ਰਈਆ, 27 ਜੂਨ (ਬਲਵਿੰਦਰ ਸੰਧੂ) – ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਦੇ ਨੈਸ਼ਨਲ ਹਾਈਵੇ ਨਹਿਰ ਅੱਡਾ ਰਈਆ ਤੇ ਪੰਜਾਬ ਰੋਡਵੇਜ ਦੀਆਂ ਬੱਸਾਂ ਨਾ ਰੁਕਣ ਕਾਰਨ ਸਕੂਲਾਂ ਅਤੇ ਕਾਲਜਾਂ ਨੂੰ ਜਾਣ ਵਾਲੇ ਬੱਚਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦਿਆਰਥੀ ਅਤੇ ਹੋਰ ਮੁਸਾਫਿਰ ਗਰਮੀ ਵਿੱਚ ਖੜ੍ਹੇ-ਖੜ੍ਹੇ ਬੇਹਾਲ ਹੋ ਜਾਂਦੇ ਹਨ । ਪਹਿਲਾਂ ਤਾਂ ਪੰਜਾਬ ਰੋਡਵੇਜ ਵੱਲੋਂ ਬੱਚਿਆਂ ਦੇ ਪਾਸ ਬਣਾ ਕੇ ਦਿੱਤੇ ਜਾਂਦੇ ਹਨ ਪਰ ਜਦੋਂ ਸਵੇਰੇ ਬੱਚਿਆਂ ਨੇ ਸਕੂਲਾਂ-ਕਾਲਜਾਂ ਨੂੰ ਜਾਣਾ ਹੁੰਦਾ ਹੈ ਤਾਂ ਰੋਡਵੇਜ ਬੱਸ ਵਾਲੇ ਉਹਨਾਂ ਨੂੰ ਅੱਡੇ ਤੇ ਖੜੇ ਦੇਖ ਕੇ ਬੱਸ ਨੂੰ ਦੂਰੋਂ ਹੀ ਤੇਜ ਕਰ ਲੈਂਦੇ ਹਨ ਤੇ ਅੱਡੇ ਤੋਂ ਅੱਗੇ ਜਾ ਕੇ ਬੱਸ ਦੀ ਬਰੇਕ ਮਾਰਦੇ ਹਨ ਤੇ ਜਦੋਂ ਬੱਚੇ ਭੱਜ ਕੇ ਬੱਸ ਦੇ ਨਜਦੀਕ ਪਹੁੰਚਦੇ ਹਨ ਤਾਂ ਉਹ ਉਥੋਂ ਬੱਸ ਭਜਾ ਕੇ ਲੈ ਜਾਂਦੇ ਹਨ। ਰਈਆ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਈਆ ਦੇ ਨਹਿਰ ਅੱਡੇ ਬੱਸਾਂ ਦਾ ਰੁਕਣਾ ਲਾਜ਼ਮੀ ਕੀਤਾ ਜਾਵੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …