Tuesday, September 8, 2026

ਵਿਦਿਆਰਥੀਆਂ ਨੂੰ ਡੇਂਗੂ, ਮਲੇਰੀਆ ਰੋਗਾਂ ਅਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬਧੀ ਪ੍ਰੇਰਿਤ ਕੀਤਾ

ਫਾਜ਼ਿਲਕਾ, 12 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – dengueਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਅਤੇ ਐਸਐਮਓ ਹੈਲਥ ਸੈਂਟਰ ਡੱਬਵਾਲਾ ਕਲਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅੱਜ ਪਿੰਡ ਚੱਕ ਬਨਵਾਲਾ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਸੈਮੀਨਾਰ ਦਾ ਅਯੋਜਨ ਕਰਕੇ ਮਲੇਰੀਆ, ਡੇਂਗੂ ਤੇ ਤੰਬਾਕੂ ਨੋਸ਼ੀ ਤੋਂ ਬਚਾਅ ਸਬੰਧੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕੀਤਾ ਗਿਆ। ਕੈਂਪ ਵਿਚ ਮਲਟੀਪਰਪਜ ਹੈਲਥ ਵਰਕਰ ਮੇਲ ਪ੍ਰੇਮ ਕੁਮਾਰ, ਸਵਰਣ ਸਿੰਘ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਮਲੇਰੀਆ ਰੋਗ ਐਨਾਫਲੀਜ ਮੱਛਰ ਦੇ ਕੱਟਣ ਨਾਲ ਅਤੇ ਡੇਂਗੁ ਬੁਖਾਰ ਅਜਿਪਟੀ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ।ਇਨਾਂ ਮੱਛਰਾਂ ਦੇ ਪੈਦਾ ਹੋਣ ਵਾਲੀਆਂ ਥਾਵਾਂ ਜਿਵੇਂ ਕਿ ਨਾਲੀਆਂ, ਛੱਪੜ, ਘਰਾਂ ਵਿਚ ਸਟੋਰ ਕੀਤਾ ਗਿਆ ਪਾਣੀ, ਫਿ੍ਰਜ਼ ਦੇ ਪਿੱਛੇ ਲੱਗੀ ਟਰੇ ਅਤੇ ਕੂਲਰ ਆਦਿ ਨੂੰ ਸਾਫ਼ ਕਰਨ ਅਤੇ ਨਾਲੀਆਂ ਅਤੇ ਛੱਪੜਾਂ ਵਿਚ ਕਾਲਾ ਤੇਲ ਪਾਉਣ ਸਬੰਧੀ ਪ੍ਰੇਰਿਤ ਕੀਤਾ।ਉਨਾਂ ਨੇ ਬੁਖਾਰ ਹੋਣ ਤੇ ਪੂਰਾ ਇਲਾਜ ਕਰਵਾਉਣ ਲਈ ਨੇੜਲੇ ਸਿਹਤ ਕੇਂਦਰ ਜਾਂ ਸਰਕਾਰੀ ਹਸਪਤਾਲ ਵਿਚ ਖੂਨ ਦੀ ਜਾਂਚ ਕਰਵਾਕੇ ਹਸਪਤਾਲ ਵਿਚ ਮੁਫ਼ਤ ਇਲਾਜ ਪ੍ਰਾਪਤ ਕਰਨ ਲਈ ਪ੍ਰੇਤਿਰ ਕੀਤਾ। ਸਿਹਤ ਕਰਮਚਾਰੀਆਂ ਨੇ ਤੰਬਾਕੂ ਨੋਸ਼ੀ ਦੇ ਮਾੜੇ ਪ੍ਰਭਾਵਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਤੰਬਾਕੂ ਨੋਸ਼ੀ ਨਾ ਕਰਨ ਲਈ ਪ੍ਰੇਰਿਤ ਕੀਤਾ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply