ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਸਥਾਨਕ ਲਿਟਲ ਫ਼ਲਾਵਰ ਸਕੂਲ ਵਿਚ ਚਿੱਤਰ ਪ੍ਰਦਰਸ਼ਨੀ ਰਾਹੀ ਸਕੂਲੀ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।ਇਨਾਂ ਚਿੱਤਰਾਂ ਵਿਚ ਸਿੱਖ ਜਰਨੈਲ ਹਰੀ ਸਿੰਘ ਨਲੂਆ, ਜੱਸਾ ਸਿੰਘ ਆਹੂਲਵਾਲੀਆ, ਅਕਾਲੀ ਫੂਲਾ ਸਿੰਘ ਆਦਿ ਦੇ ਚਿੱਤਰ ਖਿੱਚ ਦੇ ਕੇਂਦਰ ਰਹੇ।ਪ੍ਰਦਰਸ਼ਨੀ ਦਾ ਉਦਘਾਟਨ ਐਚ.ਐਸ ਸੋਢੀ ਚੇਅਰਮੈਨ ਸਤਲੁਜ ਗ੍ਰਾਮੀਨ ਬੈਂਕ ਬਠਿੰਡਾ ਵੱਲੋਂ ਕੀਤਾ ਗਿਆ। ਇਥੇ ਜ਼ਿਕਰਯੋਗ ਇਹ ਹੈ ਕਿ ਇਸ ਪ੍ਰਦਰਸ਼ਨੀ ਵਿਚ ਮਨਜੀਤ ਸਿੰਘ ਸਾਹੋਕੇ ਦੁਆਰਾ ਤਿਆਰ ਕੀਤੇ ਗਏ ਦੋ ਦਰਜਨ ਦੇ ਕਰੀਬ ਸਿੱਖ ਸ਼ਹੀਦਾਂ ਤੇ ਜਰਨੈਲਾਂ ਦੇ ਕੰਧ ਚਿੱਤਰ ਪ੍ਰਦਸ਼ਿਤ ਕੀਤੇ ਗਏ।ਸਕੂਲ ਦੇ ਐਮ.ਡੀ ਮਹਿੰਦਰ ਸਿੰਘ ਨੇ ਦੱਸਿਆ ਕਿ ਕੰਧ ਚਿੱਤਰਾਂ ਰਾਹੀ ਬੱਚੇ ਜਲਦੀ ਸਿੱਖਦੇ ਹਨ।ਉਨਾਂ ਦੱਸਿਆ ਕਿ ਪ੍ਰਦਰਸ਼ਨੀ ਰਾਹੀ ਸਕੂਲ ਦੇ ਬੱਚਿਆਂ ਨੂੰ ਸਿੱਖ ਧਰਮ ਤੋਂ ਜਾਣੂ ਕਰਵਾ ਕੇ ਧਰਮ ਨਾਲ ਜੋੜਨ ਦਾ ਇਕ ਉੱਪਰਾਲਾ ਹੈ। ਕੰਧ ਚਿੱਤਰ ਤਿਆਰ ਕਰਨ ਵਾਲੇ ਮਨਜੀਤ ਸਿੰਘ ਨੇ ਦੱਸਿਆ ਕਿ ਸਿੱਖ ਜਰਨੈਲਾਂ ਤੇ ਸ਼ਹੀਦਾਂ ਦੀ ਪ੍ਰਦਰਸ਼ਨੀ ਗੁਰਦਿਆਲ ਕਲਾ ਕੇਂਦਰ ਸਾਹੋਕੇ ਮੋਗਾ ਵੱਲੋਂ ਬਠਿੰਡਾ ’ਚ ਪਹਿਲੀ ਵਾਰ ਇਹ ਪ੍ਰਦਰਸ਼ਨੀ ਲੱਗੀ ਹੈ।ਉਨਾਂ ਦੱਸਿਆ ਕਿ ਸਕੂਲ ਦੇ ਬੱਚੇ ਤੇ ਉਨਾਂ ਦੇ ਮਾਪੇ ਪ੍ਰਦਰਸ਼ਨੀ ਦੇਖਣ ਲਈ ਪਹੰੁਚ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਹੋਰਨਾਂ ਸਕੂਲਾਂ ਕਾਲਜਾਂ ਵਿਚ ਵੀ ਇਹ ਪ੍ਰਦਰਸ਼ਨੀ ਲਾ ਕੇ ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਅਮੀਰ ਤੇ ਮਹਾਨ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ। ਸਕੂਲ ਦੇ ਐਮ.ਡੀ ਮਹਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਦਿਨਾਂ ਚੱਲਣ ਵਾਲੀ ਇਹ ਪ੍ਰਦਰਸ਼ਨੀ ਆਮ ਲੋਕਾਂ ਲਈ ਇਹ ਐਤਵਾਰ ਵੀ ਖੁੱਲੀ ਰਹੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਕੁਲਦੀਪ ਕੌਰ, ਪਿ੍ਰੰਸੀਪਲ ਜਸਪ੍ਰੀਤ ਕੌਰ ਤੇ ਕੋਆਰਡੀਨੇਟਰ ਅਵਤਾਰ ਸਿੰਘ ਤੋਂ ਇਲਾਵਾ ਰਾਜਿੰਦਰ ਸਿੰਘ ਪ੍ਰਧਾਨ ਸਿੰਘ ਸਭਾ ਸਮੇਤ ਸਕੂਲ ਦਾ ਸਾਰਾ ਸਟਾਫ਼ ਹਾਜ਼ਰ ਸੀ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media