Saturday, June 27, 2026

ਸਵੱਛ ਸਰਵੇਖਸ਼ਣ-2017, ਮਾਪਦੰਡ ਅਤੇ ਵਿਧੀ-ਵਿਗਿਆਨ

ਨਵੀਂ ਦਿੱਲੀ, 5 ਮਈ (ਪੰਜਾਬ ਪੋਸਟ ਬਿਊਰੋ) – Swachh Indiaਜਨਵਰੀ-ਫ਼ਰਵਰੀ 2017 ਦੌਰਾਨ ਸਵੱਛਤਾ ਦ੍ਰਿਸ਼ ਵਿੱਚ ਸੁਧਾਰ ਦੇ ਉਦੇਸ਼ ਲਈ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ `ਸਵੱਛ ਸਰਵੇਖਸ਼ਣ-2017` ਕਰਵਾਇਆ ਗਿਆ ਸੀ, ਜੋ ਕਿ ਮੁੱਖ ਤੌਰ `ਤੇ ਸ਼ਹਿਰਾਂ ਤੇ ਕਸਬਿਆਂ ਨੂੰ `ਖੁੱਲ੍ਹੇ ਵਿੱਚ ਮਲ-ਤਿਆਗ` ਤੋਂ ਮੁਕਤ ਕਰਵਾਉਣ ਅਤੇ ਸ਼ਹਿਰਾਂ ਵਿੱਚ ਠੋਸ ਕੂੜੇ ਦੀ ਪ੍ਰਕਿਰਿਆ ਵਿੱਚ ਸੁਧਾਰ ਲਿਆਉਣ ਲਈ ਸੀ।ਉਸੇ ਅਨੁਸਾਰ ਇਹ ਨਤੀਜਾ ਆਧਾਰਤ ਹੈ।ਇਸ ਸਰਵੇਖਣ ਲਈ ਵਰਤੇ ਗਏ ਵੱਖੋ-ਵੱਖਰੇ ਪੱਖਾਂ ਨਾਲ ਸਬੰਧਤ ਅਰੋਗਤਾ/ਸਵੱਛਤਾ ਦੇ ਵੱਖੋ-ਵੱਖਰੇ ਪੱਖਾਂ ਲਈ ਮਾਪਦੰਡ ਤੇ ਹੋਰ ਅਹਿਮ ਨੁਕਤੇ ਇਸ ਪ੍ਰਕਾਰ ਹਨ:
                  ੳ: ਠੋਸ ਕੂੜਾ-ਕਰਕਟ ਦਾ ਪ੍ਰਬੰਧ; ਘਰੋਂ-ਘਰੀਂ ਜਾ ਕੇ ਕੂੜਾ ਇਕੱਠਾ ਕਰਨਾ, ਪ੍ਰੋਸੈਸਿੰਗ ਤੇ ਨਿਬੇੜਾ, ਓ.ਡੀ.ਐੱਫ਼.
ਸਥਿਤੀ ਆਦਿ: 45% ਕੁੱਲ 2000 ਅੰਕਾਂ ਵਿੱਚੋਂ ਭਾਵ 900 ਅੰਕ
                 ਅ: ਨਾਗਰਿਕਾਂ ਦੀ ਫ਼ੀਡਬੈਕ: 30% ਭਾਵ ਕੁੱਲ 600 ਅੰਕ
                 ੲ: ਸੁਤੰਤਰ ਵਿਚਾਰ: 25% ਭਾਵ 500 ਅੰਕ
ਕੁਆਲਿਟੀ ਕੌਂਸਲ ਆਵ੍ ਇੰਡੀਆ ਨੇ ਸਰਵੇਖਣ ਕੀਤਾ ਤੇ ਉਸ ਨੇ 434 ਸ਼ਹਿਰਾਂ ਅਤੇ ਕਸਬਿਆਂ ਦੇ 175,000 ਟਿਕਾਣਿਆਂ ਉੱਤੇ ਮੌਕੇ `ਤੇ ਮੁਲਾਂਕਣ ਲਈ 421 ਮੁਲਾਂਕਣਕਰਤਾ ਤਾਇਨਾਤ ਕੀਤੇ ਸਨ।ਹੋਰ 55 ਵਿਅਕਤੀਆਂ ਨੇ ਨਿਰੰਤਰ ਇਸ ਸਰਵੇਖਣ ਪ੍ਰਕਿਰਿਆ ਉੱਤੇ ਨਾਲੋ-ਨਾਲ ਆਪਣੀ ਨਜ਼ਰ ਰੱਖੀ।ਮੁਲਾਂਕਣਕਰਤਾਵਾਂ ਵੱਲੋਂ ਜਿਓ-ਟੈਗਡ ਉਪਕਰਨਾਂ ਦੀ ਵਰਤੋਂ ਕਰਦੇ ਹੋਏ ਸਫ਼ਾਈ ਦੀ ਸਥਿਤੀ ਬਾਰੇ ਮੌਕੇ `ਤੇ ਜਾ ਕੇ ਇਕੱਠੀਆਂ ਕੀਤੀਆਂ ਗਈਆਂ ਰਿਪੋਰਟਾਂ ਦੇ ਆਧਾਰ ਉਤੇ ਵੱਖੋ-ਵੱਖਰੇ ਨਿਰੀਖਣ ਦਰਜ ਕਰਵਾਏ ਗਏ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply