ.ਬੀ ਵਿਭਾਗ ਨੇ ਅੱਗੇ ਕਿਹਾ ਕਿ ਇਸ ਵਿਸ਼ਵ ਅਸਥਮਾ (ਦਮਾ ਦਿਵਸ) ‘ਤੇ ਦਮੇ ਦੇ ਸ਼ਿਕਾਰ ਜਾਂ ਉਹ ਮਰੀਜ਼ ਜਿੰਨਾਂ ਨੂੰ ਸਾਹ ਚੜਦਾ ਹੈ ਨੂੰ ਅਪੀਲ ਹੈ ਕਿ ਉਹ ਸਪਾਇਰੋਮੀਟਰੀ ਜਾਂ ਪਲਮੋਨਰੀ ਟੈਸਟ ਜਰੁਰ ਕਰਵਾਉਣ ਤਾਂ ਜੋ ਦਮੇ ਦੇ ਲੱਛਣਾਂ ਦਾ ਪਤਾ ਲਗਾਇਆ ਜਾ ਸਕੇ।ਉਨਾਂ ਕਿਹਾ ਕਿ ਇਨਹੇਲਡ ਕੌਰਟੀਕੌਸਟੀਰੌਇਡਸ ਨੂੰ ਦਮੇ ਦੇ ਕੰਟਰੋਲ ਲਈ ਅਹਿਮ ਮੰਨਦਿਆਂ ਵਿਸ਼ਵ ਪੱਧਰ ‘ਤੇ ਅਪਣਾਇਆ ਜਾਂਦਾ ਹੈ।” ਉਨਾਂ ਕਿਹਾ ਕਿ ਦਮੇ ਦੇ ਇਲਾਜ ਦਾ ਉਦੇਸ਼ ਇਸ ਬਿਮਾਰੀ ਨੂੰ ਪ੍ਰਭਾਵੀ ਤਰੀਕੇ ਇਨਹੇਲੇਸ਼ਨ ਥੈਰੇਪੀ ਨਾਲ ਕੰਟਰੋਲ ਕਰਨਾ ਹੈ, ਜੋ ਭਾਰਤ ਵਿੱਚ 4 ਤੋਂ 6 ਰੁਪਏ ਪ੍ਰਤੀ ਦਿਨ ਦੀ ਕੀਮਤ ਤੇ ਉਪਲਬਧ ਹੈ।ਜੇਕਰ ਦਮੇ ਨੂੰ ਨਿਯੰਤਰਿਤ ਕਰਨਾ ਹੈ ਅਤੇ ਇੱਕ ਚੰਗਾ ਜੀਵਨ ਜਿਉਣਾ ਹੈ ਤਾਂ ਇਹ ਜਰੂਰੀ ਹੈ ਕਿ ਇਨਹੇਲੇਸ਼ਨ ਥੈਰੇਪੀ ਦੇ ਮਹੱਤਵ ਨੂੰ ਸਮਝੀਏ ਅਤੇ ਇਸ ਨੂੰ ਅਪਣਾਈਏ।ਉਨਾਂ ਕਿਹਾ ਕਿ ਇਸ ਥੈਰੇਪੀ ਦੇ ਮਾੜੇ ਪ੍ਰਭਾਵ ਬਹੁਤ ਘੱਟ ਹਨ ਅਤੇ ਇਹ ਹਰ ਇਕ ਉਮਰ ਦੇ ਇਨਸਾਨ ਅਤੇ ਗਰਭਵਤੀ ਔਰਤਾਂ ਲਈ ਵੀ ਸੁਰੱਖਿਅਤ ਹੈ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply