Thursday, April 9, 2026

ਸਮਾਜ ‘ਚ ਫੈਲੀਆਂ ਕੁਰੀਤੀਆਂ ਨੂੰ ਉਭਾਰਣ ਦਾ ਯਤਨ ਕਰਦਾ ਹੈ ਸੀਰੀਅਲ ਗੁਲਾਮ -ਪਰਮ ਸਿੰਘ

ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ ਸੱਗੂ) – PPN0405201708ਦਰਸ਼ਕਾਂ ਦੇ ਮਨੋਰੰਜ਼ਨ ਲਈ ਲਾਈਫ ਓ.ਕੇ ਲੈ ਕੇ ਆਇਆ ਹੈ ਸੀਰੀਅਲ ਗੁਲਾਮ, ਜਿਸ ਵਿੱਚ ਸਮਾਜ ‘ਚ ਫੈਲੀਆਂ ਕੁਰੀਤੀਆਂ ਨੂੰ ਉਭਾਰਣ ਦਾ ਯਤਨ ਕੀਤਾ ਗਿਆ ਹੈ।ਗੁਲਾਮ ਇੱਕ ਠੇਠ ਭਾਰਤੀ ਕਿਰਦਾਰ ਰੰਗੀਲਾ ਹੈ ਜੋ ਇੱਕ ਖਲਨਾਇਕ, ਨਿਡਰ ਅਤੇ ਕਰੂਰ ਹੁੰਦੇ ਹੋਏ ਵੀ ਬੇਰਹਿਮਪੁਰ ਵਿੱਚ ਇੱਕ ਕਠਪੁਤਲੀ ਦੀ ਤਰ੍ਹਾਂ ਹੈ।ਪ੍ਰਮੁੱਖ ਭੂਮਿਕਾਵਾਂ ਵਿੱਚ ਚ ਵਰਗਾ ਸਟਾਰ ਐਕਟਰ ਗੁਲਾਮ, ਵਿਕਾਸ ਮਾਣਕਤਲਾ ਉਸ ਦੇ ਮਾਲਿਕ, ਨੀਤੀ ਟੇਲਰ ਸ਼ਿਵਾਨੀ ਅਤੇ ਰਿਧਿਮਾ ਤਿਵਾੜੀ ਮਲਦਾਵਲੀ ਨੇ ਆਪੋ ਆਪਣੀ ਅਹਿਮ ਭੁਮਿਕਾ ਬਾਖੂਬੀ ਨਿਭਾਈ ਹੈ।
ਸਥਾਨਕ ਹੋਟਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬੀ ਟਰਾਂਸਪੋਰਟ ਪਰਿਵਾਰ ਵਿਚੋਂ ਐਕਟਰ ਬਣੇ ਪਰਮ ਸਿੰਘ ਨੇ ਕਿਹਾ ਕਿ ਉਹ ਪਹਿਲੀ ਵਾਰ ਇੱਕ ਖਲਨਾਇਕ ਦੀ ਭੂਮਿਕਾ ਅਦਾ ਕਰ ਰਹੇ ਹਨ ਅਤੇ ਉਨਾਂ ਦਾ ਕਿਰਦਾਰ ਇੱਕ ਐਸੇ ਗੁਲਾਮ ਦੇ ਰੂਪ ਵਿੱਚ ਹੈ ਜੋ ਆਪਣੇ ਮਾਲਿਕ ਲਈ ਕੁੱਝ ਵੀ ਕਰ ਸਕਦਾ ਹੈ।ਉਹ ਗਲਤ ਤਰੀਕੇ ਵਲੋਂ ਆਪਣੇ ਮਾਲਿਕ ਲਈ ਸ਼ਿਵਾਨੀ ਨਾਲ ਵਿਆਹ ਕਰਦਾ ਹੈ ਅਤੇ ਉਸ ਨੂੰ ਬੇਰਹਮਪੁਰ ਲੈ ਕੇ ਆਉਂਦਾ ਹੈ।ਪਰਮ ਸਿੰਘ ਨੇ ਦੱਸਿਆ ਕਿ ਕਹਾਣੀ ਵਿੱਚ ਦਿਲਚਸਪ ਮੋੜ ਉਦੋਂ ਆਏਗਾ, ਜਦ ਉਹ ਰੰਗੀਲੇ ਦੇ ਕਿਰਦਾਰ ਦੇ ਰੂਪ ਵਿੱਚ ਆਪਣੀ ਸੂਝ ਤੇ ਦਮ ਨਾਲ ਸ਼ਿਵਾਨੀ ਨੂੰ ਬੇਰਹਿਮਪੁਰ ਤੋਂ ਬਚ ਕੇ ਨਿਕਲਣ ਵਿੱਚ ਉਸ ਦੀ ਮਦਦ ਕਰੇਗਾ।ਪਰਮ ਸਿੰਘ ਕਹਿੰਦੇ ਹਨ, ਰੰਗੀਲਾ ਦੇ ਕਿਰਦਾਰ ਦੇ ਕਈ ਪਰਦੇ ਹਨ।ਉਹ ਨਿਡਰ, ਕਰੂਰ ਹੈ, ਪਰ ਉਹ ਆਪਣੇ ਮਾਲਿਕ ਦੇ ਹੱਥਾਂ ਦੀ ਕਠਪੁਤਲੀ ਹੈ।ਉਨਾਂ ਕਿਹਾ ਕਿ ਸਿਰਫ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਇਆ ਇਹ ਸ਼ੋਅ ਲੋਕਾਂ ਵਿੱਚ ਕਾਫ਼ੀ ਹਰਮਨ ਪਿਆਰਾ ਹੋ ਗਿਆ ਹੈ ਅਤੇ ਇਸ ਦੀ ਲੋਕਪ੍ਰਿਅਤਾ ਦਿਨੋ ਦਿਨ ਵੱਧਦੀ ਹੀ ਜਾ ਰਹੀ ਹੈ।ਸ਼ੋਅ ਦੇ ਨਾਇਕ ਗੁਲਾਮ ਰਾਹੀਂ ਬਲਾਤਕਾਰ ਅਤੇ ਔਰਤਾਂ ਦੇ ਬਾਲ ਕੱਟਣ ਤੋਂ ਇਲਾਵਾ ਹੋਰ ਦਰਿੰਦਗੀ ਦੀਆਂ ਘਟਨਾਵਾਂ ਨੂੰ ਦਿਖਾ ਕੇ ਦਰਸ਼ਕਾਂ ਨੂੰ ਜਾਗਰੂਕ ਕਰਦਾ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਪਰਮ ਸਿੰਘ ਨੇ ਦੱਸਿਆ ਕਿ ਉਸ ਦੇ ਦਾਦਕੇ ਤੇ ਨਾਨਕੇ ਸਿਆਲਕੋਟ (ਹੁਣ ਪਾਕਿਸਤਾਨ) ਤੋਂ ਹਨ ਅਤੇ ਉਹਨਾਂ ਦਾ ਜਨਮ ਮੁੰਬਈ ਦਾ ਹੈ।ਪਰ ਉਨਾਂ ਨੂੰ ਪੰਜਾਬੀ ਹੋਣ ‘ਤੇ ਮਾਣ ਹੈ ਇਸ ਲਈੇ ਉਹ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਅਸ਼ੀਰਵਾਦ ਲੈ ਕੇ ਜਿੰਦਗੀ ਵਿੱਚ ਮਿਲੇ ਮੁਕਾਮ ਲਈ ਸ਼ੁਕਰੀਆ ਅਦਾ ਕਰਨ ਆਏ ਹਨ।ਉਨਾਂ ਇਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਵੱਡੇ ਪਰਦੇ ‘ਤੇ ਮੌਕਾ ਮਿਲਿਆ ਤਾਂ ਜਰੂਰ ਕਿਸਮਤ ਅਜ਼ਮਾਉਣਗੇ।ਉਨਾਂ ਕਿਹਾ ਕਿ ਛੌਟਾ ਪਰਦੇ ‘ਤੇ ਕੰਮ ਕਰਨਾ ਵੀ ਠੀਕ ਹੈ, ਪਰ ਜਿਸ ਚੈਨਲ ਅਤੇ ਪ੍ਰੋਗਰਾਮ ਜਾਂ ਸੀਰੀਅਲ ਨੂੰ ਲੋਕਾਂ ਦਾ ਜਿਆਦਾ ਹੁੰਗਾਰਾ ਮਿਲਦਾ ਹੈ, ਉਸ ਨਾਲ ਹੀ ਕਲਾਕਾਰ ਦਾ ਕੱਦ ਵੀ ਉਚਾ ਹੁੰਦਾ ਹੈ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …

Leave a Reply