ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) –
ਐਡੀਸ਼ਨਲ ਪ੍ਰਿੰਸੀਪਲ ਸਕਤਰ ਸਮਾਜਿਕ ਸੁਰਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਐਸ.ਕੇ ਸੰਧੂ ਅੱਜ ਪਿੰਗਲਵਾੜਾ ਮਾਨਾਂਵਾਲਾ ਬ੍ਰਾਂਚ ਵਿਖੇ ਆਏ।ਉਹਨਾਂ ਦੇ ਪਿੰਗਲਵਾੜਾ ਆਉਣ `ਤੇ ਡਾ. ਇੰਦਰਜੀਤ ਕੌਰ ਮੁਖ ਸੇਵਾਦਾਰ ਪਿੰਗਲਵਾੜਾ, ਡਾ. ਜਗਦੀਪਕ ਸਿੰਘ ਉਪ ਪ੍ਰਧਾਨ, ਰਾਜਬੀਰ ਸਿੰਘ ਮੈਬਰ ਸੋਸਾਇਟੀ ਅਤੇ ਕਰਨਲ ਦਰਸ਼ਨ ਸਿੰਘ ਬਾਵਾ ਮੁੱਖ ਪ੍ਰਸ਼ਾਸਕ ਨੇ ਉਹਨਾਂ ਨੂੰ ਜੀ ਆਇਆ ਆਖਿਆ।
ਡਾ. ਇੰਦਰਜੀਤ ਕੌਰ ਨੇ ਉਹਨਾਂ ਨੂੰ ਪਿੰਗਲਵਾੜੇ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਗਲਵਾੜੇ ਵਲੋਂ ਕੀਤੇ ਜਾ ਰਹੇ ਅਲੱਗ ਅਲੱਗ ਕੰਮਾਂ ਬਾਰੇ ਜਾਣਕਾਰੀ ਦਿਤੀ।ਉਹਨਾਂ ਨੇ ਦਸਿਆ ਕਿ ਇਸ ਵੇਲੇ ਪੰਜਾਬ ਸਮੇਤ ਪੂਰੇ ਦੇਸ਼ ਤੋਂ ਆਏ ਤਕਰੀਬਨ 1760 ਮਰੀਜਾਂ ਦੀ ਪਿੰਗਲਵਾੜਾ ਵਲੋਂ ਦੇਖਭਾਲ ਕੀਤੀ ਜਾ ਰਹੀ ਹੈ, ਜਿਸ ਵਿਚ ਮੁੱਖ ਮਰੀਜ ਦਿਮਾਗੀ ਬਿਮਾਰੀਆਂ ਨਾਲ ਗ੍ਰਸਤ ਅਤੇ ਮੰਦਬੁਧੀ ਹਨ।
ਐਸ.ਕੇ ਸੰਧੂ ਨੇ ਪਿੰਗਲਵਾੜੇ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਪ੍ਰਸੰਸਾ ਕਰਦੇ ਕਿਹਾ ਕਿ ਇਸ ਸੰਸਥਾ ਵਿਚ ਆ ਕੇ ਉਨਾਂ ਦੀਆਂ ਅੱਖਾਂ ਸਚੁਮੱਚ ਖੁੱਲ ਗਈਆਂ ਹਨ ਕਿ ਪੂਰੇ ਪੰਜਾਬ ਰਾਜ ਵਿਚ ਇਕੋ ਇਕ ਅਜਿਹੀ ਅਜੋਕੀ ਸੰਸਥਾ ਹੈ ਜੋ ਕਿ ਲਾਵਾਰਿਸ ਤੇ ਯਤੀਮ ਬੱਚੇ, ਮਰਦ ਅਤੇ ਔਰਤਾਂ ਦੀ ਉਚ ਪੱਧਰੀ ਦੇਖਭਾਲ ਕਰ ਰਹੀ ਹੈ। ਉਹ ਬੱਚਾ-ਵਾਰਡ ਵਿਚ ਜਾ ਕੇ ਬੱਚਿਆਂ ਨੂੰ ਮਿਲ ਕੇ ਬਹੁਤ ਹੀ ਖੁਸ਼ ਹੋਏ।ਉਹਨਾਂ ਨੇ ਇੱਛਾ ਜਾਹਿਰ ਕੀਤੀ ਕਿ ਉਹ ਅਗਲੀ ਵਾਰੀ ਫਿਰ ਪਿੰਗਲਵਾੜੇ ਵਿਚ ਆ ਕੇ ਆਪਣੀ ਸ਼ਰਧਾ ਦੇ ਫੁਲ ਅਰਪਨ ਕਰਨਗੇ ਅਤੇ ਸਰਕਾਰ ਵਲੋਂ ਸਮਾਜ ਭਲਾਈ ਦੀਆਂ ਵੱਖ-ਵੱਖ ਸਕੀਮਾਂ ਨੂੰ ਹੋਰ ਉਚੀ ਪੱਧਰ `ਤੇ ਲਿਜਾਉਣ ਲਈ ਪਿੰਗਲਵਾੜਾ ਦੇ ਤਜੱਰਬੇ ਦਾ ਭਰਪੂਰ ਲਾਭ ਉਠਾਉਣਗੇ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media