ਬਠਿੰਡਾ, 12 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪ੍ਰਸਾਸਨ ਵਲੋਂ ਅਤੇ ਸਮਾਜ ਭਲਾਈ ਸੰਸਥਾਵਾਂ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਬਾਲ ਵਿਆਹ ਬਾਰੇ ਅਨੇਕਾਂ ਵਾਰ ਸੈਮੀਨਾਰ ਥਾਂ ਪਰ ਥਾਂ ਕੀਤੇ ਜਾਂਦੇ ਹਨ ਲੇਕਿਨ ਫਿਰ ਲੋਕ ਬਾਲ ਵਿਆਹ ਕਰਦੇ ਆ ਰਹੇ ਹਨ ਜਿਸ ਦੀ ਮਿਸਾਲ ਅੱਜ ਮਿਲੀ ਹੈ।ਮੈਡਮ ਰਵਨੀਤ ਕੌਰ ਸਿੱਧੂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਬਠਿੰਡਾ ਨੇ ਦੱਸਿਆ ਕਿ ਉਪ ਮੰਡਲ ਮੈਜਿਸਟ੍ਰੇਟ ਸ਼੍ਰੀਮਤੀ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ ਹੇਠ ਇੱਕ ਬਾਲ ਵਿਆਹ ਰੁਕਵਾਇਆ ਗਿਆ।ਵਿਆਹ ਸੰਬੰਧੀ ਕਿਸੇ ਕਾਲਰ ਨੇ ਚਾਈਲਡ ਲਾਈਨ, ਬਠਿੰਡਾ ਦੇ ਟੋਲ ਫਰੀ ਨੰ: 1098 ਉੱਪਰ ਜਾਣਕਾਰੀ ਦਿੱਤੀ। ਜਿਸ ਬੱਚੀ ਦਾ ਬਾਲ ਵਿਆਹ ਹੋ ਰਿਹਾ ਸੀ ਉਸ ਦੀ ਉਮਰ ਲੱਗਭੱਗ 16 ਸਾਲ ਹੈ ਅਤੇ ਇਸ ਦਾ ਵਿਆਹ ਮਿਤੀ 14.05.2017 ਨੂੰ ਹੋਣਾ ਨਿਸ਼ਚਿਤ ਹੋਇਆ ਸੀ।ਵਿਆਹ ਨੂੰ ਰੋਕਣ ਲਈ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਦੁਆਰਾ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਕਮੇਟੀ ਮੈਂਬਰਾਂ ਨੂੰ ਵਿਆਹ ਰੋਕਣ ਲਈ ਢੁੱਕਵੀਂ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਗਿਆ।ਇਸ ਮਗਰੋ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਬਠਿੰਡਾ ਦੇ ਅਧਿਕਾਰੀ ਰਾਜਵਿੰਦਰ ਸਿੰਘ (ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ), ਖੁਸ਼ਦੀਪ ਸਿੰਘ (ਬਾਲ ਸੁਰੱਖਿਆ ਅਫ਼ਸਰ), ਪੁਲਿਸ ਵਿਭਾਗ ਅਤੇ ਚਾਈਲਡ ਲਾਈਨ ਬਠਿੰਡਾ ਦੇ ਕਾਰਡੀਨੇਟਰ ਪ੍ਰਤਿਭਾ ਦੂਬੇ ਦੁਆਰਾ ਪਿੰਡ ਬਾਂਡੀ ਤਹਿ: ਸੰਗਤ ਪਹੁੰਚ ਕੇ ਲੜਕੀ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰੋਹਿਬਸ਼ਨ ਆੱਫ ਚਾਇਲਡ ਮੈਰਿਜ ਐਕਟ 2006 ਬਾਰੇ ਜਾਣਕਾਰੀ ਦਿੰਦੇ ਹੋਏ ਬਾਲ ਵਿਆਹ ਕਰਨ ਉੱਪਰ ਐਕਟ ਦੁਆਰਾ ਨਿਰਧਾਰਿਤ ਕੀਤੀ ਸਜ਼ਾ ਬਾਰੇ ਦੱਸਿਆ ਅਤੇ ਪਰਿਵਾਰਿਕ ਮੈਂਬਰਾਂ ਦੀ ਕਾਊਂਸਲਿੰਗ ਕਰਕੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ।ਇਸ ਉਪਰ ਸਹਿਮਤ ਹੁੰਦੇ ਹੋਏ ਲੜਕੀ ਦੇ ਪੂਰੇ ਪਰਿਵਾਰ ਨੇ ਇਸ ਗੱਲ ਉੱਪਰ ਸਹਿਮਤੀ ਜਤਾਈ ਕਿ ਉਹ ਲੜਕੀ ਦਾ ਵਿਆਹ 18 ਸਾਲ ਦੀ ਹੋਣ ਤੋਂ ਬਾਅਦ ਹੀ ਕਰਨਗੇ।
Check Also
ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲਾਂ
ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਗੁਰੂ …
Punjab Post Daily Online Newspaper & Print Media