ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਮਨਜੀਤ ਸਿੰਘ) –
ਬੀਬੀ ਕੌਲਾ ਗੁਰਦੁਆਰਾ ਸਾਹਿਬ ਦੇ ਨੇੜਿਓ 3 ਮਈ 2017 ਨੂੰ ਇੱਕ ਨਾਮਲੂਮ ਵਿਅਕਤੀ ਜੋ ਬੇਹੋਸੀ ਦੀ ਹਾਲਤ ਵਿੱਚ ਮਿਲਿਆ 108 ਨੰਬਰੀ ਗੱਡੀ ਵਾਲਿਆ ਨੂੰ ਤੇ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਦਿੱਤਾ, ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਉਕਤ ਵਿਅਕਤੀ ਦੀ ਸ਼ਨਾਖਤ ਅਜੇ ਤੱਕ ਨਹੀਂ ਹੋ ਸਕੀ ਅਤੇ ਨਾ ਹੀ ਕਿਸੇ ਨੇ ਇਸ ਬਾਬਤ ਪੁਲਿਸ ਨਾਲ ਕੋਈ ਰਾਬਤਾ ਕਾਇਮ ਕੀਤਾ ਹੈ।ਪੁਲਿਸ ਚੌਕੀ ਗਲਿਆਰਾ ਨੇ ਇਸ ਕੇਸ ਵਿਚ ਧਾਰਾ 174 ਅਧੀਨ ਕਾਰਵਾਈ ਕਰਕੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ 72 ਘੰਟਿਆਂ ਲਈ ਰੱਖਿਆ ਹੈ, ਤਾਂ ਜੋ ਮ੍ਰਿਤਕ ਦੀ ਸ਼ਨਾਖਤ ਕਰਵਾਈ ਜਾ ਸਕੇ। ਇਸ ਬਾਬਤ ਜਾਣਕਾਰੀ ਦਿੰਦੇ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਵਿਅਕਤੀ, ਜਿਸ ਦੀ ਉਮਰ 70/72 ਕੁ ਸਾਲ ਦੇ ਕਰੀਬ ਲੱਗਦੀ ਹੈ, ਕੱਦ 5 ਫੁੱਟ 8 ਇੰਚ ਅਤੇ ਰੰਗ ਸਾਵਲਾ ਦਾਹੜੀ ਕੇਸ ਕੱਟੇ ਹੋਏ ਉਸ ਨੇ ਕਮੀਜ ਨੀਲੀ ਹਰੀਆਂ ਤੇ ਚਿੱਟੀਆਂ ਲੀਕਾ ਵਾਲੀ ਬਰਾਊਨ ਰੰਗ ਦੀ ਪੈਂਟ ਪਾਈ ਹੋਈ ਹੈ।ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਕੁਲਦੀਪ ਸਿੰਘ ਏ.ਐਸ.ਆਈ. ਗਲਿਆਰਾ ਪੁਲਿਸ ਚੌਕੀ ਨਾਲ 97811-30219 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media