Monday, September 7, 2026

ਸਿਵਲ ਸਰਜਨ ਨੇ ਸਬ ਜੇਲ ਪਠਾਨਕੋਟ ਦਾ ਦੌਰਾ ਕਰ ਕੇ ਸਿਹਤ ਸੇਵਾਵਾਂ ਦੀ ਲਈ ਜਾਣਕਾਰੀ

ਪਠਾਨਕੋਟ, 10 ਮਈ (ਪੰਜਾਬ ਪੋਸਟ ਬਿਊਰੋ) –Dr. Maresh Kansra ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਅਤੇ ਡਿਪਟੀ ਮੈਡੀਕਲ ਕਮੀਸ਼ਨਰ ਡਾ. ਬਲਵਿੰਦਰ ਕੁਮਾਰ ਨੇ ਸਬ ਜੇਲ (ਸਬ ਸੁਧਾਰ ਘਰ) ਪਠਾਨਕੋਟ ਦਾ ਦੌਰਾ ਕੀਤਾ ਅਤੇ ਜੇਲ ਦੇ ਕੈਦੀਆਂ ਨਾਲ ਮੁਲਾਕਾਤ ਕੀਤੀ।ਡਾਂ ਕਾਂਸਰਾ ਨੇ ਜੇਲ ਵਿੱਚ ਕੈਦੀਆਂ ਨੂੰ ਮਿਲ ਕੇ ਉਹਨਾਂ ਨੂੰ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਲਈ ਅਤੇ ਭਰੋਸਾ ਦਿਵਾਇਆ ਕਿ ਜਲਦ ਹੀ ਲੋੜ ਪੈਣ ਤੇ ਮਾਹਿਰ ਡਾਕਟਰਾਂ ਦੁਆਰਾ ਵੀ ਕੈਦੀਆਂ ਦੀ ਸਿਹਤ ਜਾਂਚ ਕੀਤੀ ਜਾਵੇਗੀ।ਉਹਨਾਂ ਮੌਕੇ `ਤੇ ਹਾਜ਼ਰ ਮੈਡੀਕਲ ਡਾਕਟਰ,ਫਾਰਮਾਸਿਸਟ ਅਤੇ ਲੈਬ ਟੈਕਨੀਸ਼ੀਅਨ ਨੂੰ ਕੈਦੀਆਂ ਦੀ ਕੋਈ ਵੀ ਸਿਹਤ ਸੰਬਧੀ ਮੁਸ਼ਕਿਲ ਨੂੰ ਜਲਦ ਤੋਂ ਜਲਦ ਹਲ ਕਰਨ ਲਈ ਹਦਾਇਤ ਕੀਤੀ।ਦਵਾਈਆਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਸਿਵਲ ਹਸਪਤਾਲ ਪਠਾਨਕੋਟ ਤੌ ਇਹ ਸਾਰੀਆਂ ਦਵਾਈਆਂ ਮੁਫਤ ਮੁੱਹਈਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਲੋੜ ਪੈਣ ਤੇ ਹੋਰ ਮੰਗਵਾਈਆਂ ਜਾ ਸਕਦੀਆਂ ਹਨ।ਜੇਕਰ ਕਿਸੇ ਕੈਦੀ ਦੀ ਹਾਲਤ ਜਿਆਦਾ ਖਰਾਬ ਹੰਦੀ ਹੈ ਉਸ ਨੂੰ ਸਿਵਲ ਹਸਪਤਾਲ ਵਿਖੇ ਰੈਫਰ ਕਰਕੇ ਉਸ ਦਾ ਇਲਾਜ ਕੀਤਾ ਜਾ ਸਕਦਾ ਹੈੇ।
ਇਸ ਮੌਕੇ ਹਾਜ਼ਰ ਜੇਲ ਸੁਪਰਡੈਂਟ ਸ਼੍ਰੀ ਰਾਜੀਵ ਅਰੋੜਾ ਨੇ ਦੱਸਿਆਂ ਕਿ ਸਿਹਤ ਵਿਭਾਗ ਪਠਾਨਕੋਟ ਜੇਲ ਵਿੱਚ ਸਾਰੀਆਂ ਸਿਹਤ ਸੇਵਾਂਵਾਂ ਡਾਕਟਰਾਂ ਦੇ ਰੋਸਟਰ ਅਨੁਸਾਰ ਦਿੱਤੀਆਂ ਜਾ ਰਹੀਆਂ ਹਨ ਅਤੇ ਕੈਦੀਆਂ ਨੂੰ ਲੋੜ ਅਨੁਸਾਰ ਸਿਵਲ ਹਸਪਤਾਲ ਪਠਾਨਕੋਟ ਵਿਖੇ ਇਲਾਜ ਲਈ ਲਿਜਾਇਆ ਵੀ ਜਾਂਦਾ ਹੈ।ਉਨਾਂ ਦੱਸਿਆ ਕਿ ਕੈਦੀਆਂ ਲਈ ਜੇਲ ਵਿੱਚ ਕੱਲ ਤੋਂ ਯੋਗ ਅਭਿਆਨ ਦੀ ਸ਼ੂਰੁਆਤ ਕੀਤੀ ਜਾ ਰਹੀ ਹੈ ਤਾਂ ਜੋ ਉਹ ਸਰੀਰਕ ਦੇ ਨਾਲ ਨਾਲ ਮਾਨਸਿਕ ਤੌਰ ਵੀ ਤੰਦਰੁਸਤ ਹੋ ਸਕਣ।ਇਸ ਮੌਕੇ ਮੈਡੀਕਲ ਅਫਸਰ ਡਾ. ਰੋਹਿਤ ਅੱਤਰੀ, ਫਾਰਮਾਸਿਸਟ ਦੀਪਕ ਕੁਮਾਰ, ਲੈਬ ਟੈਕਨੀਸ਼ੀਅਨ ਅਸ਼ੋਕ ਕੁਮਾਰ ਅਤੇ ਜਿਲਾ ਬੀ.ਸੀ.ਸੀ ਅਮਨਦੀਪ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply