Tuesday, November 24, 2026

ਸਿਖਿਆ ਵਿਭਾਗ ਦੇ ਨਿਰਦੇਸ਼ਾਂ ‘ਤੇ ਕੰਵਲ ਦਿਨੇਸ਼ ਬਣੇ ਅੰਗਰੇਜੀ ਲੈਕਚਰਾਰ

ਬਟਾਲਾ, 12 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – PPN1205201707ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਵਲੋ ਸੱਤਾ ਸੰਭਾਲਦਿਆਂ ਹੀ ਸਕੂਲਾਂ ਦੀ ਕਾਇਆ ਕਲਪ ਕਰਨ ਹਿੱਤ ਸੰਕੈਡਰੀ ਸਕੂਲਾਂ ਵਿਚ ਲੈਕਚਰਾਰ ਦੀਆਂ ਅਸਾਮੀਆ ਪੂਰੀਆ ਭਰਨ ਦੀ ਪ੍ਰੀਕ੍ਰਿਆ ਸ਼ੁਰੂ ਹੋ ਚੁੱਕੀ ਹੈ।ਇਸ ਨਾਲ ਪੇਡੂ ਵਿਦਿਆਰਥੀਆਂ ਦਾ ਭਲਾ ਹੋਵੇਗਾ ਕਿਊਕਿ ਪਿਛਲੇ ਲੰਬੇ ਸਮੇ ਤੋ ਪੇਡੂ ਖੇਤਰਾਂ ਵਿਚ ਅਸਾਮੀਆਂ ਖਾਲੀ ਸਨ।ਇਸੇ ਪ੍ਰਕਿਰਿਆ ਤਹਿਤ ਬੀਤੇ ਦਿਨ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਵਿਖੇ ਸੇਵਾ ਨਿਭਾਅ ਰਹੇ ਮਾਸਟਰ ਕੰਵਲ ਦਿਨੇਸ਼ ਤਰੱਕੀ ਉਪਰੰਤ ਬਤੌਰ ਲੈਕਚਰਾਰ ਅੰਗਰੇਜੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਭਰਥ ਵਿਖੇ ਹਾਜਰ ਹੋਏ।ਉਪ ਜਿਲਾ ਸਿਖਿਆ ਅਫਸਰ (ਸ.ਸ) ਗੁਰਦਾਸਪੁਰ ਭਾਰਤ ਭੂਸ਼ਨ ਵੀ ਮੌਜੂਦ ਰਹੇ।ਇਸ ਮੌਕੇ ਸੁਰਜੀਤ ਸਿੰਘ ਪਵਨਪ੍ਰੀਤ ਸਿੰਘ, ਜਗਜੀਤ ਸਿੰਘ, ਸਤਨਾਮ ਸਿੰਘ ਮੰਡ, ਨਰਿੰਦਰ ਬਰਨਾਲ, ਕੁਲਵਿੰਦਰ ਸਿੰਘ, ਰਾਕੇਸ਼ ਕੁਮਾਰ ਲੈਕਚਰਾਰ, ਪ੍ਰਿੰਸੀਪਲ ਸੁਰਿੰਦਰਪਾਲ ਸਿੰਘ, ਸਰਬਜੀਤ ਸਿੰਘ, ਗੁਰਬਿੰਦਰ ਸਿੰਘ ਭਾਮ, ਦਵਿੰਦਰ ਸਿੰਘ ਆਦਿ ਸਮੂਹ ਦਾ ਸਟਾਫ ਮੈਂਬਰ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply