Wednesday, July 22, 2026

ਬਾਬਾ ਫ਼ਰੀਦ ਬੀ.ਐਡ ਕਾਲਜ ’ਚ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

ਬਠਿੰਡਾ, 14 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- PPN1405201707ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਬੀ.ਐਡ ਅਤੇ ਐਮ.ਏ ਐਜ਼ੂਕੇਸ਼ਨ ਦੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ‘ਇਕ ਛਿੱਟ ਚਾਨਣ ਦੀ’ ਦਾ ਆਯੋਜਿਨ ਕਰਦਿਆਂ ਪਾਰਟੀ ਦਾ ਬੀ.ਐਡ ਅਤੇ ਐਮ.ਏ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ਮਿਲ ਕੇ ਪ੍ਰਬੰਧ ਕੀਤਾ।ਪਾਰਟੀ ਦਾ ਆਗਾਜ਼ ਬੀ.ਐਡ ਭਾਗ ਦੂਜਾ ਦੀ ਵਿਦਿਆਰਥਣ ਰਨਦੀਪ ਕੌਰ ਦੇ ਗੀਤ ਨਾਲ ਕੀਤਾ। ਬੀ.ਐਡ ਭਾਗ ਪਹਿਲੇ ਦੇ ਵਿਦਿਆਰਥੀ ਅਵਤਾਰ ਸਿੰਘ ਤੇ ਉਸ ਦੇ ਸਾਥੀਆਂ ਨੇ ‘ਦੋਸਤੀ ਦੇ ਨਾਮ’ ਗੀਤਾਂ ਦੀ ਪੇਸ਼ਕਾਰੀ ਕੀਤੀ।ਐਮ.ਏ ਐਜ਼ੂਕੇਸ਼ਨ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਗੀਤ ’ਤੇ ਖੂਬਸੁਰਤ ਨਾਚ ਪੇਸ਼ ਕੀਤਾ। ਬੀ.ਐਡ. ਭਾਗ ਦੂਜਾ ਦੀਆਂ ਵਿਦਿਆਰਥਣਾਂ ਸੁਖਵੀਰ ਕੌਰ, ਜਸਵਿੰਦਰ ਕੌਰ, ਪ੍ਰਦੀਪ ਕੌਰ ਔਲਖ ਨੇ ਨਵੇਂ ਪੁਰਾਣੇ ਗੀਤਾਂ ਨੂੰ ਮਨਮੋਹਕ ਅੰਦਾਜ ਵਿਚ ਪੇਸ਼ ਕੀਤਾ।ਇਸ ਵਿੱਚ ਐਮ.ਏ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਦਾ ਮਿਸਟਰ ਅਤੇ ਮਿਸ ਫੇਅਰਵਲ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਜੱਜਾਂ ਦੀ ਭੂਮਿਕਾ ਅਸਿਸਟੈਂਟ ਪ੍ਰੋ: ਸੰਦੀਪ ਸਿੰਘ, ਇਕਬਾਲ ਸਿੰਘ ਅਤੇ ਸੁਮਨਦੀਪ ਕੌਰ ਨੇ ਨਿਭਾਈ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬੀ.ਐਡ.ਦੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਪ੍ਰਬੰਧ ਦੀ ਸ਼ਲਾਘਾ ਕੀਤੀ।ਬੀ.ਐਡ ਤੇ ਐਮ.ਏ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ।
ਪਿ੍ਰੰਸੀਪਲ ਡਾ. ਨਾਇਬ ਸਿੰਘ ਨੇੇ ਵਿਦਿਆਰਥੀਆਂ ਨੂੰ ਚੰਗੇ ਅਧਿਆਪਕ ਬਣਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਜੀਵਨ ਵਿੱਚ ਹਮੇਸ਼ਾਂ ਕੁੱਝ ਨਾ ਕੁੱਝ ਸਿੱਖਦੇ-ਪੜਦੇ ਰਹਿਣਾ ਚਾਹਿਦਾ ਹੈ।ਐਮ.ਏ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ਅੰਤ ਵਿੱਚ ਕਾਲਜ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ।ਪਿ੍ਰੰਸੀਪਲ ਡਾ. ਨਾਇਬ ਸਿੰਘ ਨੇ ਮਿਸਟਰ ਅਤੇ ਮਿਸ ਫੇਅਰਵੈਲ ਮੁਕਾਬਲੇ ਦਾ ਨਤੀਜਾ ਘੋਸ਼ਿਤ ਕੀਤਾ, ਜਿਸ ਅਨੁਸਾਰ ਮਿਸਟਰ ਫੇਅਰਵੈਲ ਗਗਨਦੀਪ ਸਿੰਘ ਅਤੇ ਮਿਸ ਫੇਅਰਵੈਲ ਨਵਰੀਤ ਕੌਰ ਨੂੰ ਚੁਣਿਆ ਗਿਆ।ਅੰਤ ਵਿਚ ਵਾਇਸ-ਪਿ੍ਰੰਸੀਪਲ ਨੇੇ ਐਮ.ਏ. ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਦੇ ਨਾਲ ਹੀ ਇਹ ਉਮੀਦ ਜਤਾਈ ਕਿ ਉਹ ਚੰਗੀਆਂ ਕਦਰਾਂ-ਕੀਮਤਾਂ ਨਾਲ ਆਪਣੇ ਜੀਵਨ ਦਾ ਨਿਰਬਾਹ ਕਰਦੇ ਹੋਏ ਅਤੇ ਦੇਸ਼ ਦਾ ਭਵਿੱਖ ਬਣਾਉਣ ਵਿੱਚ ਵਡਮੁੱਲਾ ਯੋਗਦਾਨ ਪਾਉਣਗੇ।ਸੰਸਥਾ ਦੇ ਡਿਪਟੀ ਡਾਇਰੈਕਟਰ (ਸਹੂਲਤਾਂ) ਹਰਪਾਲ ਸਿੰਘ ਅਤੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਬੀ.ਡੀ ਸ਼ਰਮਾ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ।ਮੰਚ ਸੰਚਾਲਕ ਦੀ ਭੂਮਿਕਾ ਬੀ.ਐਡ ਦੀ ਵਿਦਿਆਰਥਣ ਕੁਲਵਿੰਦਰ ਕੌਰ ਤੇ ਗੁਰਬੰਸ ਸਿੰਘ ਨੇ ਨਿਭਾਈ ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply