Tuesday, November 24, 2026

ਉਘੇ ਖੇਡ ਪ੍ਰਮੋਟਰ ਸੁਰਜੀਤ ਸਿੰਘ ਦਿੱਲੀ ਮੋਟਰਜ਼ ਦਾ ਹੋਇਆ ਸਨਮਾਨ

ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ- ਸੰਧੂ) – PPN1005201711ਸਿਟੀ ਮੈਰਾਥਨ ਜਲੰਧਰ ਤੇ ਹੈਰੀਟੇਜ ਹਾਫ ਮੈਰਾਥਨ ਵਿੱਚ ਅਹਿਮ ਮੱਲ੍ਹਾਂ ਮਾਰਨ ਵਾਲੇ ਅੰਮ੍ਰਿਤਸਰ ਦੇ ਉੱਘੇ ਖੇਡ ਪ੍ਰਮੋਟਰ ਤੇ ਵੈਟਰਨ ਖਿਡਾਰੀ ਸੁਰਜੀਤ ਸਿੰਘ (ਦਿੱਲੀ ਮੋਟਰਜ਼) ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਦੀ ਰਸਮ ਉੱਘੇ ਖੇਡ ਪ੍ਰੋਮਟਰ ਤੇ ਹਰਤੇਜ਼ ਹਸਪਤਾਲ ਦੇ ਐਮ.ਡੀ  ਡਾ. ਹਰਮਹਿੰਦਰ ਸਿੰਘ ਨਾਗਪਾਲ, ਪ੍ਰਿੰਸੀਪਲ ਸੰਦੀਪ ਸਰੀਨ ਤੇ ਅੰਤਰਰਾਸ਼ਟਰੀ ਵੈਟਰਨ ਖਿਡਾਰੀ ਅਵਤਾਰ ਸਿੰਘ ਪੀ.ਪੀ ਅਤੇ ਵੈਟਰਨ ਖਿਡਾਰੀ ਅਜੀਤ ਸਿੰਘ ਰੰਧਾਵਾ ਦੇ ਵੱਲੋਂ ਸਾਂਝੇ ਤੌਰ `ਤੇ ਅਦਾ ਕੀਤੀ ਗਈ।ਜਿਕਰਯੋਗ ਹੈ ਕਿ ਵੈਟਰਨ ਖਿਡਾਰੀ ਸੁਰਜੀਤ ਸਿੰਘ ਜਿੱਥੇ ਆਪ ਖੇਡ ਪ੍ਰਤੀਯੋਗਤਾਵਾਂ ਦੇ ਵਿੱਚ ਹਿੱਸਾ ਲੈਂਦੇ ਹਨ ਉੱਥੇ ਹੋਰਨਾਂ ਖੇਡ ਪ੍ਰਤੀਯੋਗਤਾਵਾਂ ਦੇ ਵਿੱਚ ਮਹਿਲਾ-ਪੁਰਸ਼ ਦੇ ਵੈਟਰਨ ਖਿਡਾਰੀਆਂ ਦੀ ਹੌਂਸਲਾ ਅਫਜਾਈ ਵੀ ਕਰਦੇ ਹਨ।
ਆਪਣੇ ਸੰਬੋਧਨ ਵਿੱਚ  ਡਾ. ਹਰਮਹਿੰਦਰ ਸਿੰਘ ਨਾਗਪਾਲ ਨੇ ਕਿਹਾ ਕਿ ਸੁਰਜੀਤ ਸਿੰਘ ਦੀਆਂ ਖੇਡ ਖੇਤਰ ਨੂੰ ਦਿੱਤੀਆਂ ਸੇਵਾਵਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।ਇਸ ਮੌਕੇ ਤਹਿਸੀਲੀਦਾਰ  ਲਖਵਿੰਦਰ ਪਾਲ ਸਿੰਘ ਗਿੱਲ, ਹੈਡ ਮਾਸਟਰ ਅਮਰਜੀਤ ਸਿੰਘ ਭਿੰਡਰ, ਹਰਜੀਤ ਸਿੰਘ, ਭਗਵਾਨ ਦਾਸ, ਜੀ.ਐਸ ਸੰਧੂ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply