ਨੀਂਹ ਪੱਥਰ ਬੀਬਾ ਹਰਸਿਮਰਤ ਬਾਦਲ ਨੇ ਰੱਖਿਆ ਸੀ ਨੀਂਹ ਪੱਥਰ
ਬਠਿੰਡਾ, 12 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 17 ਮਾਰਚ 2011 ਨੂੰ ਹਾਜੀ ਰਤਨ ਸਾਹਿਬ ਵਿਖੇ ਇਕ ਸਕੂਲ ਖੋਲ੍ਹਣ ਸਬੰਧੀ ਦਸਮੇਸ਼ ਖਾਲਸਾ ਪਬਲਿਕ ਸਕੂਲ ਦਾ ਨੀਂਹ ਪੱਥਰ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਵਲੋਂ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ ਸੀ ਲੇਕਿਨ ਇਹ ਪੱਥਰ ਹੁਣ ਤੱਕ ਧੂਪ ਛਾਂ ਆਪਣੇ ’ਤੇ ਹੰਢਾਅ ਰਿਹਾ ਹੈ।ਕਿਸੇ ਵੀ ਸ੍ਰੋਮਣੀ ਪ੍ਰਧਾਨ ਨੇ ਇਸ ਨੂੰ ਅੱਗੇ ਤੋਰਨ ਦੀ ਜਰਰੂਤ ਨਹੀ ਸਮਝੀ।ਨੀਂਹ ਪੱਥਰ ਦੀ ਸਿਲ ‘ਤੇ ਵੱਡੇ ਵੱਡੇ ਅੱਖਰਾਂ ਵਿਚ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਾਮ ਲਿਖਿਆ ਹੋਇਆ ਹੈ। ਪੱਥਰ ’ਤੇ ਇਹ ਵੀ ਲਿਖਿਆ ਹੋਇਆ ਹੈ ਕਿ ਸ੍ਰੋਮਣੀ ਕਮੇਟੀ ਵਿਦਿਆ ਨੂੰ ਸਮਰਪਿਤ ਉਸਾਰੂ ਸੋਚ, ਯੋਗ ਅਤੇ ਸੁਹਿਰਦਾ ਅਗਵਾਈ ਕਰਦਾ ਹੈ ਲੇਕਿਨ 6 ਸਾਲ ਬੀਤ ਜਾਣ ’ਤੇ ਵੀ ਆਸ ਪਾਸ ਸਕੂਲ ਦਾ ਕੋਈ ਨਾਮੋ ਨਿਸ਼ਾਨ ਨਹੀ।ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਿ ਉਹ ਉਡੀਕ ਰਹੇ ਹਨ ਕਿ ਕਦੋਂ ਇਥੇ ਸਕੂਲ ਬਣੇ ਅਤੇ ਉਹ ਆਪਣੇ ਬੱਚਿਆਂ ਨੂੰ ਪੜ੍ਹਣੇ ਪਾਉਣ।
ਇਸ ਬਾਰੇ ਸੰਤ ਬੂਟਾ ਸਿੰਘ ਸ੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਪਤਾ ਨਹੀ ਅਤੇ ਉਸ ਤੱਤਕਾਲੀ ਐਸ.ਜੀ.ਪੀ.ਸੀ ਮੈਂਬਰਾਂ ਜਾਂ ਪ੍ਰਧਾਨ ਨਾਲ ਗੱਲਬਾਤ ਕਰੋ ਜਾਂ ਬੀਬਾ ਹਰਸਿਮਰਤ ਕੌਰ ਬਾਦਲ ਇਸ ਦੇ ਜਵਾਬਦੇਹ ਹਨ।ਇਸ ਬਾਰੇ ਕੋਈ ਏਜੰਡਾ ਕਮੇਟੀ ਵਿਚ ਪੈਣ ‘ਤੇ ਹੀ ਅੱਗੇ ਕਾਰਵਾਈ ਹੋਵੇਗੀ ਕਿ ਇਹ ਨੀਂਹ ਪੱਥਰ ਬਿਨ੍ਹਾਂ ਕਿਸੇ ਏਜੰਡੇ ’ਤੇ ਲਗਾਇਆ ਗਿਆ ਜਾਂ ਇਹ ਸਿਰਫ਼ ਸਿੱਖ ਵੋਟ ਦਾ ਹੀ ਅਜੰਡਾ ਸੀ।ਜਦ ਐਸ.ਜੀ.ਪੀ.ਸੀ ਮੈਂਬਰ ਬੀਬੀ ਦਵਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਹਨ ਕਿ ਉਨਾਂ ਨੂੰ ਇਸ ਬਾਰੇ ਕੋਈ ਪਤਾ ਨਹੀ ਜਦਕਿ ਉਨ੍ਹਾਂ ਦਾ ਨਾਂਅ ਪੱਥਰ ’ਤੇ ਮੌਟੇ ਮੋਟੇ ਅੱਖਰਾਂ ਵਿਚ ਸਮੇਤ ਐਸ.ਜੀ.ਪੀ.ਸੀ ਮੈਂਬਰ ਨੂੰ ਜਥੇਦਾਰ ਸੁਖਦੇਵ ਸਿੰਘ ਬਾਹੀਆ ਵਜੋਂ ਸੰਬੋਧਨ ਕੀਤਾ ਹੋਇਆ ਹੈ।ਇਸ ਦੇ ਨਾਲ ਹੀ ਜੋਗਿੰਦਰ ਸਿੰਘ ਸਕੱਤਰ ਵਿਦਿਆ ਐਸ.ਜੀ.ਪੀ.ਸੀ ਅਤੇ ਡਾ: ਗੁਰਮੋਹਨ ਸਿੰਘ ਡਾਇਰੈਕਟਰ ਐਜੂਕੇਸ਼ਨ ਐਸ.ਜੀ.ਪੀ.ਸੀ ਵੀ ਉਕਰਿਆ ਹੋਇਆ ਹੈ।
Punjab Post Daily Online Newspaper & Print Media