Monday, June 22, 2026

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਅਯੋਜਿਤ

ਸਮਰਾਲਾ, 10 ਮਈ (ਪੰਜਾਬ ਪੋਸਟ- ਕੰਗ) – PPN1005201709ਪੈਨਸ਼ਨਰ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: (ਰਜਿ:) ਮੰਡਲ ਸਮਰਾਲਾ ਦੀ ਮਾਸਿਕ ਮੀਟਿੰਗ ਮੰਡਲ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮੰਡਲ ਸਮਰਾਲਾ ਦੇ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਵਿੱਚ ਸਭ ਤੋਂ ਪਹਿਲਾਂ ਗੁਰਚਰਨ ਸਿੰਘ ਨੇ ਸੀਨੀ: ਕਾਰਜਕਾਰੀ ਇੰਜੀ: ਮੰਡਲ ਨਾਲ ਹੋਈ ਮੀਟਿੰਗ ਦੇ ਏਜੰਡੇ ਤੇ ਦਿੱਤੇ ਮਿੰਨਟਸ ਆਫ ਮੀਟਿੰਗ ਸਭ ਨੂੰ ਪੜ ਕੇ ਸੁਣਾਏ। ਜੋ ਮਿਨਟਸ ਦਿੱਤੇ ਗਏ ਹਨ ਉਨਾਂ ਵਿੱਚ ਜਥੇਬੰਦੀ ਦੇ ਅਹੁਦੇਦਾਰਾਂ ਦੇ ਨਾਲ ਉਨਾਂ ਦੇ ਅਹੁਦੇ ਨਹੀਂ ਲਿਖੇ ਗਏ। ਜਦੋਂ ਕਿ ਜੋ ਮਿੰਟਸ ਦਾ ਏਜੰਡਾ ਦਿੱਤਾ ਗਿਆ ਹੈ, ਉਸ ਵਿੱਚ ਸਾਰਿਆਂ ਦੇ ਅਹੁਦੇ ਲਿਖੇ ਗਏ ਹਨ, ਇਸ ਵਿੱਚ ਦਿੱਤੇ ਗਲਤ ਮਿੰਨਟਸ ਦੀ ਸਭ ਵੱਲੋਂ ਨਿਖੇਧੀ ਕੀਤੀ ਗਈ।ਜੁਆਇੰਟ ਸਕੱਤਰ ਇੰਜੀ: ਜੁਗਲ ਕਿਸ਼ੋਰ ਸਾਹਨੀ ਨੇ ਸਾਰੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੈਨਸ਼ਨ ਦੀ ਰਿਟਰਨ ਇਨਕਮ ਟੈਕਸ ਕੱਟਣ ਦੀ ਹਰ ਸਾਲ ਦਸੰਬਰ ਤੱਕ ਮੰਡਲ ਦਫਤਰ ਵਿੱਚ ਲਿਖ ਕੇ ਦਿੱਤੀ ਜਾਵੇ ਤਾਂ ਕਿ ਤੁਹਾਡਾ ਟੈਕਸ ਗਲਤ ਨਾ ਕੱਟਿਆ ਜਾਵੇ।ਇਸ ਦੇ ਨਾਲ ਹੀ ਪੰਜਾਬ ਸਰਕਾਰ ਅਤੇ ਪਾਵਰਕਾਮ ਤੋਂ ਮੰਗ ਕੀਤੀ ਕਿ ਜਨਵਰੀ 2017 ਤੋਂ ਡੀ. ਏ. ਕਿਸ਼ਤ ਜੋ 5 ਪ੍ਰਤੀਸ਼ਤ ਬਣਦੀ ਹੈ ਦਿੱਤੀ ਜਾਵੇ।
ਸਲਾਹਕਾਰ ਬਚਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਡੀ.ਏ ਦੀ ਕਿਸ਼ਤ ਦਾ ਬਕਾਇਆ ਫੌਰਨ ਦੇਵੇ।ਮੈਡੀਕਲ ਭੱਤਾ ਘੱਟੋ ਘੱਟ 2500 ਰੁਪਏ ਮਹੀਨਾ ਕੀਤਾ ਜਾਵੇ।ਪੈਨਸ਼ਨਰਾਂ ਨੂੰ ਬਾਕੀ ਮੁਲਾਜਮਾਂ ਦੀ ਤਰਾਂ ਬਿਜਲੀ ਵਿੱਚ ਰਿਆਇਤ ਦਿੱਤੀ ਜਾਵੇ।ਸਰਕਾਰ ਨੇ ਚੋਣਾਂ ਦੌਰਾਨ ਖੁਦ ਮੰਨਿਆ ਸੀ ਕਿ 7ਵਾਂ ਪੇਅ ਕਮਿਸ਼ਨ ਲਾਗੂ ਕੀਤਾ ਜਾਵੇਗਾ, ਲਾਗੂ ਕੀਤਾ ਜਾਵੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਇੰਜ: ਪ੍ਰੇਮ ਸਿੰਘ, ਇੰਜ: ਦਰਸ਼ਨ ਸਿੰਘ, ਜਰਨੈਲ ਸਿੰਘ, ਓਮ ਪ੍ਰਕਾਸ਼, ਪ੍ਰਮੇ ਚੰਦ ਭਲਾ ਲੋਕ, ਪਰਮਜੀਤ ਸਿੰਘ ਚਹਿਲਾਂ, ਅਮਰੀਕ ਸਿੰਘ, ਜਗਮੋਹਣ ਸਿੰਘ, ਨਛੱਤਰ ਸਿੰਘ, ਜਗਤਾਰ ਸਿੰਘ, ਦਲੀਪ ਸਿੰਘ, ਰਾਜਾ ਰਾਮ, ਜਗਮੋਹਣ ਸਿੰਘ, ਕੁਲਵੰਤ ਸਿੰਘ ਜੱਗੀ, ਪ੍ਰੇਮ ਚੰਦ ਸਿਹਾਲਾ, ਜਗਪਾਲ ਸਿੰਘ, ਰਜਿੰਦਰ ਬਡੇਰਾ, ਗੁਰਦਿਆਲ ਸਿੰਘ, ਭੁਪਿੰਦਰਪਾਲ ਸਿੰਘ, ਕੁਲਦੀਪ ਕੌਰ, ਜਸਵੰਤ ਕੌਰ, ਮਲਕੀਤ ਕੌਰ, ਹਰਬੰਸ ਕੌਰ, ਜੋਗਿੰਦਰ  ਕੌਰ, ਜਸਪਾਲ ਕੌਰ, ਭਜਨ ਕੌਰ ਆਦਿ ਹਾਜਰ ਸਨ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply