ਬਠਿੰਡਾ, 14 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਜੱਟ ਭਲਾਈ ਸਭਾ ਪੰਜਾਬ ਦੀ ਹੰਗਾਮੀ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਪੰਜਾਬ ਪ੍ਰਧਾਨ ਬਲਰਾਜ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਰਾਮਪੁਰਾ ਫਾਟਕ ਤੇ ਇੱਕ ਨਿੱਜੀ ਕੰਪਨੀ ਦੀ ਬੱਸ ਨੂੰ ਲੱਗੀ ਅੱਗ ਵਿੱਚ ਮਾਰੇ ਵਿਅਕਤੀਆਂ ਦੀ ਮੌਤ `ਤੇ ਅਫਸੋਸ ਪ੍ਰਗਟ ਕੀਤਾ ਗਿਆ।ਇਸ ਸਮੇਂ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪ੍ਰਧਾਨ ਬਲਰਾਜ ਸਿੰਘ ਸਰਾਂ ਨੇ ਕਿਹਾ ਕਿ ਇਹ ਹਾਦਸਾ ਬੱਸ ਦੇ ਡਰਾਇਵਰ ਦੀ ਕਥਿਤ ਲਾਪਰਵਾਹੀ ਦਾ ਨਤੀਜਾ ਹੈ, ਉਸ ਨੇ ਬੱਸ ਦੇ ਹਾਈਡਰੋਲਿਕ ਦਰਵਾਜੇ ਅੱਗ ਲੱਗਣ ਦੇ ਬਾਵਜੂਦ ਨਹੀ ਖੋਹਲੇ, ਜਿਸ ਕਰਕੇ ਅਫਰਾ ਤਫਰੀ ਮੱਚ ਗਈ ਅਤੇ ਲੋਕ ਬਾਹਰ ਨਹੀਂ ਨਿਕਲ ਸਕੇ। ਇਕ ਦਰਵਾਜਾ ਬੱਸ ਦੀ ਪਾਵਰ ਨਾ ਹੋਣ ਕਰਕੇ ਖੁੱਲਿਆਂ ਨਹੀਂ ਅਤੇ ਲੋਕ ਅੰਦਰ ਹੀ ਸੜ ਗਏ।
ਉਹਨਾਂ ਦੋਸ਼ ਲਾਇਆ ਕਿ ਸਾਰੇ ਬੱਸਾਂ ਵਾਲੇ ਇੰਜ ਹੀ ਗੁੰਡਾਗਰਦੀ ਕਰਦੇ ਹਨ। ਇੱਕ ਵਾਰ ਸਵਾਰੀ ਬੱਸ ਵਿੱਚ ਚੜਨ ਤੋਂ ਬਾਦ ਡਰਾਇਵਰ ਦੀ ਗੁਲਾਮ ਹੋ ਜਾਂਦੀ ਹੈ, ਜੋ ਉਸ ਦੀ ਮਰਜ਼ੀ ਬਿਨਾਂ ਉਤਰ ਨਹੀਂ ਸਕਦੀ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੱਸਾਂ ਵਾਲਿਆਂ ਦੀ ਇਸ ਬਦਮਾਸ਼ੀ ਨੂੰ ਰੋਕਣ ਲਈ ਇਹਨਾਂ ਹਾਈਡਰੋਲਿਕ ਦਰਵਾਜਿਆਂ `ਤੇ ਪੂਰੀ ਤਰਾਂ ਪਾਬੰਦੀ ਲਾਈ ਜਾਵੇ।ਇਹਨਾਂ ਨੂੰ ਬੰਦ ਕਰਕੇ ਪਹਿਲਾਂ ਵਾਲੇ ਸਧਾਰਨ ਦਰਵਾਜੇ ਅਮਲ ਵਿੱਚ ਲਿਆਂਦੇ ਜਾਣ ਅਤੇ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾਵੇ।ਇਸ ਸਮੇਂ ਜਗਜੀਤ ਸਿੰਘ ਕੋਟਸ਼ਮੀਰ, ਜਗਨਾਮ ਸਿੰਘ ਧਾਲੀਵਾਲ, ਰਣਜੀਤ ਸਿੰਘ ਸੰਧੂ, ਰਾਜਵਿੰਦਰ ਸਿੰਘ ਜੈ ਸਿੰਘ ਵਾਲਾ, ਜਸਪਾਲ ਸਿੰਘ ਤਲਵੰਡੀ, ਜਸਪ੍ਰੀਤ ਸਿੰਘ ਬਰਾੜ, ਗੁਰਿਵੰਦਰ ਸਿੰਘ ਬਰਾੜ, ਬਲਦੇਵ ਸਿੰਘ ਕੋਟਸ਼ਮੀਰ, ਸੁਖਵਿੰਦਰ ਸਿੰਘ ਗੋਨੇਆਣਾ, ਗੁਰਮੇਲ ਸਿੰਘ ਅਮਰਗੜ, ਗੁਰਤੇਜ ਸਿੰਘ ਬਰਾੜ, ਸਰਬਜੀਤ ਸਿੰਘ ਚਹਿਲ ਹਾਜਿਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media