Wednesday, March 4, 2026

ਸਿੱਖ ਕੌਮ ਹਮੇਸ਼ਾਂ ਸਰਬੱਤ ਦਾ ਭਲਾ ਮੰਗਦੀ ਹੈ- ਚੱਕ ਮੁਕੰਦ, ਲਹੌਰੀਆ

PPN27061416

ਅੰਮ੍ਰਿਤਸਰ, 27 ਜੂਨ ( ਸੁਖਬੀਰ ਸਿੰਘ )-  ਵਿਸ਼ਵ ਵਿੱਚ ਸਿਰਫ ਸਿੱਖ ਕੌਮ ਹੀ ਇਕ ਅਜਿਹੀ ਕੌਮ ਹੈ ਜੋ ਰੋਜਾਨਾ ਸ਼ਾਮ ਸਵੇਰੇ ਹਰੇਕ ਗੁਰਧਾਮ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਸਰਬੱਤ ਦਾ ਭਲਾ ਮੰਗਦੀ ਹੈ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਗੁਰੂਦੁਆਰਾ ਡੇਰਾ ਸ਼੍ਰੀ ਅਨੰਦਪੁਰ ਸਾਹਿਬ ਬਾਈਪਾਸ ਵਿਖੇ ਇਰਾਕ ਵਿੱਚ ਫਸੇ ਨੌਜਵਾਨਾਂ ਦੀ ਵਤਨ ਵਾਪਸੀ ਤੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਉਪਰੰਤ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ ਪੰਜਾਬ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ ਤੇ ਸਰਪ੍ਰਸਤ ਡਾਕਟਰ ਤਸਵੀਰ ਸਿੰਘ ਲਹੌਰੀਆ ਨੇ ਆਈਐਸਐਫ ਦੀ ਜਿਲ੍ਹਾਂ ਬਾਡੀ ਦੇ ਸਮੂੰਹ ਨੌਵਜਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਿਥੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੌਂਜਵਾਨਾਂ ਦੀ ਵਤਨ ਵਾਪਸੀ ਲਈ ਸਿਰਤੋੜ ਯਤਨ ਕਰ ਰਹੀ ਹੈ, ਉਥੇ ਹੀ ਸਮੂੰਹ ਨਾਨਕ ਨਾਮ ਲੇਵਾ ਸੰਗਤਾਂ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ, ਸੰਤ ਸਮਾਜ ਤੇ ਨੌਜਵਾਨਾਂ ਦੇ ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਕਦੇ ਵੀ ਵਿਅਰਥ ਨਹੀ ਜਾਣਗੀਆਂ ਤੇ ਜਲਦ ਹੀ ਸਾਰੇ ਨੌਜਵਾਨ ਸੁੱਖ ਸਾਂਤੀ ਆਪਣੇ ਆਪਣੇ ਪਰਿਵਾਰਾਂ ਵਿੱਚ ਸ਼ਾਮਿਲ ਹੋ ਜਾਣਗੇ ਉਨ੍ਹਾਂ ਕਿਹਾ ਕਿ ਇਰਾਕ ਵਿੱਚ ਜੋ ਸੁੰਨੀ ਅੱਤਵਾਦੀ ਤੇ ਮੌਜੂਦ ਸਰਕਾਰ ਵਿੱਚ ਟਕਰਾਅ ਬਣਿਆ ਹੈ, ਇਸ ਵਿੱਚ ਉਹ ਦੋਵੇ ਧਿਰ ਹੀ ਸਿੱਖਾਂ ਤੇ ਹੋਰ ਭਾਰਤੀਆਂ ਦਾ ਨੁਕਸਾਨ ਕਦੇ ਨਹੀ ਕਰਨਗੇ ਕਿਉਕਿ ਸਿੱਖ ਨੋਜਵਾਨ ਤੇ ਹੋਰ ਭਾਰਤੀ ਤਾਂ ਸਿਰਫ ਉਥੇ ਮਿਹਨਤ ਮਜਦੂਰੀ ਕਰਨ ਵਾਸਤੇ ਹੀ ਗਏ ਹਨ ਤੇ ਨਾਲ ਹੀ ਸਿੱਖ ਹਰ ਧਰਮ ਦਾ ਸਤਿਕਾਰ ਕਰਦਾ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਪ੍ਰੀਤ ਛੇਹਰਟਾ, ਮੀਤ ਪ੍ਰਧਾਨ ਪਿੰਟੂ ਖਾਸਾ, ਸਤਿੰਦਰਪਾਲ ਸਿੰਘ ਸਾਬਾ, ਗੁਰਵਿੰਦਰ ਗੈਰੀ, ਬਲਜੀਤ ਛਿੱਡਣ, ਡਾ.ਬੋਬੀ, ਨਰਿੰਦਰ ਸਾਬਾ ਖਾਸਾ, ਮਲਕੀਤ ਸਿੰਘ, ਡਿਪਟੀ ਛੇਹਰਟਾ, ਬਾਬਾ ਕੰਵਲਜੀਤ ਸਿੰਘ, ਰੇਸ਼ਮ ਵਡਾਲਾ, ਵਰਿੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਿਵੰਦਰਜੀਤ ਸਿੰਘ, ਜਗਜੀਤ ਛਿੱਡਣ ਪੀ.ਆਰ.ਓ ਗੁਰਮੀਤ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply