Friday, March 20, 2026

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਨਾਮ ਮੈਰਿਟ ਸੂਚੀ ’ਚ ਦਰਜ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – PPN1305201724ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾਪੂਰਵਕ ਚਲ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 12ਵੀਂ ਦੀ ਪ੍ਰੀਖਿਆ ’ਚ ਵਿਦਿਆਰਥਣਾਂ ਨੇ ਮੱਲ੍ਹਾਂ ਸ਼ਾਨਦਾਰ ਨਤੀਜਾ ਹਾਸਲ ਕਰਕੇ ਮੈਰਿਟ ਸੂਚੀ ’ਚ ਆਪਣਾ ਦਰਜ਼ ਕਰਵਾਇਆ ਹੈ।ਸਕੂਲ ਦੀ ਵਿਦਿਆਰਥਣ ਪਰਮਿੰਦਰ ਕੌਰ ਨੇ 29 ’ਚੋਂ 21ਵਾਂ ਰੈਂਕ ਹਾਸਲ ਕਰਕੇ 450 ’ਚੋਂ 429 ਅੰਕ (95.33 ਪ੍ਰਤੀਸ਼ਤ), ਮਨਪ੍ਰੀਤ ਕੌਰ 22ਵੇਂ ਰੈਂਕ ’ਚੋਂ 428 ਅੰਕ (95.11 ਪ੍ਰਤੀਸ਼ਤ) ਅਤੇ ਰਮਨਦੀਪ ਕੌਰ ਨੇ 27ਵੇਂ ’ਚੋਂ 423 (94 ਪ੍ਰਤੀਸ਼ਤ) ਨੰਬਰਾਂ ਨਾਲ ਉਚ ਦਰਜਾ ਹਾਸਲ ਕਰਕੇ ਸਕੂਲ ਦਾ ਨਾਮ ਸੂਬੇ ’ਚ ਚਮਕਾਇਆ ਹੈ।
ਵਿਦਿਆਰਣਾਂ ਦੀ ਇਸ ਉਪਲਬੱਧੀ ’ਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥਣਾਂ ਨੂੰ ਯੋਗ ਸਹੂਲਤ ਦੇਣ ਦੀ ਘੋਸ਼ਣਾ ਕੀਤੀ। ਉਨ੍ਹਾਂ ਵਿਦਿਆਰਥਣਾਂ ਦੁਆਰਾ ਹਾਸਲ ਕੀਤੇ ਸ਼ਾਨਦਾਰ ਨਤੀਜੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਪ੍ਰਿੰਸੀਪਲ ਸ੍ਰੀਮਤੀ ਤੇਜਿੰਦਰ ਕੌਰ ਬਿੰਦਰਾ ਦੀ ਦੇਖ ਰੇਖ ਅਤੇ ਯੋਗ ਅਧਿਆਪਕਾਂ ਦੀ ਮਿਹਨਤ ਸਦਕਾ ਉਕਤ ਮੁਕਾਮ ਪ੍ਰਾਪਤ ਕੀਤਾ ਹੈ।ਛੀਨਾ ਨੇ ਇਸ ਮੌਕੇ 95 ਫ਼ੀਸਦੀ ਤੋਂ ਵਧੇਰੇ ਨੰਬਰ ਹਾਸਲ ਕਰਨ ਵਾਲੇ ਵਿਦਿਆਰਥੀ ਦੀ ਪੂਰੀ ਫ਼ੀਸ ਅਤੇ 90 ਤੋਂ 95 ਫ਼ੀਸਦੀ ਨੰਬਰ ਹਾਸਲ ਕਰਨ ਵਾਲੇ ਵਿਦਿਆਰਥੀ ਦੀ ਅੱਧੀ ਫ਼ੀਸ ਮੁਆਫ਼ ਕਰਨ ਦਾ ਐਲਾਨ ਕੀਤਾ, ਚਾਹੇ ਉਹ ਖ਼ਾਲਸਾ ਕਾਲਜ ਮੈਨੇਜ਼ਮੈਂਟ ਅਧੀਨ ਚਲ ਰਹੇ ਸਮੂਹ ਵਿੱਦਿਅਕ ਅਦਾਰਿਆਂ ’ਚ ਕਿਧਰੇ ਵੀ ਦਾਖਲਾ ਲਵੇ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਤੇਜਿੰਦਰ ਕੌਰ ਬਿੰਦਰਾ ਨੇ ਵਿਦਿਆਰਥਣਾਂ ਦੇ ਇਸ ਵਧੀਆ ਨਤੀਜੇ ’ਤੇ ਉਨ੍ਹਾਂ ਮੁਬਾਰਕਬਾਦ ਦਿੱਤੀ। ਸ੍ਰੀਮਤੀ ਬਿੰਦਰਾ ਨੇ ਇਸ ਮੌਕੇ ਦੱਸਿਆ ਕਿ ਉਕਤ 12ਵੀਂ ਕਲਾਸ ਦੀਆਂ 2 ਨਾਨ-ਮੈਡੀਕਲ ਅਤੇ ਇਕ ਆਰਟਸ ਗਰੁੱਪ ਦੀ ਵਿਦਿਆਰਥਣ ਹੈ।ਉਨ੍ਹਾਂ ਕਿਹਾ ਆਨਰੇਰੀ ਸਕੱਤਰ ਸ: ਛੀਨਾ ਦੁਆਰਾ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਵਿੱਦਿਅਕ ਪੱਖੋਂ ਤੇ ਹੋਰਨਾਂ ਸਰਗਰਮੀਆਂ ਲਈ ਵਿਦਿਆਰਥੀਆਂ ਨੂੰ ਹਰੇਕ ਪ੍ਰਕਾਰ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਸ਼ਾਨਦਾਰ ਨਤੀਜਾ ਅਧਿਆਪਕਾਂ ਅਤੇ ਵਿਦਿਆਰਥਣਾਂ ਦੀ ਮਿਹਨਤ ਸਦਕਾ ਹੀ ਆਇਆ ਹੈ।ਪ੍ਰਿੰ: ਬਿੰਦਰਾ ਨੇ ਪ੍ਰੀਖਿਆ ’ਚ ਵਧੀਆ ਕਾਰਗੁਜਾਰੀ ਵਿਖਾਉਣ ਵਾਲੀਆਂ ਵਿਦਿਆਰਥਣਾਂ ਨੂੰ ਆਪਣੇ ਦਫਤਰ ’ਚ ਹੋਰ ਸਟਾਫ਼ ਦੀ ਮੌਜ਼ੂਦਗੀ ’ਚ ਮੂੰਹ ਮਿੱਠਾ ਵੀ ਕਰਵਾਇਆ। ਇਸ ਮੌਕੇ ਪੁਨੀਤ ਕੌਰ ਨਾਗਪਾਲ, ਕੁਲਵਿੰਦਰ ਕੌਰ, ਵਿਦਿਆਰਥਣ ਮਨਪ੍ਰੀਤ ਦੇ ਪਿਤਾ ਬਲਜਿੰਦਰ ਸਿੰਘ, ਪਰਮਿੰਦਰ ਕੌਰ ਦੇ ਪਿਤਾ ਬਲਜੀਤ ਸਿੰਘ, ਮਾਤਾ ਪਰਮਜੀਤ ਕੌਰ ਤੇ ਹੋਰ ਸਟਾਫ਼ ਹਾਜ਼ਰ ਸੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply