Thursday, March 19, 2026

ਆਵਾਜਾਈ ਨਿਯਮਾਂ ਤੋਂ ਜਾਣੂ ਕਰਵਾ ਰਹੀ ਹੈ ਟ੍ਰੈਫਿਕ ਪੁਲਿਸ ਨੇ ਮੋਟਰਸਾਈਕਲ ਰੈਲੀ ਕੱਢੀ – ਸ੍ਰੀਵਾਸਤਵਾ

ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ- ਮਨਜੀਤ ਸਿੰਘ) –   ‘ਯੂਨਾੲਟਿਡ ਨੈਸ਼ਨਜ ਗਲੋਬਲ ਸੜਕ ਸੁਰੱਖਿਆ ਸਪਤਾਹ ਪੁਲਿਸ ਕਮਿਸ਼ਨਰ’ ਐਸ.ਐਸ ਸ੍ਰੀਵਾਸਤਵਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀਆ ਗਤੀਵਿਧੀਆ ਤਹਿਤ ਸੰਘਰਸ਼ ਕਮੇਟੀ ਛੇਹਰਟਾ ਦੇ ਸਹਿਯੋਗ ਨਾਲ ਇੱਕ ਰੋਡ ਸ਼ੋਅ ਆਯੋਜਨ ਕੀਤਾ ਗਿਆ।
ਮੋਟਰ ਸਾਈਕਲ ਰੈਲੀ ਨੂੰ ਗੁਰਚਰਨ ਸਿੰਘ ਏ.ਡੀ.ਸੀ.ਪੀ ਟਰੈਫਿਕ ਨੇ ਝੰਡੀ ਦੇ PPN1305201723 ਰਵਾਨਾ ਕੀਤਾ ਜਿੰਨਾ ਨੇ ਹੱਥਾਂ ਵਿੱਚ ਸੜਕ ਸੁਰੱਖਿਆ ਨਿਯਮਾਂ ਸਬੰਧੀ ਬੈਨਰ, ਤੱਖਤੀਆ, ਫੜੀਆ ਹੋਈਆ ਸਨ, ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾਂ ਕਰਨ ਸੁਨੇਹਾ ਦੇ ਰਹੇ ਸਨ। ਮੋਟਰ ਸਾਈਕਲ ਰੈਲੀ ਇੰਡੀਆ ਕੇਟ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਵਾਪਿਸ ਖੰਡ ਵਾਲਾ ਚੌਕ ਵਿੱਚ ਸਮਾਪਤ ਹੋਈ।ਸ਼ੇਰ ਖਾਲਸਾ ਯੂਥ ਕਲੱਬ ਸ਼ਰੀਫਪੁਰਾ ਦੇ ਸਹਿਯੋਗ ਨਾਲ ਸ਼ਰੀਫਪੁਰਾ ਵਿਖੇ ਟ੍ਰੈਫਿਕ ਐਜੂਕੇਸ਼ਨ ਸੈਲ ਵਲੋਂ ਆਮ ਪਬਲਿਕ ਨੂੰ ਵੱਧ ਰਹੀ ਟ੍ਰੈਫਿਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਆਮ ਪਬਲਿਕ, ਆਟੋ ਚਾਲਕਾਂ ਟ੍ਰੈਫਿਕ ਨਿਯਮਾਂ ਅਤੇ ਐਕਸੀਡੈਂਟ ਸਬੰਧੀ ਜਾਗਰੂਕ ਕੀਤਾ ਗਿਆ ਏ.ਸੀ.ਪੀ ਮਹਿੰਦਰ ਟ੍ਰੈਫਿਕ, ਐਸ.ਆਈ ਪਰਮਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪਿੰ੍ਰਸ ਨੇ ਸੰਬੋਧਨ ਕੀਤਾ।ਇਸ ਮੌਕੇ ਤੇ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਐਸ.ਆਈ ਪਰਮਜੀਤ ਸਿੰਘ ਐਚ.ਸੀ ਸਲਵੰਤ ਸਿੰਘ, ਐਚ.ਸੀ ਕੰਵਲਜੀਤ ਸਿੰਘ, ਸੰਘਰਸ਼ ਕਮੇਟੀ ਦੇ ਪ੍ਰਧਾਨ ਕੰਵਲਜੀਤ ਸਿੰਘ, ਸੁਖਜਿੰਦਰ ਸਿੰਘ, ਬਲਵਿਦਰ ਸਿੰਘ ਅਤੇ ਸਲਵੰਤ ਸਿੰਘ ਰਾਣਾ ਹਾਜ਼ਰ ਸਨ, ਕਲੱਬ ਦੇ ਮੈਬਰਾ, ਆਮ ਪਬਲਿਕ ਅਤੇ ਆਟੋ ਚਾਲਕਾਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply