Tuesday, June 23, 2026

ਸ਼ਹਿਰ ਦੀਆਂ ਪਾਰਕਿੰਗ ਥਾਵਾਂ ’ਤੇ ਹੁੰਦੀ ਲੁੱਟ ਖਿਲਾਫ ਹੋਵੇਗੀ ਸਖਤ ਕਾਰਵਾਈ ?

ਬਠਿੰਡਾ, 10 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਹਾਂਨਗਰ ਬਠਿੰਡਾ ਵਿਚ ਵੱਖ-ਵੱਖ ਥਾਵਾਂ ’ਤੇ ਪਾਰਕਿੰਗ ਦੇ ਠੇਕਾ ਨਗਰ ਨਿਗਮ ਵਲੋਂ ਦਿੱਤੇ ਗਏ ਹਨ।ਇਸ ਬਾਰੇ ਵੱਖ ਵੱਖ ਸ਼ਹਿਰੀਆਂ ਵਲੋਂ ਸਿਕਾਇਤਾਂ ਮਿਲਣ ਕਾਰਨ ਨਿਗਮ ਅਧਿਕਾਰੀਆਂ ਵਲੋਂ ਜਲਦੀ ਹੀ ਸਖ਼ਤ ਕਦਮ ਚੁੱਕਣ ਅਤੇ ਕਾਗਜ਼ੀ ਕਾਰਵਾਈ ਮੁਕੰਮਲ ਕੀਤੀ ਜਾ ਰਹੀ ਹੈ।ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਪਾਰਕਿੰਗ ਦੀਆਂ ਥਾਵਾਂ ’ਤੇ ਠੇਕੇਦਾਰਾਂ ਵਲੋਂ ਲੋਕਾਂ ਕੋਲੋਂ ਵਾਹਨ ਪਾਰਕ ਕਰਨ ਦੇ ਵੱਧ ਪੈਸੇ ਵਸੂਲਣ ਦੇ ਮਾਮਲੇ ’ਚ ਨਗਰ ਨਿਗਮ ਸਬੰਧਤ ਠੇਕੇਦਾਰਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਨਾਲ ਹੀ ਉਨਾਂ ਦਾ ਹੋਇਆ ਠੇਕਾ ਵੀ ਰੱਦ ਕਰ ਸਕਦਾ ਹੈ।ਸ਼ਹਿਰੀਆਂ, ਜਿਨਾਂ ਨੇ ਆਪਣੇ ਨਾਮ ਗੁਪਤ ਰੱਖਣ ਦੀ ਸਰਤ `ਤੇ ਕਿਹਾ ਕਿ ਪਾਰਕਿੰਗ ਠੇਕੇਦਾਰਾਂ ਵਲੋਂ ਸਰਕਾਰੀ ਹਸਪਤਾਲ ਅਤੇ ਸੈਕਟਰੀਏਟ ’ਚ ਤਾਂ ਬਹੁ ਜਿਆਦਾ ਲੁੱਟ ਮੱਚਾਈ ਹੋਈ ਹੈ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply