ਸਮਰਾਲਾ, 11 ਮਈ (ਪੰਜਾਬ ਪੋਸਟ-ਕੰਗ) –
ਸਰਕਾਰੀ ਹਾਈ ਸਕੂਲ, ਉਟਾਲਾਂ ਦੇ ਵਿਦਿਆਰਥੀ ਜਿਨ੍ਹਾਂ ਨੂੰ 2016-17 ਵਿੱਚ ਹੋਈ ਰਾਸ਼ਟਰੀ ਪੱਧਰ ਦੀ ਵਜੀਫਾ ਪ੍ਰੀਖਿਆ ਨੈਸ਼ਨਲ ਮੀਨਜ-ਕਮ-ਮੈਰਿਟ ਸਕਾਲਰਸ਼ਿਪ ਦੀ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਉਹਨਾਂ ਦੋ ਵਿਦਿਆਰਥੀਆਂ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਅਤੇ ਕਮਲਜੀਤ ਕੌਰ ਪੁੱਤਰੀ ਗੁਰਮੁੱਖ ਸਿੰਘ ਦਾ ਸਕੂਲ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਰੇਨੂੰ ਕਲਿਆਣ ਨੇ ਦੱਸਿਆਂ ਕਿ ਸਰਕਾਰੀ ਹਾਈ ਸਕੂਲ ਉਟਾਲਾਂ ਦੇ ਵਿਦਿਆਰਥੀ ਹਰ ਸਾਲ ਇਸ ਪ੍ਰੀਖਿਆ ਵਿੱਚ ਸਫਲ ਹੁੰਦੇ ਹਨ ਅਤੇ 6000 /- ਪ੍ਰਤੀ ਸਾਲ ਦੀ ਦਰ ਨਾਲ 12ਵੀਂ ਜਮਾਤ ਤੱਕ ਵਜੀਫਾ ਲੈ ਰਹੇ ਹਨ।ਉਹਨਾਂ ਨੇ ਦੱਸਿਆ ਕਿ ਸਕੂਲ ਵਿੱਚ ਵਿਸ਼ੇਸ਼ ਕਲਾਸਾਂ ਲਾ ਕੇ ਐਨ.ਟੀ.ਐਸ.ਸੀ, ਐਨ.ਐਮ.ਐਮ.ਐਸ ਅਤੇ ਪਂਜਾਬ ਰਾਜ ਪੱਧਰੀ ਵਜੀਫਾ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਂਦੀ ਹੈ।ਉਹਨਾਂ ਨੇ ਇਸ ਪ੍ਰੀਖਿਆ ਵਿਚ ਸਫਲਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਸਫਲਤਾ ਦਾ ਸਿਹਰਾ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਲਗਨ ਨੂੰ ਦਿੱਤਾ।
Check Also
ਸ਼ੇਰ ਸ਼ਾਹ ਸੂਰੀ ਰੋਡ ਵਿਖੇ 10 ਰੋਜ਼ਾ ਵਿਸ਼ੇਸ਼ ਸਫ਼ਾਈ ਮੁਹਿੰਮ ਸਮਾਪਤ – ਵਿਧਾਇਕ ਸੰਧੂ
ਅੰਮ੍ਰਿਤਸਰ, 7 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਨੂੰ ਸਾਫ਼-ਸੁਥਰਾ, ਸੁੰਦਰ ਅਤੇ …
Punjab Post Daily Online Newspaper & Print Media