Sunday, February 22, 2026

ਬਾਬਾ ਸ਼ਿੰਗਾਰਾ ਸਿੰਘ ਨੂੰ ਸਦਮਾ, ਪਤਨੀ ਦਾ ਦੇਹਾਂਤ

ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ- ਸੰਧੂ) – PPN0605201723ਉਘੇ ਸਮਾਜ ਸੇਵੀ ਬਾਬਾ ਸ਼ਿੰਗਾਰਾ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਬੀਬੀ ਮਾਨ ਕੌਰ (75) ਬੀਤੇ ਦਿਨੀਂ ਇਕ ਸੰਖੇਪ ਬੀਮਾਰੀ ਤੋਂ ਬਾਅਦ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ।ਸਵਰਗੀ ਬੀਬੀ ਮਾਨ ਕੌਰ ਉਘੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਉਪਕਾਰ ਸਿੰਘ ਰੇਲਵੇ, ਅਮਰਇਕਬਾਲ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਸਤਿਕਾਰਯੋਗ ਮਾਤਾ ਜੀ ਸਨ।
ਇਸ ਦੁੱਖ ਦੀ ਘੜੀ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਅੰਤਰ-ਰਾਸ਼ਟਰੀ ਵੈਟਰਨ ਖਿਡਾਰੀ ਅਵਤਾਰ ਸਿੰਘ ਪੀਪੀ, ਕੋਚ ਗੁਰਿੰਦਰ ਸਿੰਘ ਮੱਟੂ, ਕੋਚ ਬਲਦੇਵ ਰਾਜ, ਕੋਚ ਬਲਜਿੰਦਰ ਸਿੰਘ ਮੱਟੂ, ਕੋਚ ਬਲਕਾਰ ਸਿੰਘ, ਅਵਤਾਰ ਸਿੰਘ ਜੀਐਨਡੀਯੂ, ਬਾਪੂ ਅਜੀਤ ਸਿੰਘ ਰੰਧਾਵਾ, ਪ੍ਰਧਾਨ ਮੰਗਲ ਸਿੰਘ, ਕੋਚ ਦਵਿੰਦਰ ਸਿੰਘ ਡੇਰਾ ਬਾਬਾ ਨਾਨਕ, ਏਐਸਆਈ ਹਰਜੀਤ ਸਿੰਘ, ਵਾਕਰ ਹਰਜੀਤ ਸਿੰਘ, ਕੋਚ ਰਾਜਨ ਕੁਮਾਰ ਸੂਰਯਵੰਸ਼ੀ, ਮਹਾਂਬੀਰ ਸਿੰਘ ਰੇਲਵੇ, ਕੋਚ ਮਨੀਸ਼ ਕੁਮਾਰ, ਐਡਵੋਕੇਟ ਸੁਧੀਰ ਕੁਮਾਰ ਸਿਆਲਕੋਟੀ, ਕੋਚ ਸੰਤੋਸ਼ ਕੁਮਾਰ, ਕੋਚ ਅਮਿਤ ਕੁਮਾਰ, ਸੁਪਰੀਡੈਂਟ ਜੇਪੀ ਸਿੰਘ ਇੱਬਣ, ਕਲਰਕ ਗੁਰਪ੍ਰੀਤ ਸਿੰਘ ਛੇਹਰਟਾ, ਥਾਣੇਦਾਰ ਬਲਜਿੰਦਰ ਸਿੰਘ, ਮੈਡਮ ਹਰਪਵਨਪ੍ਰੀਤ ਕੌਰ ਸੰਧੂ, ਸ਼ੈਫੀ ਸੰਧੂ, ਐਨਮ ਸੰਧੂ, ਮੁੱਖ ਅਧਿਆਪਕ ਅਮਰਜੀਤ ਸਿੰਘ ਭਿੰਡਰ, ਉਪਕਾਰ ਸਿੰਘ ਸੰਧੂ, ਪ੍ਰਿੰ. ਗੁਰਬਾਜ ਸਿੰਘ ਛੀਨਾ, ਸਰਪੰਚ ਕਸ਼ਮੀਰ ਸਿੰਘ, ਪ੍ਰਿੰ. ਗੁਰਚਰਨ ਸਿੰਘ ਸੰਧੂ, ਇੰਸਪੈਕਟਰ ਅਵਤਾਰ ਸਿੰਘ, ਤਹਿਸੀਲਦਾਰ ਲਖਵਿੰਦਰਪਾਲ ਸਿੰਘ ਗਿੱਲ ਆਦਿ ਤੋਂ ਇਲਾਵਾ ਕਈ ਸਮਾਜ ਸੇਵੀ, ਧਾਰਮਿਕ ਤੇ ਖੇਡ ਸੰਗਠਨਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੇ ਨਾਂ ਜਿਕਰਯੋਗ ਹਨ।
ਸਵ. ਮਾਨ ਕੌਰ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 10 ਮਈ ਬੁੱਧਵਾਰ ਨੂੰ ਸਵੇਰੇ ਉਨ੍ਹਾਂ ਦੇ ਜੱਦੀ ਗ੍ਰਹਿ ਭੱਲਾ ਕਲੋਨੀ ਨਜ਼ਦੀਕ ਦੂਜੀ ਪਾਰਕ ਛੇਹਰਟਾ ਵਿਖੇ ਪਾਉਣ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਦੁਪਹਿਰ 12:30 ਤੋਂ 1:30 ਵਜੇ ਤੱਕ ਗੁਰਦੁਆਰਾ ਸਾਹਿਬ, ਕਬੀਰ ਪਾਰਕ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਹੋਵੇਗੀ, ਜਿਥੇ ਵੱਖ-ਵੱਖ ਕਈ ਸਮਾਜ ਸੇਵੀ, ਧਾਰਮਿਕ ਤੇ ਖੇਡ ਸੰਗਠਨਾਂ ਦੇ ਅਹੁਦੇਦਾਰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply