ਅਲ਼ਗੋਂਕੋਠੀ/ ਅਮਰਕੋਟ, 10 ਮਈ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) –
ਭਾਰਤ ਪਾਕਿਸਤਾਨ ਸਰਹੱਦ `ਤੇ ਤਾਇਨਾਤ ਬੀ.ਐਸ.ਐਫ ਦੀ 87ਵੀਂ ਬਟਾਲੀਅਨ ਵਲੋਂ ਸਰਹੱਦੀ ਚੌਂਕੀ ਵਾਂ ਤਾਰਾ ਸਿੰਘ ਦੇ ਇਲਾਕੇ `ਚ ਸਰਚ ਅਪ੍ਰੇਸ਼ਨ ਦੌਰਾਨ ਸਾਢੇ ਸੱਤ ਕਰੋੜ ਮੁੱਲ ਦੀ ਇੱਕ ਕਿਲੋ 450 ਗ੍ਰਾਮ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਬੀ.ਐਸ.ਐਫ ਦੇ ਜਵਾਨਾਂ ਵਲੋਂ ਗੁਪਤ ਸੂਚਨਾ ਦੇ ਆਧਾਰ `ਤੇ ਇਲਾਕੇ ਦੀ ਛਾਣਬੀਨ ਕੀਤੀ ਗਈ ਸੀ।ਜਿਸ ਦੌਰਾਨ ਇਕ ਖੇਤ ਅੰਦਰ ਟਰੈਕਟਰ ਨੂੰ ਲੱਗਣ ਵਾਲੀ ਫੱਟੀ ਬਰਾਮਦ ਹੋਈ। ਜਿਸ ਅੰਦਰੋਂ ਇਹ ਹੈਰੋਇਨ ਬਰਾਮਦ ਕੀਤੀ ਗਈ।ਪਾਕਿਸਤਾਨੀ ਤਸਕਰਾਂ ਵਲੋਂ ਭਾਰਤ ਵੱਲ ਹੈਰੋਇਨ ਭੇਜਣ ਲਈ ਨਿੱਤ ਨਵੇਂ ਹੱਥਕੰਡੇ ਅਪਣਾਏ ਜਾਂਦੇ ਹਨ।ਜਿਸ ਤਹਿਤ ਇਹ ਖਾਸ ਫੱਟੀ ਤਿਆਰ ਕਰਕੇ ਇਸ ਅੰਦਰ ਹੈਰੋਇਨ ਭਰੀ ਗਈ ਸੀ, ਪਰ ਬੀ.ਐਸ.ਐਫ ਵਲੋਂ ਬੜੀ ਮੁਸਤੈਦੀ ਨਾਲ ਇਲਾਕੇ ਦੀ ਸਰਚ ਕਰਕੇ ਤਸਕਰਾਂ ਦੇ ਮਨਸੂਬਿਆਂ `ਤੇ ਪਾਣੀ ਫੇਰਿਆ ਗਿਆ ਹੈ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media