Tuesday, June 23, 2026

ਡਾ. ਸੁਖਦੇਵ ਸਿੰਘ ਜੀ.ਐਨ.ਡੀ.ਯੂ ਦੇ ਡਾਇਰੈਕਟਰ ਸਪੋਰਟਸ ਬਣੇ

ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ- ਸੰਧੂ) – PPN1005201712ਐਥਲੈਟਿਕਸ ਖੇਤਰ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ `ਤੇ ਨਾਮਣਾ ਖੱਟਣ ਵਾਲੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼ਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਸੁਖਦੇਵ ਸਿੰਘ ਨੂੰ ਜੀ.ਐਨ.ਡੀ.ਯੂ ਦੇ ਡਾਇਰੈਕਟਰ ਸਪੋਰਟਸ ਲਗਾਏ ਗਏ ਹਨ।ਵੀ.ਸੀ ਅਨੁਰਾਗ ਵਰਮਾ ਆਈ.ਏ.ਐਸ ਦੇ ਆਦੇਸ਼ਾਂ ਅਨੁਸਾਰ ਜੀ.ਐਨ.ਡੀ.ਯੂ ਦੇ ਪੱਤਰ ਨੰ. 12087-212 ਮਿਤੀ 10 ਮਈ 2017 ਰਾਹੀਂ ਜੀ.ਐਨ.ਡੀ.ਯੂ ਨਾਲ ਸੰਬੰਧਤ ਵਿੱਦਿਅਕ ਅਦਾਰਿਆਂ ਤੇ ਰੀਜਨਲ ਕੈਂਪਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਡਾ. ਸੁਖਦੇਵ ਸਿੰਘ ਬਤੌਰ ਵੈਟਰਨ ਖਿਡਾਰੀ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਖੇਡ ਪ੍ਰਾਪਤੀਆਂ ਹਾਸਲ ਕਰਨ ਦੇ ਨਾਲ-ਨਾਲ ਰਿਕਾਰਡ ਰਿਕਾੲਰਡ ਹੋਲਡਰ ਵੀ ਹਨ।ਬੀਤੇ ਕਈ ਵਰਿਆਂ ਤੋਂ ਖਾਲੀ ਚੱਲੇ ਆ ਰਹੇ ਡਾਇਰੈਕਟਰ ਸਪੋਰਟਸ ਦੇ ਅਹੁੱਦੇ `ਤੇ ਅੱਜ ਹੋਈ ਉਨ੍ਹਾਂ ਦੀ ਨਿਯੁੱਕਤੀ ਨੂੰ ਲੈ ਕੇ ਜੀ.ਐਨ.ਡੀ.ਯੂ ਗਲਿਆਰੇ ਤੇ ਖੇਡ ਖੇਤਰ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਨਵਨਿਯੁੱਕਤ ਡਾਇਰੈਕਟਰ ਸਪੋਰਟਸ ਪ੍ਰੋ. ਡਾ. ਸੁਖਦੇਵ ਸਿੰਘ ਨੇ ਜੀ.ਐਨ.ਡੀ.ਯੂ. ਪ੍ਰਸ਼ਾਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਖੇਡ ਖੇਤਰ ਦੀਆਂ ਆਸਾਂ ਉਮੀਦਾਂ `ਤੇ ਖਰਾ ਉਤਰਨਗੇ ।ਉਨ੍ਹਾਂ ਕਿਹਾ ਕਿ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਕਿਸੇ ਵੀ ਕਿਸਮ ਦੀ ਖੜੌਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਜੀ.ਐਨ.ਡੀ.ਯੂ ਦੀਆਂ ਖੇਡ ਪਰੰਪਰਾਵਾਂ, ਰਹੁ-ਰੀਤਾਂ ਤੇ ਰਵਾਇਤਾਂ ਨੂੰ ਅੱਗੇ ਵਧਾਉਂਦੇ ਰਹਿਣਗੇ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply