Sunday, February 22, 2026

ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਨੇੜਿਓਂ ਮਿਲੇ ਵਿਅਕਤੀ ਨੇ ਦਮ ਤੋੜਿਆ- ਲਾਸ਼ ਸ਼ਨਾਖਤ ਲਈ ਰੱਖੀ

ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – PPN0605201722ਬੀਬੀ ਕੌਲਾ ਗੁਰਦੁਆਰਾ ਸਾਹਿਬ ਦੇ ਨੇੜਿਓ 3 ਮਈ 2017 ਨੂੰ ਇੱਕ ਨਾਮਲੂਮ ਵਿਅਕਤੀ ਜੋ ਬੇਹੋਸੀ ਦੀ ਹਾਲਤ ਵਿੱਚ ਮਿਲਿਆ 108 ਨੰਬਰੀ ਗੱਡੀ ਵਾਲਿਆ ਨੂੰ ਤੇ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਦਿੱਤਾ, ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਉਕਤ ਵਿਅਕਤੀ ਦੀ ਸ਼ਨਾਖਤ ਅਜੇ ਤੱਕ ਨਹੀਂ ਹੋ ਸਕੀ ਅਤੇ ਨਾ ਹੀ ਕਿਸੇ ਨੇ ਇਸ ਬਾਬਤ ਪੁਲਿਸ ਨਾਲ ਕੋਈ ਰਾਬਤਾ ਕਾਇਮ ਕੀਤਾ ਹੈ।ਪੁਲਿਸ ਚੌਕੀ ਗਲਿਆਰਾ ਨੇ ਇਸ ਕੇਸ ਵਿਚ ਧਾਰਾ 174 ਅਧੀਨ ਕਾਰਵਾਈ ਕਰਕੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ 72 ਘੰਟਿਆਂ ਲਈ ਰੱਖਿਆ ਹੈ, ਤਾਂ ਜੋ ਮ੍ਰਿਤਕ ਦੀ ਸ਼ਨਾਖਤ ਕਰਵਾਈ ਜਾ ਸਕੇ। ਇਸ ਬਾਬਤ ਜਾਣਕਾਰੀ ਦਿੰਦੇ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਵਿਅਕਤੀ, ਜਿਸ ਦੀ ਉਮਰ 70/72 ਕੁ ਸਾਲ ਦੇ ਕਰੀਬ ਲੱਗਦੀ ਹੈ, ਕੱਦ 5 ਫੁੱਟ 8 ਇੰਚ ਅਤੇ ਰੰਗ ਸਾਵਲਾ ਦਾਹੜੀ ਕੇਸ ਕੱਟੇ ਹੋਏ ਉਸ ਨੇ ਕਮੀਜ ਨੀਲੀ ਹਰੀਆਂ ਤੇ ਚਿੱਟੀਆਂ ਲੀਕਾ ਵਾਲੀ ਬਰਾਊਨ ਰੰਗ ਦੀ ਪੈਂਟ ਪਾਈ ਹੋਈ ਹੈ।ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਕੁਲਦੀਪ ਸਿੰਘ ਏ.ਐਸ.ਆਈ. ਗਲਿਆਰਾ ਪੁਲਿਸ ਚੌਕੀ ਨਾਲ 97811-30219 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖਾਲਸਾ ਕਾਲਜ ਗਰਲਜ ਸੀ: ਸੈਕੰ: ਸਕੂਲ ਦੀ ਖਿਡਾਰਣ ਨੇ ਚਾਂਦੀ ਦਾ ਤਮਗਾ ਜਿੱਤਿਆ

ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply