ਬਠਿੰਡਾ, 14 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਬਠਿੰਡਾ ਪ੍ਰੈਸ ਕਲੱਬ ’ਚ ਦਲ ਖਾਲਸਾ ਤੇ ਚੜਦੀਕਲਾ ਪੰਥਕ ਸੇਵਾ ਲਹਿਰ ਵਲੋਂ ਮੈਂਬਰ ਪਾਰਲੀਮੈਂਟ ਡਾ: ਧਰਮਵੀਰ ਗਾਂਧੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਪਾਰਲੀਮੈਂਟ ਵਿਚ ਆਪਣੇ ਵਲੋਂ ਮੰਗ ਪੱਤਰ ਬਠਿੰਡਾ ਵਲੋਂ ਦੇ ਰਹੇ ਹਨ। ਉਨਾਂ ਦੱਸਿਆ ਕਿ ਜਿਹੜੇ ਸਿੱਖ ਸਿਆਸੀ ਕੈਦੀਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਉਹ ਅਜੇ ਤੱਕ ਵੀ ਜੇਲਾਂ ਵਿਚ ਬੰਦ ਹਨ।ਉਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਕਿਉਂਕਿ ਸੰਸਾਰ ਵਿਚ ਅਜਿਹਾ ਕੋਈ ਕਾਨੂੰਨ ਨਹੀ ਜੋ ਕਿ ਸਜ਼ਾ ਖਤਮ ਹੋ ਜਾਣ ਦੇ ਬਾਵਜ਼ੂਦ ਕੈਦੀ ਜੇਲਾਂ ਵਿਚ ਬੰਦੇ ਰੱਖੇ। ਜੂਨ 1984 ਵਿਚ ਸ੍ਰੀ ਅਕਾਲ ਤਖ਼ਤ ਤੇ ਹਰਿਮੰਦਰ ਸਾਹਿਬ ’ਤੇ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬਰੇਰੀ ਵਿਚੋਂ ਇਤਿਹਾਸਕ ਦਸਤਾਵੇਜ ਜਿਨਾਂ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਤੇ ਬਹੁ ਕੀਮਤੀ ਇਤਿਹਾਸਕ ਕਿਤਾਬਾਂ ਆਦਿ ਦੀਆਂ ਜੋ ਭਾਰਤੀ ਫੌਜ 165 ਬੋਰੀਆਂ ਵਿਚ ਭਰ ਕੇ ਦਿੱਲੀ ਲੈ ਗਈ ਸੀ ਉਨਾਂ ਨੂੰ ਤੁਰੰਤ ਵਾਪਸ ਸਿੱਖ ਰੈਫਰੈਂਸ ਲਾਇਬਰੇਰੀ ’ਚ ਪੁੱਜਦਾ ਕੀਤਾ ਜਾਵੇ।ਭਾਰਤ ਸਰਕਾਰ ਸਾਕਾ ਨੀਲਾ ਤਾਰਾ, ਕਾਲੀ ਗਰਜ ਤੇ 84 ਦਿੱਲੀ ਸਿੱਖ ਕਤਲੇਆਮ,ਹੋਰ ਸਿੱਖਾਂ ਦੇ ਕਤਲੇਆਮ ’ਤੇ ਸਿੱਖ ਨਸਲਕੁਸੀ ਦੀ ਕੌਮਾਂਤਰੀ ਪੱਧਰ ’ਤੇ ਮਾਫ਼ੀ ਮੰਗੇ ਤੇ ਹੁਣ ਵੀ ਸਿੱਖ ਨੌਜਵਾਨਾ ਨੂੰ ਝੂਠੇ ਕੇਸਾਂ ’ਚ ਫਸਾਉਣਾ ਬੰਦ ਕਰੇ। ਸਿੱਖਾਂ ਦੀ ਸੁਰੱਖਿਆ, ਸਿੱਖ ਇਤਿਹਾਸ, ਸਿੱਖ ਸੱਭਿਆਚਾਰ ਲਈ ਸਿੱਖ ਹੋਮਲੈਂਡ ਖਾਲਿਸਤਾਨ ਦਿੱਤਾ ਜਾਵੇ।ਪੰਜਾਬ ’ਚ ਹੋ ਰਹੀ ਰਾਜਸੀ ਤੇ ਖਾਕੀ ਗੁੰਡਾਗਰਦੀ ਤੁਰੰਤ ਬੰਦ ਕਰਕੇ ਅਮਨ ਅਮਾਨ ਕਾਇਮ ਕੀਤਾ ਜਾਵੇ।
ਗੳੂ ਰੱਖਿਆ ਦੇ ਨਾਂ ਹੇਠ ਹਿੰਦੂਤਵ ਵਲੋਂ ਦਲਿਤਾਂ ਅਤੇ ਘੱਟ ਗਿਣਤੀਆਂ ਤੇ ਜੁਲਮ ਅਤੇ ਮਾਰ ਮੁਕਾਈ ਬੰਦ ਕੀਤੀ ਜਾਵੇ।ਸਿੱਖਿਆ ਸਿਲੇਬਸਾਂ ’ਚ ਪੰਜਾਬ, ਪੰਜਾਬੀ ਤੇ ਸਿੱਖ ਇਤਿਹਾਸ, ਸੱਭਿਆਚਾਰ ਲਗਾਤਾਰ ਘਟਾਇਆ ਜਾ ਰਿਹਾ ਹੈ, ਇਸ ਨੂੰ ਵਧਾ ਕੇ 75 ਪ੍ਰਤੀਸ਼ਤ ਕੀਤਾ ਜਾਵੇ ਤੇ ਮਾਂ ਬੋਲੀ ਪੰਜਾਬੀ ਨੂੰ ਹੇਠਾਂ ਲਿਜਾਣ ਦੇ ਕੋਝੇ ਮਨਸੂਬੇ ਬੰਦ ਕੀਤੇ ਜਾਣ। ਮਹਾਨ ਸਿੱਖ ਜਰਨੈਨ ਹਰੀ ਸਿੰਘ ਨਲੂਆ, ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਬਘੇਲ ਸਿੰਘ ਦੇ ਨਾਂ ’ਤੇ ਸਿੱਕੇ ਜਾਰੀ ਕੀਤੇ ਜਾਣ ’ਤੇ ਇਨਾਂ ਜਰਨੈਲਾਂ ਦੇ ਨਾਂ ਹੇਠ ਯੂਨੀਵਰਸਿਟੀਆਂ ਵਿਚ ਚੇਅਰ ਸਥਾਪਤ ਕੀਤੀਆਂ ਜਾਣ।
ਭਾਰਤੀ ਸੰਵਿਧਾਨ ਦੀ ਧਾਰਾ 25ਬੀ ਜੋ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਰਾਰ ਦਿੰਦੀ ਹੈ ਨੂੰ ਤੁਰੰਤ ਖ਼ਤਮ ਕੀਤਾ ਜਾਵੇ। ਸਿੱਖ ਅਨੰਦ ਮੈਰਿਜ ਐਕਟ ਤੁਰੰਤ ਅਮਲੀ ਜਾਮਾ ਪਹਿਨਾਇਆ ਜਾਵੇ। ਪੰਜਾਬ ਦੇ ਪਾਣੀਆਂ ਦੀ ਦੂਜੇ ਸੂਬਿਆਂ ਵਲੋਂ ਕੀਤੀ ਜਾਂਦੀ ਲੁੱਟ ਨੂੰ ਤੁਰੰਤ ਰੋਕ ਕੇ ਹੁਣ ਤੱਕ ਗਏ ਪਾਣੀ ਦਾ ਮੁੱਲ ਵਸੂਲਿਆ ਜਾਵੇ।ਪੰਜਾਬ, ਕਸ਼ਮੀਰ ਤੇ ਉੱਤਰ ਪੂਰਵ ਦੇ ਸਮੇਤ ਜਿਨਾਂ ਸੂਬਿਆਂ ਦੇ ਲੋਕਾਂ ਨੂੰ ਭਾਰਤੀ ਫੌਜ ਕੁਚਲ ਰਹੀ ਹੈ ਉਨਾਂ ਵਿਚੋਂ ਫੌਜ ਵਾਪਸ ਲੈ ਕੇ ਉਨਾਂ ਦੀ ਰਾਇ ਸੁਮਾਰੀ ਮੁਤਾਬਕ ਭਾਰਤ ਨਾਲ ਰਹਿਣ ਜਾਂ ਨਾ ਰਹਿਣ ਬਾਰੇ ਫੈਸਲੇ ਲਏ ਜਾਣ, ਸਿੱਖ ਧਰਮ ਦਾ ਅਨੂਠਾ ਅੰਗ ਸਿੱਖ ਸਿਕਲੀਗਰ ਭਾਈਚਾਰ ਜਿਨਾਂ ’ਤੇ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਅੱਤਿਆਚਾਰ ਕਰ ਰਹੀ ਹੈ ਤੇ ਝੂਠੇ ਕੇਸ ਬਣਾ ਕੇ ਉਨਾਂ ਨੂੰ ਜੇਲਾਂ ਵਿਚ ਸੁਟਿਆ ਜਾ ਰਿਹਾ ਹੈ।ਇਹ ਅਣਮਨੁੱਖੀ ਵਰਤਾਰਾ ਤੁਰੰਤ ਬੰਦ ਕਰੇ ਤੇ ਉਨਾਂ ਨੂੰ ਸਿੱਖਿਆ, ਸਿਹਤ,ਸੁਰੱਖਿਆ ਤੇ ਹੋਰ ਬੁਨਿਆਦੀ ਸਹੂਲਤਾ ਮੁਹੱਇਆ ਕਰਵਾਈਆ ਜਾਣ।ਸ੍ਰੀ ਗੁਰੂ ਗੰ੍ਰਥ ਸਾਹਿਬ ਦੀਆਂ ਲਗਾਤਾਰ ਬੇਅਦਬੀ ਘਟਨਾਵਾਂ ਦੇ ਦੋਸ਼ੀਆਂ ਦੀ ਜਲਦੀ ਤੋਂ ਜਲਦੀ ਭਾਲ ਕਰਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।ਭਾਰਤੀ ਫ਼ਿਲਮਾਂ ਤੇ ਮੀਡੀਆ ’ਚ ਸਿੱਖ ਕਿਰਦਾਰ ਦਾ ਮਜਾਕ ਉਡਾਉਣਾ ਬੰਦ ਹੋਵੇ।
ਇਸ ਤੋਂ ਇਲਾਵਾ ਉਨਾਂ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਕੇ ਆਏ ਹਨ । ਉਨਾਂ ਕਿਹਾ ਕਿ ਉਹ ਪੰਜਾਬ ਵਿਚੋਂ ਨਸ਼ੇ ਨੂੰ ਤੁਰੰਤ ਬੰਦ ਕਰਵਾਏ ਜੋ ਕਿ ਪਹਿਲਾ ਨਾਲੋਂ ਦਿਨੋ ਦਿਨ ਆਪਣਾ ਕੱਦ ਹੋਰ ਵਧਾ ਰਿਹਾ ਹੈ। ਚੋਣਾਂ ਤੋਂ ਪਹਿਲਾਂ ਨਸ਼ਾ ਸੱਸਤਾ ਸੀ, ਲੇਕਿਨ ਹੁਣ ਇਸ ਨਸ਼ਾ ਮਾਫ਼ੀਆ ਨੇ ਆਪਣਾ ਕੁੱਦ ਹੋ ਵੀ ਵਧਾ ਕੇ ਲੋਕਾਂ ਨੂੰ ਖ਼ਤਮ ਕਰਨਾ ਦਾ ਮਕਸਦ ਅਪਣਾ ਲਿਆ ਹੈ। ਚਿੱਟਾ, ਸਮੈਕ ਅਤੇ ਹੀਰੋਇਨ ਜੋ ਕਿ ਬੰਦੇ ਦੀ ਜਾਨ ਹੀ ਲੈ ਲੈਂਦੀ ਹੈ, ਪਰ ਅਫੀਮ ਭੱਕੀ ਨਾਲ ਬੰਦਾ ਮਰਦਾ ਤਾਂ ਨਹੀ ਆਪਣਾ ਥੋੜਾ ਜਿਹਾ ਮਨਰੋਜਨ ਕਰ ਲੈਂਦਾ ਹੈ। ਹੁਣ ਫਿਰ ਨਸ਼ੇ ਦੀਆਂ ਗੋਲੀਆਂ ਦੇ ਪੱਤੇ ਅਤੇ ਸ਼ੀਸ਼ੀਆਂ ਪਿੰਡਾਂ ਦੀਆਂ ਗਲੀਆਂ ਵਿਚ ਆਮ ਸੁੱਟੀਆਂ ਮਿਲ ਰਹੀਆ ਹਨ। ਉਨਾਂ ਕਿਹਾ ਕਿ ਜਿਵੇਂ ਕਿਸਾਨ ਖੇਤੀ ਕਰਦਾ ਹੈ, ਉਸ ਤਰਾਂ ਹੀ ਉਨਾਂ ਨੂੰ ਸਰਕਾਰ ਇਕ ਕੋਟਾ ਬੰਨ ਕੇ ਖੇਤੀ ਕਰਨ ਦੀ ਇਜਾਜਿਤ ਦੇਵੇ ਤਾਂ ਕਿ ਇਸ ਨਾਲ ਉਸ ਦੀ ਆਮਦਨ ’ਚ ਵਧਾ ਹੋਵੇ। ਉਨਾਂ ਕਿਹਾ ਕਿ ਨਸ਼ਾ ਖਾਣ-ਪੀਣ ਵਾਲੇ ਬੰਦਿਆਂ ਨੂੰ ਫੜ ਕੇ ਸਰਕਾਰ ਪੁਲਿਸ ਦੇ ਰਾਹੀਂ ਜੇਲਾਂ ਵਿਚ ਬੰਦ ਕਰ ਦਿੰਦੀ ਹੈ, ਜਿਹੜੇ ਸਪਲਾਈ ਕਰਦੇ ਹਨ ਉਨਾਂ ਨੂੰ ਤਾਂ ਹੱਥ ਵੀ ਨਹੀ ਪਾਇਆ ਜਾਂਦਾ।ਉਨਾਂ ਕਿਹਾ ਕਿ ਹੁਣ ਤੱਕ ਸਿਰਫ਼ 60 ਹੀ ਸਪਲਾਈ ਕਰਨ ਵਾਲੇ ਅਤੇ 25940 ਨਸ਼ਾ ਕਰਨ ਵਾਲੇ ਜੇਲਾਂ ਵਿਚ ਬੰਦ ਹਨ।
ਇਸ ਮੌਕੇ ਉਨਾਂ ਦੇ ਨਾਲ ਬਾਬਾ ਹਰਦੀਪ ਸਿੰਘ ਮਹਿਰਾਜ, ਹਰਮੰਦਰ ਸਿੰਘ ਬਠਿੰਡਾ, ਸੁਰਿੰਦਰ ਸਿੰਘ, ਗਿਆਨ ਚੰਦ ਅਤੇ ਗੁਰਵਿੰਦਰ ਸਿੰਘ ਬਠਿੰਡਾ ਆਦਿ ਹਾਜ਼ਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media