Saturday, October 10, 2026

ਅਸ਼ਟਾਮ ਫਰੋਸ਼ਾਂ ਦੀ ਜਾਂਚ `ਚ ਕਈ ਖਾਮੀਆਂ ਆਈਆਂ ਸਾਹਮਣੇ

ਕਿਸੇ ਨੂੰ ਬਲੈਕ ਕਰਨ ਦੀ ਖੁੱਲ ਨਹੀਂ ਦਿੱਤੀ ਜਾ ਸਕਦੀ- ਡਿਪਟੀ ਕਮਿਸ਼ਨਰ
ਅੰਮਿ੍ਰਤਸਰ, 14 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸ਼ਹਿਰ ਅਤੇ ਕਸਬਿਆਂ ਵਿਚ ਅਸ਼ਟਾਮ ਫਰੋਸ਼ਾਂ ਵੱਲੋਂ ਛੋਟੇ ਅਸ਼ਟਾਮਾਂ ਦੀ ਕੀਤੀ ਜਾ ਰਹੀ ਬਲੈਕ ਦੀ ਸੂਚਨਾ ਮਿਲਣ ’ਤੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਜਿਲਾ ਮਾਲ ਅਧਿਕਾਰੀ ਮੁਕੇਸ਼ ਕੁਮਾਰ ਨੂੰ ਉਕਤ ਮਸਲੇ ਦੀ ਜਾਂਚ ਦਾ ਹੁੱਕਮ ਬੀਤੇ ਦਿਨ ਕੀਤਾ ਸੀ, ਜਿਸ ’ਤੇ ਕਰਵਾਈ ਕਰਦੇ ਹੋਏ ਮੁਕੇਸ਼ ਕੁਮਾਰ ਨੇ ਵੱਖ-ਵੱਖ ਟੀਮਾਂ ਬਣਾ ਕੇ ਅੱਜ ਜਿਲਾ ਕਚਿਹਰੀ ਕੰਪਲੈਕਸ ਵਿਚ ਕੰਮ ਕਰਦੇ ਵੱਖ-ਵੱਖ ਅਸ਼ਟਾਮ ਫਰੋਸਾਂ ਦੀ ਜਾਂਚ-ਪੜਤਾਲ ਕੀਤੀ। ਇਸ ਪੜਤਾਲ ਦੌਰਾਨ ਅਸ਼ਟਾਮ ਫਰੋਸਾਂ ਵੱਲੋਂ ਕੀਤੀਆਂ ਜਾ ਰਹੀਆਂ ਕਈ ੳੂਣਤਾਈਆਂ ਦਾ ਪਰਦਾਫਾਸ਼ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਸ੍ਰੀ ਮੁਕੇਸ਼ ਨੇ ਦੱਸਿਆ ਕਿ ਕਈ ਅਸ਼ਟਾਮ ਫਰੋਸਾਂ ਵੱਲੋਂ ਅਸ਼ਟਾਮਾਂ ਨੂੰ ਵੇਚਣ ਦਾ ਰਿਕਾਰਡ ਵੀ ਨਿਯਮਤ ਤਰੀਕੇ ਨਾਲ ਨਹੀਂ ਰੱਖਿਆ ਜਾ ਰਿਹਾ ਅਤੇ ਕਈ ਅਸ਼ਟਾਮ ਫਰੋਸਾਂ ਕੋਲ ਅੰਮਿ੍ਰਤਸਰ ਵਿਚ ਅਸ਼ਟਾਮ ਵੇਚਣ ਦਾ ਲਾਇਸੈਂਸ ਵੀ ਨਹੀਂ ਹੈ ਤੇ ਉਹ ਹੋਰ ਕਸਬੇ ਦੇ ਲਾਇਸੈਂਸ ’ਤੇ ਇੱਥੇ ਅਸ਼ਟਾਮ ਵੇਚ ਰਹੇ ਹਨ।ਉਨਾਂ ਦੱਸਿਆ ਕਿ ਇਕ ਅਸ਼ਟਾਮ ਫਰੋਸ਼ ਯਸ਼ਪਾਲ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਲਾਇਸੈਂਸ ਉਸਦੀ ਪਤਨੀ ਦੇ ਨਾਂਅ ਬੱਲ ਕਲਾਂ ਦਾ ਬਣਿਆ ਹੋਇਆ ਹੈ ਅਤੇ ਉਹ ਲੰਮੇ ਸਮੇਂ ਤੋਂ ਅੰਮਿ੍ਰਤਸਰ ਵਿਚ ਹੀ ਅਸ਼ਟਾਮ ਵੇਚ ਰਿਹਾ ਹੈ।ਉਨਾਂ ਦੱਸਿਆ ਕਿ ਇਸ ਤਰਾਂ ਕਈ ਅਸ਼ਟਾਮ ਫਰੋਸ਼ਾਂ ਵੱਲੋਂ ਗੋਸ਼ਵਾਰਾ ਵੀ ਰੋਜ਼ ਨਹੀਂ ਭਰਿਆ ਜਾ ਰਿਹਾ ਅਤੇ ਕਈ ਅਸ਼ਟਾਮ ਖਰੀਦਣ ਵਾਲਿਆਂ ਦੇ ਦਸਤਖਤ ਵੀ ਨਹੀਂ ਕਰਵਾ ਰਹੇ।ਉਨਾਂ ਦੱਸਿਆ ਕਿ ਇਸ ਸਾਰੇ ਘਟਨਕ੍ਰਮ ਦੀ ਰਿਪੋਰਟ ਜਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਨੂੰ ਦੇ ਕੇ ਉਕਤ ਕੁਤਾਹੀਆਂ ਲਈ ਜ਼ਿੰਮੇਵਾਰ ਅਸ਼ਟਾਮ ਫਰੋਸ਼ਾਂ ਵਿਰੁੱਧ ਕਾਰਵਾਈ ਦੀ ਸਿਫਾਰਸ਼ ਕੀਤੀ ਜਾਵੇਗੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply