Friday, March 20, 2026

ਜੀ.ਐਨ.ਡੀ.ਯੂ ਡਾਇਰੈਕਟਰ ਸਪੋਰਟਸ ਦਾ ਹੋਇਆ ਵਿਸ਼ੇਸ਼ ਸਵਾਗਤ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਸੰਧੂ) – PPN1305201713ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਬਤੋਰ ਡਾਇਰੈਕਟਰ ਸਪੋਰਟਸ ਦਾ ਅਹੁਦਾ ਸੰਭਾਲਣ ਵਾਲੇ ਅੰਤਰਾਸ਼ਟਰੀ ਵੈਟਰਨ ਖਿਡਾਰੀ ਤੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋ: ਡਾ: ਸੁਖਦੇਵ ਸਿੰਘ ਦਾ ਖੇਡ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਵਲੋਂ ਵਿਸ਼ੇਸ਼ ਤੋਰ ਤੇ ਸਨਮਾਨ ਤੇ ਸਵਾਗਤ ਕੀਤਾ ਗਿਆ।ਸਵਾਗਤ ਕਰਨ ਦੀ ਰਸਮ ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਰਜਿ: ਦੇ ਪ੍ਰਧਾਨ ਕੋਚ ਬਲਦੇਵ ਰਾਜ ਤੇ ਪ੍ਰਬੰਧਕੀ ਸਕੱਤਰ ਬਲਜਿੰਦਰ ਸਿੰਘ ਮੱਟੂ ਆਦਿ ਦੇ ਵਲੋਂ ਸਾਂਝੇ ਤੋਰ ਤੇ ਨਿਭਾਈ ਗਈ।ਉਨ੍ਹਾਂ ਕਿਹਾ ਕਿ ਪ੍ਰੋ: ਡਾ: ਸੁਖਦੇਵ ਸਿੰਘ ਨੇ ਜਿਥੇ ਆਪ ਖੇਡ ਖੇਤਰ ਦੇ ਵਿਚ ਅਹਿਮ ਮੱਲਾਂ ਮਾਰੀਆਂ ਹਨ, ਉਥੇ ਜੀ.ਐਨ.ਡੀ.ਯੂ ਦਾ ਖੇਡ ਖੇਤਰ ਹੋਰ ਵੀ ਬੇਹਤਰ ਕਾਰਗੁਜ਼ਾਰੀ ਦਿਖਾਏਗਾ।ਉਨ੍ਹਾਂ ਕਿਹਾ ਕਿ ਡਾ: ਸੁਖਦੇਵ ਸਿੰਘ ਦੇ ਕੋਲੋਂ ਖੇਡ ਸਿੱਖਿਆ ਹਾਸਲ ਕਰਨ ਵਾਲੇ ਕਈ ਮਹਿਲਾ ਪੁਰਸ਼ ਵਿਦਿਆਰਥੀ ਤੇ ਖਿਡਾਰੀ ਸਰਕਾਰੀ ਤੇ ਗੈਰ ਸਰਕਾਰੀ ਉੱਚ ਅਹੁੱਦਿਆਂ ‘ਤੇ ਬਿਰਾਜਮਾਨ ਹਨ।ਖੇਡ ਖੇਤਰ ਦੇ ਰੌਸ਼ਨ ਮੁਨਾਰੇ ਪ੍ਰੋ: ਡਾ: ਸੁਖਦੇਵ ਸਿੰਘ ਦੀ ਅਗਵਾਈ ਵਿਚ ਜੀ.ਐਨ.ਡੀ.ਯੂ ਦੇ ਅਧਿਕਾਰਤ ਖੇਤਰ ਵਿਚ ਆਉਂਦੇ 8 ਜਿਲ੍ਹਿਆਂ ਦੇ ਸਰਕਾਰੀ ਤੇ ਗੈਰ ਸਰਕਾਰੀ ਕਾਲਜ਼ਾਂ ਦੇ ਖਿਡਾਰੀ ਬੇਮਿਸਾਲ ਕਾਰਗੁਜਾਰੀ ਦਿਖਾਉਣਗੇ। ਪ੍ਰੋ: ਡਾ: ਸੁਖਦੇਵ ਸਿੰਘ ਨੇ ਕਿਹਾ ਕਿ ਉਹ ਖਿਡਾਰੀਆਂ ਦੀਆਂ ਆਸਾਂ, ਉਮੀਦਾਂ ਤੇ ਖਰਾ ਉਤਰਣਗੇ।ਇਸ ਮੋਕੇ ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ, ਪ੍ਰੋ: ਬਲਜਿੰਦਰ ਸਿੰਘ ਬੱਲ, ਪ੍ਰੋ: ਅਮਨਦੀਪ ਸਿੰਘ, ਪ੍ਰੋ: ਮਨਦੀਪ ਸਿੰਘ, ਪ੍ਰੋ: ਸਿਮਰਤਪਾਲ, ਪ੍ਰੋ: ਬਰਿੰਦਰ ਸਿੰਘ, ਪ੍ਰੋ: ਕਮਲਪ੍ਰੀਤ ਕੋਰ ਆਦਿ ਹਾਜਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply